Skip to main content

Gee 98News

ਜੱਜ ਦੇ ਰੀਡਰ ਦੀ ਵਕੀਲ ਧੀ ਨੇ ਕੀਤੀ ਆਤਮਹੱਤਿਆ

ਚੰਡੀਗੜ੍ਹ,13 ਸਤੰਬਰ-ਕਰੀਬ ਪੰਜ ਸਾਲਾਂ ਤੋਂ ਅਦਾਲਤ ਵਿੱਚ ਵਕਾਲਤ ਕਰ ਰਹੀ 28 ਕੁ ਵਰ੍ਹਿਆਂ ਦੀ ਇੱਕ ਮਹਿਲਾ ਵਕੀਲ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਦਾ ਪਿਤਾ ਜੱਜ ਦਾ ਰੀਡਰ ਹੈ ਅਤੇ ਭਰਾ ਵੀ ਵਕੀਲ ਹੈ । ਮ੍ਰਿਤਕ ਮਹਿਲਾ ਵਕੀਲ ਅੰਮ੍ਰਿਤਸਰ ਦੇ ਝਬਾਲ ਰੋਡ ‘ਤੇ ਗ੍ਰੈਂਡ ਸਿਟੀ ਵਿੱਚ ਆਪਣੇ ਪਤੀ ਨਾਲ ਰਹਿ ਰਹੀ ਸੀ ਪਰ ਉਸਦਾ ਸਹੁਰੇ ਪਰਿਵਾਰ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਸੀ। ਮ੍ਰਿਤਕਾ ਦੀ ਪਛਾਣ ਹਿਨਾ ਭਨੋਟ ਵਜੋਂ ਹੋਈ ਹੈ ਜਿਸਦੀ ਉਮਰ ਕਰੀਬ 28 ਵਰ੍ਹੇ ਦੱਸੀ ਜਾ ਰਹੀ ਹੈ ਤੇ ਉਸਦੀ ਇੱਕ ਬੇਟੀ ਵੀ ਹੈ। ਜਿਸ ਵੇਲੇ ਉਸ ਨੇ ਆਤਮ ਹੱਤਿਆ ਕੀਤੀ,ਉਸ ਵੇਲੇ ਉਹ ਘਰ ਵਿੱਚ ਇਕੱਲੀ ਸੀ। ਪੁਲਿਸ ਨੇ ਮ੍ਰਿਤਕਾ ਦੇ ਵਕੀਲ ਭਰਾ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਹੈ।

error: Content is protected !!