Gee 98News

ਕਾਲਾ ਕੋਟ ਬਨਾਮ ਖ਼ਾਕੀ : ਮੁੱਕਰ ਗਿਆ ਮੁਕਤਸਰ ਵਾਲਾ ਵਕੀਲ…ਪੜ੍ਹੋ ਵਕੀਲਾਂ ਦੀ ਚਿੱਠੀ

ਚੰਡੀਗੜ੍ਹ,5 ਅਕਤੂਬਰ-ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ‘ਤੇ ਤਸ਼ੱਦਦ ਅਤੇ ਗੈਰ ਮਨੁੱਖੀ ਕਾਰੇ ਦਾ ਇਲਜ਼ਾਮ ਲਗਾਉਣ ਵਾਲਾ ਵਕੀਲ ਵਰਿੰਦਰ ਸਿੰਘ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਅਤੇ ਪੁਲਿਸ ਨਾਲ ਰਾਜ਼ੀਨਾਮਾ ਕਰ ਗਿਆ । ਜਦ ਰਾਜ਼ੀਨਾਮੇ ਦੀ ਚਿੱਠੀ ਵਕੀਲ ਵਰਿੰਦਰ ਸਿੰਘ ਨੇ ਬਾਰ ਕੌਂਸਲ ਨੂੰ ਦਿੱਤੀ ਤਾਂ ਬਾਰ ਕੌਂਸਲ ਦੇ ਅਹੁਦੇਦਾਰਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਚੜ ਗਿਆ। ਬਾਰ ਕੌਂਸਲ ਨੇ ਆਪਣੀ ਕਾਰਜਕਾਰੀ ਕਮੇਟੀ ਦੀ ਤੁਰੰਤ ਹੰਗਾਮੀ ਮੀਟਿੰਗ ਸੱਦੀ ਅਤੇ ਵਕੀਲ ਵਰਿੰਦਰ ਸਿੰਘ ਨੂੰ ਬਾਰ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਨੂੰ ਉਸਦਾ ਲਾਈਸੈਂਸ ਰੱਦ ਕਰਨ ਦੀ ਅਪੀਲ ਵੀ ਕੀਤੀ ।

error: Content is protected !!