Skip to main content

Gee 98News

ਮੁਲਜ਼ਮ ਨੂੰ ਬਚਾਉਣ ਲਈ 35000 ਦੀ ਰਿਸ਼ਵਤ ਲੈਣ ਵਾਲਾ ਨਕਲੀ SHO ਕਾਬੂ

ਚੰਡੀਗੜ੍ਹ,23 ਸਤੰਬਰ-ਪੰਜਾਬ ਪੁਲਿਸ ਨੇ ਇੱਕ ਨਕਲੀ SHO ਨੂੰ ਕਾਬੂ ਕੀਤਾ ਜੋ ਅਸਲੀ SHO ਨਾਮ ‘ਤੇ ਲੋਕਾਂ ਨੂੰ ਲੁੱਟ ਰਿਹਾ ਸੀ। ਮੁਲਜ਼ਮ ਨੇ ਥਾਣਾ ਗੜਸ਼ੰਕਰ ਦਾ SHO ਬਣ ਕੇ ਇੱਕ ਵਿਅਕਤੀ ਤੋਂ 50 ਹਜ਼ਾਰ ਦੀ ਰਿਸ਼ਵਤ ਮੰਗੀ ਅਤੇ 35 ਹਜ਼ਾਰ ਪ੍ਰਾਪਤ ਵੀ ਕੀਤੇ। ਗੜਸ਼ੰਕਰ ਦੇ ਡੀਐਸਪੀ ਦਲਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਥਾਣਾ ਗੜਸ਼ੰਕਰ ਵਿਖੇ ਰਕੇਸ਼ ਕੁਮਾਰ ਨਾਂ ਦੇ ਵਿਅਕਤੀ ‘ਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਰਾਕੇਸ਼ ਕੁਮਾਰ ਨੂੰ ਇਸ ਮਾਮਲੇ ਤੋਂ ਬਚਾਉਣ ਲਈ ਸੁਖਮਨਜੀਤ ਸਿੰਘ ਉਰਫ਼ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਲੇਮ ਟਾਬਰੀ ਲੁਧਿਆਣਾ ਨੇ SHO ਗੜਸ਼ੰਕਰ ਬਣ ਕੇ ਉਸ ਤੋਂ ਪੰਜਾਹ ਹਜ਼ਾਰ ਦੀ ਰਿਸ਼ਵਤ ਮੰਗੀ ਅਤੇ 35000 ਲੈ ਵੀ ਲਏ, ਪ੍ਰੰਤੂ ਜਦੋਂ ਗੜਸ਼ੰਕਰ ਦੀ ਪੁਲਿਸ ਪਾਰਟੀ ਨੇ ਰਾਕੇਸ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਰਾਕੇਸ਼ ਕੁਮਾਰ ਨੇ SHO ਨੂੰ “ਚਾਹ ਪਾਣੀ” ਦਿੱਤਾ ਹੋਣ ਕਰਕੇ ਆਪਣੀ ਗ੍ਰਿਫ਼ਤਾਰੀ ‘ਤੇ ਇਤਰਾਜ਼ ਕੀਤਾ ਤਾਂ ਸਾਰੀ ਕਹਾਣੀ ਸਾਹਮਣੇ ਆਈ। ਪੜ੍ਹਤਾਲ ਦੌਰਾਨ ਪਤਾ ਲੱਗਿਆ ਕਿ ਰਾਕੇਸ ਕੁਮਾਰ ਤੋਂ ਪੈਸੇ ਲੈਣ ਵਾਲਾ ਵਿਅਕਤੀ ਅਸਲੀ ਨਹੀਂ ਸਗੋਂ ਨਕਲੀ SHO ਸੀ ਜਿਸਦੀ ਪਛਾਣ ਸੁਖਮਨਜੀਤ ਸਿੰਘ ਉਰਫ਼ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਲੇਮ ਟਾਬਰੀ ਲੁਧਿਆਣਾ ਵਜੋਂ ਹੋਈ,ਜਿਸ ਨੂੰ ਸਾਥੀ ਸੁਰਿੰਦਰ ਕੁਮਾਰ ਉਰਫ਼ ਲੱਡੂ ਪੁੱਤਰ ਸੋਭਾ ਰਾਮ ਵਾਸੀ ਅਮਰ ਨਗਰ, ਸ਼ੇਰਪੁਰ, ਲੁਧਿਆਣਾ ਸਮੇਤ ਕਾਬੂ ਕੀਤਾ ਗਿਆ ਹੈ।

error: Content is protected !!