Skip to main content

Gee 98News

ਲਓ ਜੀ ! ਪੰਜਾਬ ‘ਚ ਬਦਲਗੀ ਜਾਇਦਾਦ ਦੀ ਰਜਿਸਟਰੀ ਦੀ ਭਾਸ਼ਾ

ਚੰਡੀਗੜ੍ਹ,11 ਨਵੰਬਰ-ਪੰਜਾਬ ‘ਚ ਜਾਇਦਾਦ ਦੀ ਰਜਿਸਟਰੀ ਦੀ ਔਖੀ ਭਾਸ਼ਾ ਤੋਂ ਹੁਣ ਲੋਕਾਂ ਨੂੰ ਛੁਟਕਾਰਾ ਮਿਲੇਗਾ। 8 ਸਤੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਰਜਿਸਟਰੀ ਦੀ ਭਾਸ਼ਾ ਬਦਲ ਦਿੱਤੀ ਜਾਵੇਗੀ, ਅਜੇ ਤੱਕ ਜ਼ਮੀਨ ਜਾਇਦਾਦ ਦੀ ਰਜਿਸਟਰੀ ਦੀ ਭਾਸ਼ਾ ਉਰਦੂ ਅਤੇ ਫਾਰਸੀ ਵਿੱਚ ਹੈ ਜੋ ਕਾਫੀ ਗੁੰਝਲਦਾਰ ਹੈ ਅਤੇ ਇਹ ਸਮਝਣ ਵਿੱਚ ਵੀ ਮੁਸ਼ਕਿਲ ਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਨਵਾਂ ਅਤੇ ਸੌਖਾ ਪ੍ਰੋਫਾਰਮਾ ਜਾਰੀ ਕੀਤਾ ਹੈ। ਇਹ ਪ੍ਰਾਫਰਮਾ ਹੁਣ ਮਾਲ ਵਿਭਾਗ ਨੇ ਰਜਿਸਟਰੀ ਲਈ ਜਾਰੀ ਕਰ ਦਿੱਤਾ ਹੈ।ਪਹਿਲਾਂ ਭਾਸ਼ਾ ਦੀ ਸਮਝ ਨਾ ਹੋਣ ਕਾਰਨ ਧੋਖਾਧੜੀ ਅਤੇ ਬੇਨਿਯਮੀਆਂ ਦੀ ਗੁੰਜਾਇਸ਼ ਸੀ। ਇਹ ਪ੍ਰੋਫਾਰਮਾ ਮਾਲ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਉਪਲਬਧ ਹੈ। ਰਜਿਸਟ੍ਰੇਸ਼ਨ ਇਸ ਪ੍ਰੋਫਾਰਮੇ ਦਾ ਪ੍ਰਿੰਟ ਲੈ ਕੇ ਜਾਂ ਦੁਬਾਰਾ ਟਾਈਪ ਕਰਕੇ ਕੀਤੀ ਜਾ ਸਕਦੀ ਹੈ।

error: Content is protected !!