Gee 98News

NIA ਨੇ ਪੰਨੂੰ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ‘ਚ ਜਾਇਦਾਦ ਕੀਤੀ ਜ਼ਬਤ

ਚੰਡੀਗੜ੍ਹ, 23 ਸਤੰਬਰ- ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਵਿਦੇਸ਼ ਰਹਿ ਰਹੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂੰ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ 46 ਕਨਾਲ ਖੇਤੀਬਾੜੀ ਨਾਲ ਸੰਬੰਧਿਤ ਜ਼ਮੀਨ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 15 C ਵਿੱਚ ਪੰਨੂੰ ਦਾ ਇੱਕ ਘਰ ਵੀ ਏਜੰਸੀ ਨੇ ਜ਼ਬਤ ਕਰ ਲਿਆ ਹੈ। ਕਾਨੂੰਨੀ ਤੌਰ ‘ਤੇ ਪੰਨੂੰ ਹੁਣ ਆਪਣੀ ਇਸ ਪ੍ਰਾਪਰਟੀ ਦਾ ਮਾਲਕ ਨਹੀਂ ਹੈ, ਅਤੇ ਇਹਨਾਂ ਦੋਵੇਂ ਜਾਇਦਾਦਾਂ ਦੇ ਮਾਲਕੀ ਹੱਕ ਹੁਣ ਸਰਕਾਰ ਕੋਲ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਧਰਤੀ ਤੋਂ ਗੁਰਪਤਵੰਤ ਸਿੰਘ ਪੰਨੂੰ ਦੇ ਭਾਰਤ ਵਿਰੋਧੀ ਬਿਆਨ ਅਕਸਰ ਸਾਹਮਣੇ ਆਉਂਦੇ ਹਨ। ਕੁਝ ਦਿਨ ਪਹਿਲਾਂ ਪੰਨੂੰ ਨੇ ਕੈਨੇਡਾ ਰਹਿ ਰਹੇ ਹਿੰਦੂਆਂ ਨੂੰ ਵੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਦੀ ਇਹ ਵੱਡੀ ਕਾਰਵਾਈ ਸਾਹਮਣੇ ਆਈ ਹੈ।

error: Content is protected !!