Skip to main content

Gee 98News

ਜਾਅਲੀ ਵਿਦਿਆਰਥੀ ਭਰਤੀ ਕਰਕੇ ਵਜ਼ੀਫ਼ਾ ਘਪਲਾ ਕਰਨ ਵਾਲੇ ਨਰਸਿੰਗ ਕਾਲਜ ਵਿਜੀਲੈਂਸ ਦੇ ਰਾਡਾਰ ‘ਤੇ.. ਸਾਹਮਣੇ ਆ ਰਿਹੈ ਵੱਡਾ ਘਪਲਾ

ਚੰਡੀਗੜ੍ਹ,12 ਸਤੰਬਰ-ਪੰਜਾਬ ਦੇ ਕਈ ਨਰਸਿੰਗ ਕਾਲਜਾਂ ਵੱਲੋਂ ਵੱਡੇ ਵਜ਼ੀਫੇ ਘੋਟਾਲੇ ਦਾ ਪਰਦਾਫਾਸ਼ ਹੋਇਆ ਹੈ। ਪੰਜਾਬ ਵਿਜੀਲੈਂਸ ਬਿਊਰੋ ਉਨ੍ਹਾਂ ਨਰਸਿੰਗ ਕਾਲਜਾਂ ਤੱਕ ਪੁੱਜ ਚੁੱਕੀ ਹੈ ਜਿਹਨਾਂ ਨੇ ਵਿਦਿਆਰਥੀਆਂ ਦੇ ਜਾਅਲੀ ਦਾਖਲੇ ਕਰਕੇ ਸਰਕਾਰੀ ਖਜ਼ਾਨੇ ਨੂੰ ਵਜ਼ੀਫਾ ਵਸੂਲਣ ਦੇ ਰੂਪ ਵਿੱਚ ਕਰੋੜਾਂ ਰੁਪਏ ਦੀ ਕੁੰਢੀ ਲਗਾਈ। ਕੁਝ ਨਰਸਿੰਗ ਕਾਲਜਾਂ ਦੇ ਇਸ ਗੋਰਖ ਧੰਦੇ ਸੰਬਧੀ ਵਿਜੀਲੈਂਸ ਨੂੰ ਸੂਚਨਾ ਮਿਲੀ ਤਾਂ ਵਿਜੀਲੈਂਸ ਨੇ ਕਾਲਜਾਂ ਦੇ ਦਾਖਲਿਆਂ ਦੀ ਪੜ੍ਹਤਾਲ ਕੀਤੀ ਜਿਸ ਦੌਰਾਨ ਸਾਹਮਣੇ ਆਇਆ ਕਿ ਕਾਲਜਾਂ ਨੇ ਵਿਦਿਆਰਥੀਆਂ ਦੇ ਜਾਅਲੀ ਦਾਖਲੇ ਕੀਤੇ ਹਨ ਅਤੇ ਜਾਅਲੀ ਬੈੰਕ ਖਾਤੇ ਖੁਲਵਾਏ ਹਨ । ਨਰਸਿੰਗ ਕਾਲਜਾਂ ਨੇ ਵਜ਼ੀਫ਼ਾ ਘੁਟਾਲੇ ਦਾ ਇਹ ਗੋਰਖ ਧੰਦਾ ਸਾਲ 2014-15 ਤੇ 2015-16 ‘ਚ ਕੀਤਾ ਦੱਸਿਆ ਜਾਂਦਾ ਹੈ ਜਦ ਇਹਨਾਂ ਕਾਲਜਾਂ ਨੇ ਕਰੀਬ 2000 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਖਾਤੇ ਖੋਲ੍ਹ ਕੇ ਇਸ ਗੜਬੜੀ ਨੂੰ ਅੰਜਾਮ ਦਿੱਤਾ ।ਇਸ ਘੁਟਾਲੇ ‘ਚ ਬੈਂਕ ਤੇ ਜ਼ਿਲ੍ਹਾ ਭਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਿਲੀਭੁਗਤ ਵੀ ਸਾਹਮਣੇ ਆਈ ਹੈ। ਵਿਜੀਲੈਂਸ ਦੀ ਜਾਂਚ ਟੀਮ ਨੇ ਵਜ਼ੀਫ਼ਾ ਸੂਚੀ ‘ਚ ਸ਼ਾਮਲ ਨੌਜਵਾਨਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਇਸ ਗੜਬੜੀ ਦੌਰਾਨ ਕਾਲਜਾਂ ਨੇ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਦੇ ਸਭ ਤੋਂ ਵੱਧ ਦਾਖਲੇ ਸ਼ੋਅ ਕੀਤੇ ਸਨ। ਕਿਉਂਕਿ ਸਰਕਾਰ ਵੱਲੋਂ SC/ST ਵਰਗ ਦੇ ਬੱਚਿਆਂ ਨੂੰ ਵਜੀਫੇ ਦੀ ਰਾਸ਼ੀ ਬਾਕੀਆਂ ਨਾਲੋਂ ਵੱਧ ਦਿੱਤੀ ਜਾਂਦੀ ਸੀ। ਵਿਜੀਲੈਂਸ ਨੇ ਅਜਿਹੇ 250 ਬੱਚਿਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕਰ ਲਿਆ ਹੈ। ਵਿਜੀਲੈਂਸ ਵੱਲੋਂ ਇਸ ਮਾਮਲੇ ‘ਚ ਹੋਰ ਜਾਂਚ ਚੱਲ ਰਹੀ ਹੈ ਅਤੇ ਛੇਤੀ ਹੀ ਇਸ ਘੁਟਾਲੇ ਦੇ ਮੁਲਜ਼ਮਾਂ ‘ਤੇ ਸ਼ਿਕੰਜਾ ਕੱਸੇਗਾ ਅਤੇ ਇਸਘੁਟਾਲੇ ਦੀ ਇਹ ਰਾਸ਼ੀ ਹੋਰ ਵੱਧ ਸਕਦੀ ਹੈ।

error: Content is protected !!