Skip to main content

Gee 98News

ਮੈੱਸ ਦੇ ਇੱਕ ਕਰਮਚਾਰੀ ਵੱਲੋਂ NEET ਦੀ ਤਿਆਰੀ ਕਰ ਰਹੀ ਨਾਬਾਲਿਗ ਵਿਦਿਆਰਥਣ ਨਾਲ ਬਲਾਤਕਾਰ, ਦੋਸ਼ੀ ਗ੍ਰਿਫ਼ਤਾਰ

ਚੰਡੀਗੜ੍ਹ,13 ਅਕਤੂਬਰ- NEET ਦੀ ਤਿਆਰੀ ਕਰ ਰਹੀ ਨਾਬਾਲਿਗ ਵਿਦਿਆਰਥਣ ਨਾਲ ਮੈੱਸ ਦੇ ਇੱਕ ਕਰਮਚਾਰੀ ਵੱਲੋਂ
ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਦੋਸ਼ੀ ਮੈੱਸ ਕਰਮਚਾਰੀ ਅਤੇ ਉਸ ਦੇ ਸਹਿਯੋਗੀ ਹੋਸਟਲ ਸੰਚਾਲਕ ਨੂੰ ਰਾਜਸਥਾਨ ਪੁਲਿਸ ਨੇ ਕੋਟਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਘਟਨਾ ਰਾਜਸਥਾਨ ਦੇ ਜਵਾਹਰ ਨਗਰ ਥਾਣਾ ਖੇਤਰ ਦੀ ਹੈ। ਮਾਮਲੇ ਸਬੰਧੀ ਐੱਸਪੀ ਸਿਟੀ ਸ਼ਰਦ ਚੌਧਰੀ ਨੇ ਦੱਸਿਆ ਕਿ 10 ਅਕਤੂਬਰ ਨੂੰ ਬਿਹਾਰ ਦੀ ਰਹਿਣ ਵਾਲੀ 15 ਸਾਲਾਂ ਵਿਦਿਆਰਥਣ ਨੇ ਜਵਾਹਰ ਨਗਰ ਥਾਣੇ ‘ਚ ਰਿਪੋਰਟ ਦਰਜ ਕਰਵਾਈ ਸੀ, ਜਿਸ ‘ਚ ਉਸ ਨੇ ਦੱਸਿਆ ਸੀ ਕਿ ਉਸ ਨਾਲ ਮੈੱਸ ‘ਚ ਕੰਮ ਕਰਦੇ ਲੜਕੇ ਨੇ ਬਲਾਤਕਾਰ ਕੀਤਾ ਸੀ।ਜਦੋਂ ਉਸ ਨੇ ਇਸ ਬਾਰੇ ਹੋਸਟਲ ਸੰਚਾਲਕ ਨੂੰ ਸੂਚਿਤ ਕੀਤਾ ਤਾਂ ਉਸਨੇ ਉਸਨੂੰ ਧੋਖੇ ਨਾਲ ਮੈੱਸ ਕਰਮਚਾਰੀ ਨਾਲ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ ਅਤੇ ਚੁੱਪ ਰਹਿਣ ਲਈ ਦਬਾਅ ਪਾਇਆ। ਜਦੋਂ ਵਿਦਿਆਰਥਣ ਨੇ ਆਪਣੇ ਪਰਿਵਾਰ ਨੂੰ ਦੱਸਣ ਲਈ ਕਿਹਾ ਤਾਂ ਹੋਸਟਲ ਸੰਚਾਲਕ ਨੇ ਉਸਨੂੰ ਧਮਕਾਇਆ ਅਤੇ ਉਸ ਦੀਆਂ ਫੋਟੋਆਂ ਅਤੇ ਵੀਡੀਓਜ਼ ਵਾਇਰਲ ਕਰਨ ਦੀ ਧਮਕੀ ਦਿੱਤੀ। ਐੱਸਪੀ ਸਿਟੀ ਸ਼ਰਦ ਚੌਧਰੀ ਨੇ ਦੱਸਿਆ ਕਿ, ਪੀੜ੍ਹਤ ਵਿਦਿਆਰਥਣ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

error: Content is protected !!