Skip to main content

Gee 98News

ਡੇਂਗੂ ਦੀ ਬਿਮਾਰੀ ਨਾਲ ਹੋ ਗਈ ਪਿੰਕੀ ਦੀ ਮੌਤ…!

ਚੰਡੀਗੜ੍ਹ,‌25 ਅਕਤੂਬਰ-ਪੰਜਾਬ ਪੁਲਿਸ ਦੇ ਮੁਖ਼ਬਰ ਦੇ ਤੌਰ ‘ਤੇ ਚਰਚਾ ਵਿੱਚ ਆਏ ਗੁਰਮੀਤ ਸਿੰਘ ਉਰਫ ਪਿੰਕੀ ਦੀ ਮੌਤ ਹੋਣ ਦੀਆਂ ਖ਼ਬਰਾਂ ਹਨ । ਸੂਤਰਾਂ ਅਨੁਸਾਰ ਡੇਂਗੂ ਦੀ ਬਿਮਾਰੀ ਨਾਲ ਗੁਰਮੀਤ ਸਿੰਘ ਪਿੰਕੀ ਦੀ ਮੌਤ ਹੋ ਗਈ ਹੈ । ਉਹ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸੀ । ਪਿੰਕੀ ਦਾ ਅੰਤਿਮ ਸਸਕਾਰ ਉਸ ਦੀ ਬੇਟੀ ਦੇ ਵਿਦੇਸ਼ ਪਰਤਣ ਤੋਂ ਬਾਅਦ ਕੀਤਾ ਜਾਵੇਗਾ । ਪੰਜਾਬ ‘ਚ ਖਾੜਕੂਵਾਦ ਦੇ ਦੌਰ ਦੌਰਾਨ ਗੁਰਮੀਤ ਸਿੰਘ ਦੀ ਮੁਖ਼ਬਰੀ ਚਰਚਾ ਵਿੱਚ ਰਹੀ ਹੈ । ਇਸ ਦੌਰਾਨ ਗੁਰਮੀਤ ਸਿੰਘ ਨੂੰ ਪੁਲਿਸ ਇੰਸਪੈਕਟਰ ਦਾ ਦਰਜਾ ਵੀ ਦਿੱਤਾ ਗਿਆ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰਮੀਤ ਸਿੰਘ ਉਰਫ ਪਿੰਕੀ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਫੜਾਉਣ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ । ਪਿੰਕੀ ਉਸ ਵੇਲੇ ਵੀ ਚਰਚਾ ਵਿੱਚ ਆਇਆ ਜਦ 2001 ਵਿੱਚ ਉਸਨੇ ਲੁਧਿਆਣਾ ਦੇ ਇੱਕ ਨੌਜਵਾਨ ਨੂੰ ਸਿਰਫ਼ ਰਸਤਾ ਪੁੱਛਣ ਕਰਕੇ ਹੀ ਗੋਲੀ ਮਾਰ ਦਿੱਤੀ ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ । ਗੁਰਮੀਤ ਸਿੰਘ ਉਰਫ ਪਿੰਕੀ ਦਾ ਜੀਵਨ ਵਿਵਾਦਾਂ ਭਰਪੂਰ ਹੀ ਰਿਹਾ ਹੈ।

error: Content is protected !!