Skip to main content

Gee 98News

ਗਵਰਨਰ ਸਾਬ੍ਹ ! ਹੁਣ ਅਸੀਂ ਇਹਨੂੰ “ਹਾਂ” ਸਮਝੀਏ ਜਾਂ “ਨਾਂਹ” ਸਮਝੀਏ

ਚੰਡੀਗੜ੍ਹ, 22 ਸਤੰਬਰ-ਪੰਜਾਬ ਦੇ ਰਾਜਪਾਲ ਨੂੰ ਇਸ ਗੱਲ ਦੀ ਹਮੇਸ਼ਾ ਨਾਰਾਜ਼ਗੀ ਰਹੀ ਹੈ ਕਿ ਮੁੱਖ ਮੰਤਰੀ ਉਨ੍ਹਾਂ ਦੇ ਲਿਖੇ ਪੱਤਰਾਂ ਦਾ ਜਵਾਬ ਨਹੀਂ ਦੇ ਰਹੇ ਪਰੰਤੂ ਖੁਦ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਖੇ ਇਕ ਪੱਤਰ ਦਾ ਜਵਾਬ ਦੋ ਦਿਨਾਂ ਦੇ ਵਿੱਚ ਹੀ ਦੇ ਦਿੱਤਾ। ਚੇਤੇ ਰਹੇ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਸੂਬੇ ਦੇ ਰਾਜਪਾਲ ਨੂੰ ਇੱਕ ਪੱਤਰ ਲਿਖਿਆ ਸੀ ਕਿ ਪੰਜਾਬ ਦਾ ਕੇਂਦਰ ਵੱਲੋਂ ਆਰਡੀਐਫ ਫੰਡ ਰਿਲੀਜ਼ ਕਰਵਾਉਣ ਲਈ ਰਾਜਪਾਲ ਆਪਣੇ ਪੱਧਰ ‘ਤੇ ਯਤਨ ਕਰਨ ਅਤੇ ਇਹ ਮੁੱਦਾ ਕੇਂਦਰ ਕੋਲ ਉਠਾਉਣ। ਮੁੱਖ ਮੰਤਰੀ ਦੇ ਇਸ ਪੱਤਰ ਦੇ ਜਵਾਬ ‘ਚ ਰਾਜਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ‘ਤੇ ਕਿਹਾ ਹੈ ਕਿ “ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਸਿਰ ਲਗਭਗ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਹੈ, ਇਸ ਗੱਲ ਦੀ ਜਾਣਕਾਰੀ ਰਾਜਪਾਲ ਨੇ ਮੰਗੀ ਹੈ ਕਿ “ਇਹ ਪੈਸਾ ਕਿੱਥੇ ਕਿੱਥੇ ਖਰਚ ਕੀਤਾ ਗਿਆ ਹੈ”। ਰਾਜਪਾਲ ਦਾ ਕਹਿਣਾ ਹੈ ਕਿ ਪਹਿਲਾਂ ਪੰਜਾਬ ਸਰਕਾਰ ਇਸ ਪੈਸੇ ਦੀ ਵਰਤੋਂ ਸੰਬੰਧੀ ਜਾਣਕਾਰੀ ਦੇਵੇ ਤਾਂ ਜੋ ਕੇਂਦਰ ਸਰਕਾਰ ਤੱਕ ਆਰਡੀਐਫ ਦੇ ਬਕਾਏ ਸਬੰਧੀ ਪੂਰੀ ਤਿਆਰੀ ਨਾਲ ਪਹੁੰਚ ਕੀਤੀ ਜਾ ਸਕੇ । ਮਾਨਯੋਗ ਰਾਜਪਾਲ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਗਏ ਜਵਾਬ ਦੀ ਮੀਡੀਆ, ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ਵਿੱਚ ਵੱਖ ਵੱਖ ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਕੁਝ ਸੀਨੀਅਰ ਪੱਤਰਕਾਰਾਂ ਨੇ ਟਿੱਪਣੀ ਕੀਤੀ ਕਿ ਰਾਜਪਾਲ ਨੇ ਮੁੱਖ ਮੰਤਰੀ ਨੂੰ ਕੇਂਦਰ ਕੋਲ ਬਕਾਇਆ ਫੰਡ ਰਿਲੀਜ਼ ਕਰਵਾਉਣ ਲਈ ਮੁੱਦਾ ਚੁੱਕੇ ਜਾਣ ਦੀ “ਨਾਂਹ” ਵੀ ਨਹੀਂ ਕੀਤੀ ਪਰੰਤੂ ਚੰਗੀ ਤਰਾਂ “ਹਾਂ” ਵੀ ਨਹੀਂ ਕੀਤੀ।

error: Content is protected !!