Gee 98News

ਮਹਿਲ ਕਲਾਂ, 14 ਅਕਤੂਬਰ ( ਜਸਵੰਤ ਸਿੰਘ ਲਾਲੀ ) -ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸੰਸਥਾ ਦੇ ਮੁਖੀ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਐਨ ਆਰ ਆਈ ਤੇ ਸਮਾਜ ਸੇਵੀ ਸਮਸੇਰ ਸਿੰਘ ਬਾਜਵਾ (ਯੂਐਸਏ) ਦੇ ਉਪਰਾਲੇ ਸਦਕਾ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਕੈਂਸਰ ,ਅੱਖਾਂ ਤੇ ਮੈਡੀਕਲ ਚੈੱਕਅਪ ਕੈਂਪ ਗੁਰਦੁਆਰਾ ਸਾਹਿਬ ਪਿੰਡ ਹਮੀਦੀ ਵਿਖੇ ਅੱਜ ਸ਼ੁਰੂ ਹੋ ਗਿਆ ਹੈ। ਜਿਸ ਦਾ ਉਦਘਾਟਨ ਬਲਵਿੰਦਰ ਸਿੰਘ ਬਾਜਵਾ,ਪੰਚ ਜਸਵਿੰਦਰ ਸਿੰਘ ਮਾਂਗਟ, ਠੇਕੇਦਾਰ ਜਗਦੀਸ਼ ਸਿੰਘ ਵੱਲੋਂ ਸਾਂਝੇ ਤੌਰ ‘ਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਡਾਕਟਰੀ ਟੀਮ ਵੱਲੋਂ ਕੈੱਪ ਦੇ ਪਹਿਲੇ ਦਿਨ ਪੁੱਜੇ 400 ਦੇ ਕਰੀਬ ਮਰੀਜ਼ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ,ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਮੈਮੋਗਰਾਫੀ ਟੈਸਟ, ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਪੈਪ (ਸਮਿਆਰ) ਮਰਦਾਂ ਦੇ ਗਦੂਦ ਕੈਂਸਰ ਪੀਐਸਏ ਟੈਸਟ, ਔਰਤਾਂ ਅਤੇ ਮਰਦਾਂ ਦੇ ਮੂੰਹ ਦੀ ਜਾਂਚ, ਕੈਂਸਰ ਦੇ ਮਰੀਜ਼ਾਂ ਦਾ ਸੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ, ਸੂਗਰ ਬਲੱਡ ਪ੍ਰੈਸ਼ਰ ਸਬੰਧੀ ਮੁਫਤ ਦਵਾਈਆਂ, ਆਮ ਬਿਮਾਰੀਆਂ ਸਬੰਧੀ ਲੋੜਵੰਦਾਂ ਨੂੰ ਮੁਫਤ ਦਵਾਈਆਂ ਅਤੇ ਕੈਂਸਰ ਦੇ ਸਾਰੇ ਟੈਸਟਾਂ ਸਮੇਤ ਅੱਖਾਂ ਦੀ ਜਾਂਚ ਕਰ ਐਨਕਾਂ ਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰਾਂ ਨੇ ਮਰੀਜ਼ਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਇਲਾਜ ਹੈ,ਪਰ ਜੇਕਰ ਅਸੀਂ ਇਸ ਦਾ ਸ਼ੁਰੂ ਵਿੱਚ ਹੀ ਇਲਾਜ ਕਰਾਈਏ ਪਰ ਜ਼ਿਆਦਾਤਰ ਲੋਕ ਜਦ ਕੈਂਸਰ ਆਖਰੀ ਸਟੇਜਾਂ ਵੱਲ ਵਧ ਰਿਹਾ ਹੁੰਦਾ ਹੈ ,ਮਰੀਜ਼ ਫਿਰ ਇਲਾਜ ਸ਼ੁਰੂ ਕਰਵਾਉਦਾ ਹੈ,ਜਿਥੇ ਦਵਾਈਆਂ ਨਾਲ ਉਮਰ ਤਾਂ ਮਰੀਜ਼ ਦੀ ਵਧ ਜਾਦੀ ਹੈ ,ਪਰ ਉਸ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਉਣਾ ਬਹੁਤ ਮੁਸਕਿ ਹੋ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡਾ ਟੀਚਾ ਪਿੰਡ ਹਮੀਦੀ ਦੇ ਸਮੁੱਚੇ ਨਾਗਰਿਕਾਂ ਸਮੇਤ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਸ ਸਹੂਲਤ ਦਾ ਆ ਕੇ ਲਾਭ ਲੈਣ । ਇਸ ਮੌਕੇ ਸਮਾਜ ਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਨੇ ਸ਼ਮਸ਼ੇਰ ਸਿੰਘ ਬਾਜਵਾ ਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਬੜੇ ਭਾਗਾਂ ਵਾਲੇ ਹਨ ਜੋ ਵਿਦੇਸ਼ਾਂ ਦੀ ਧਰਤੀ ‘ਤੇ ਹੋਣ ਦੇ ਬਾਵਜੂਦ ਵੀ ਆਪਣੇ ਪਿੰਡ ਨਾਲ ਮੋਹ ਰੱਖਦੇ ਹਨ।ਇਸ ਮੌਕੇ ਸਰਪੰਚ ਜਰਨੈਲ ਸਿੰਘ ਠੁੱਲੀਵਾਲ, ਪੰਚ ਮੱਘਰ ਸਿੰਘ, ਕਲੱਬ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ,ਨਿਰਭੈ ਸਿੰਘ ਮਾਹਮਦਪੁਰ,ਕਿਸਾਨ ਆਗੂ ਜਗਰਾਜ ਸਿੰਘ, ਜਥੇਦਾਰ ਕੌਰ ਸਿੰਘ, ਮੇਵਾ ਸਿੰਘ ਪ੍ਰਧਾਨ ਠੁੱਲੀਵਾਲ ਗੁਰਦੁਆਰਾ ਸਾਹਿਬ, ਜਗਜੀਤ ਸਿੰਘ, ਤੇ ਗੁਰਪ੍ਰੀਤ ਸਿੰਘ ਗੁਰੀ ਸਮੇਤ ਡਾ. ਮਨਦੀਪ ਸਿੰਘ, ਡਾ. ਜਸਨਦੀਪ ਸਿੰਘ ,ਡਾ. ਭਾਰਤ,ਡਾ. ਸੁਭਮ ਅਤੇ ਡਾ. ਗੁਲਸ਼ਨ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!