Gee 98News

ਚੰਡੀਗੜ੍ਹ,7 ਨਵੰਬਰ-ਚੂਹਿਆਂ ਨੂੰ ਫੜ੍ਹਨ ਲਈ ਵਰਤੇ ਜਾਣ ਵਾਲੇ ‘ਗਲੂ ਟ੍ਰੈਪ’ ‘ਤੇ ਪੰਜਾਬ ਵਿਚ ਪਾਬੰਦੀ ਲਗਾ ਦਿਤੀ ਗਈ ਹੈ। ਪਿਛਲੇ 2-3 ਸਾਲਾਂ ਤੋਂ ਪੰਜਾਬ ਵਿਚ ਚੂਹਿਆਂ ਨੂੰ ਫੜਨ ਲਈ ਗੂੰਦ ਦੇ ਪੇਪਰ ਬੋਰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਵਿਚ ਇਸ ਦੇ ਨਿਰਮਾਣ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਵਿਚ ਪੇਪਰ ਬੋਰਡ ਉਤੇ ਗੂੰਦ ਦੀ ਇਕ ਪਰਤ ਲਗਾਈ ਜਾਂਦੀ ਹੈ। ਲੋਕ ਇਸ ਨੂੰ ਘਰ ‘ਚ ਕਿਸੇ ਲੁਕਵੀਂ ਥਾਂ ‘ਤੇ ਰੱਖਦੇ ਹਨ। ਚੂਹਾ ਜਿਵੇਂ ਹੀ ਇਸ ਦੇ ਉੱਪਰ ਆਉਂਦਾ ਹੈ, ਉਸ ਨਾਲ ਚਿਪਕ ਜਾਂਦਾ ਹੈ। ਪਸ਼ੂ ਪ੍ਰੇਮੀਆਂ ਨੇ ਇਸ ਨੂੰ ਬੇਰਹਿਮ ਦਸਿਆ ਅਤੇ ਪਸ਼ੂ ਭਲਾਈ ਬੋਰਡ ਕੋਲ ਕੇਸ ਦਰਜ ਕਰਵਾਇਆ। ਇਸ ਦੇ ਨਾਲ ਹੀ ਪੰਜਾਬ ਦੇਸ਼ ਦਾ 17ਵਾਂ ਸੂਬਾ ਬਣ ਗਿਆ ਹੈ ਜਿਸ ਨੇ ਇਹ ਪਾਬੰਦੀ ਲਗਾਈ ਹੈ। ਪਸ਼ੂ ਪ੍ਰੇਮੀਆਂ ਦਾ ਕਹਿਣਾ ਹੈ ਕਿ ਜਦੋਂ ਚੂਹਾ ਗੂੰਦ ਨਾਲ ਚਿਪਕ ਜਾਂਦਾ ਹੈ ਤਾਂ ਲੋਕ ਇਸ ਨੂੰ ਖੁੱਲ੍ਹੀ ਥਾਂ ‘ਤੇ ਸੁੱਟ ਦਿੰਦੇ ਹਨ। ਚੂਹੇ ਨੂੰ ਖਾਣ ਦੀ ਕੋਸ਼ਿਸ਼ ਕਰਦੇ ਹੋਏ ਪੰਛੀ ਉਸ ਨਾਲ ਚਿਪਕ ਕੇ ਮਰਨ ਲੱਗੇ ਹਨ। ਇਸ ਤੋਂ ਬਾਅਦ ਇਸ ‘ਤੇ ਪਾਬੰਦੀ ਲਗਾ ਦਿਤੀ ਗਈ ਹੈ। ਪਸ਼ੂ ਪਾਲਣ ਵਿਭਾਗ ਨੇ ਡੀਸੀ ਦਫ਼ਤਰਾਂ ਨੂੰ ਲਿਖਤੀ ਹੁਕਮ ਵੀ ਭੇਜ ਦਿਤੇ ਹਨ।

Leave a Reply

Your email address will not be published. Required fields are marked *

error: Content is protected !!