Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ਜ਼ਿਲ੍ਹੇ ‘ਚ 4 ਮਾਰਕੀਟ ਕਮੇਟੀਆਂ ਦੀ ਚੇਅਰਮੈਨੀ ਚਾਹਵਾਨਾਂ ਲਈ ਬਣੀ ਊਠ ਦਾ ਬੁੱਲ…!

Nirmal Pandori by Nirmal Pandori
12/25/2023
in ਪੰਜਾਬ
Reading Time: 1 min read
A A
0
ਬਰਨਾਲਾ ਜ਼ਿਲ੍ਹੇ ‘ਚ 4 ਮਾਰਕੀਟ ਕਮੇਟੀਆਂ ਦੀ ਚੇਅਰਮੈਨੀ ਚਾਹਵਾਨਾਂ ਲਈ ਬਣੀ ਊਠ ਦਾ ਬੁੱਲ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

Gee98 news service…ਵਿਸ਼ੇਸ਼ ਰਿਪੋਰਟ
ਬਰਨਾਲਾ,25 ਦਸੰਬਰ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਜ਼ਿਲ੍ਹੇ ਵਿੱਚ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਚਾਹਵਾਨਾਂ ਨੂੰ ਚਾਰ ਮਾਰਕੀਟ ਕਮੇਟੀਆਂ ਦੀਆਂ ਚੇਅਰਮੈਨੀ ਦੀਆਂ ਖਾਲੀ ਪਈਆਂ ਕੁਰਸੀਆਂ ਰੜਕ ਰਹੀਆਂ ਹਨ। ਬਰਨਾਲਾ ਵਿੱਚ ਕੁੱਲ ਪੰਜ ਮਾਰਕੀਟ ਕਮੇਟੀਆਂ ਬਰਨਾਲਾ, ਤਪਾ, ਭਦੌੜ, ਮਹਿਲ ਕਲਾਂ ਅਤੇ ਧਨੌਲਾ ਹਨ ਜਿਨਾਂ ਵਿੱਚੋਂ ਇਕ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਦੀ ਨਿਯੁਕਤੀ ਹੋਈ ਹੈ ਅਤੇ ਚਾਰ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਦੀਆਂ ਕੁਰਸੀਆਂ ਸਬੰਧਤ ਵਿਧਾਨ ਸਭਾ ਹਲਕਾ ਦੇ ਸਿਆਸੀ ਆਕਾ ਦੇ ਹੁਕਮਾਂ ਨੂੰ ਉਡੀਕ ਰਹੀਆਂ ਹਨ। ਬਰਨਾਲਾ, ਭਦੌੜ, ਮਹਿਲ ਕਲਾਂ ਤੇ ਧਨੌਲਾ ਵਿੱਚ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਬਣਨ ਲਈ ਉਤਾਵਲੇ ਆਮ ਆਦਮੀ ਪਾਰਟੀ ਦੇ ਆਗੂ ਇਹਨਾਂ ਖਾਲੀ ਕੁਰਸੀਆਂ ਕਾਰਨ ਸਿਆਸੀ ਤਕਲੀਫ਼ ਮੰਨ ਰਹੇ ਹਨ ਕਿਉਂਕਿ ਗਾਹੇ-ਬਗਾਹੇ ਸੋਸ਼ਲ ਮੀਡੀਆ ‘ਤੇ ਇਹਨਾਂ ਆਗੂਆਂ ਦੀਆਂ ਪੋਸਟਾਂ ਸਪੱਸ਼ਟ ਕਰ ਰਹੀਆਂ ਹਨ ਕਿ ਸਰਕਾਰ ਵੱਲੋਂ ਸਰਕਾਰ ਬਣਨ ਤੋਂ ਲੈ ਕੇ ਦੋ ਸਾਲਾਂ ਤੱਕ ਵੀ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਨਾਮਜ਼ਦਗੀ ਨਾ ਕੀਤੇ ਜਾਣ ਕਰਕੇ ਚਾਹਵਾਨ ਆਗੂ ਔਖੇ ਹਨ। ਸੂਤਰਾਂ ਅਨੁਸਾਰ ਅਜੇ ਇਹਨਾਂ ਚਾਹਵਾਨਾਂ ਨੂੰ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ ਪੰਜਾਬ ਦੇ ਸਿਆਸੀ ਮਾਹੌਲ ਅਨੁਸਾਰ ਪੰਚਾਇਤ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੇ ਖਾਲੀ ਅਹੁਦੇ ਭਰੇ ਜਾ ਸਕਦੇ ਹਨ। ਉੰਝ ਭਾਵੇਂ ਸੂਬੇ ‘ਚ ਕੁਝ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਵੀ ਕੀਤੇ ਜਾ ਚੁੱਕੇ ਹਨ ਪ੍ਰੰਤੂ ਬਾਕੀ ਬਚੀਆਂ ਮਾਰਕੀਟ ਕਮੇਟੀਆਂ ਸਬੰਧੀ ਆਮ ਆਦਮੀ ਪਾਰਟੀ ਰਵਾਇਤੀ ਸਿਆਸੀ ਪਾਰਟੀਆਂ ਦੇ ਨਕਸ਼ੇ ਕਦਮ ‘ਤੇ ਚੱਲ ਰਹੀ ਹੈ ਕਿਉਂਕਿ ਕਾਂਗਰਸ ਤੇ ਅਕਾਲੀ ਦਲ-ਭਾਜਪਾ ਵੱਲੋਂ ਵੀ ਆਪਣੀਆਂ ਸਰਕਾਰਾਂ ਮੌਕੇ ਸੱਤਾ ਦੇ ਦੋ-ਢਾਈ ਸਾਲ ਲੰਘ ਜਾਣ ਤੋਂ ਬਾਅਦ ਹੀ ਚੇਅਰਮੈਨ ਨਾਮਜ਼ਦ ਕੀਤੇ ਜਾਂਦੇ ਸਨ । ਅਜਿਹਾ ਇਸ ਕਰਕੇ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਜੇਕਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਕੀ ਬਚੀਆਂ ਮਾਰਕੀਟ ਕਮੇਟੀਆਂ ਚੇਅਰਮੈਨ ਨਾਮਜ਼ਦ ਕਰ ਦਿੱਤੇ ਜਾਂਦੇ ਹਨ ਤਾਂ ਚੇਅਰਮੈਨੀ ਤੋਂ ਵਾਂਝੇ ਰਹੇ ਚਾਹਵਾਨ ਭਮੱਕੜ ਪੁੱਠਾ ਝਾੜੂ ਵੀ ਫੇਰ ਸਕਦੇ ਹਨ। ਸ਼ਾਇਦ ਇਸੇ ਕਰਕੇ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਵਿੱਚ ਖਾਲੀ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਸਬੰਧੀ “ਉਪਰਲੀ ਕਿਰਪਾ” ਰੁਕੀ ਹੋਈ ਹੈ। ਇੱਥੇ ਇਹ ਵੀ ਦੱਸ ਦਈਏ ਕਿ ਮਾਰਕੀਟ ਕਮੇਟੀ ਬਰਨਾਲਾ, ਭਦੌੜ, ਮਹਿਲ ਕਲਾਂ, ਧਨੌਲਾ ਲਈ “ਇੱਕ ਅਨਾਰ ਸੌ ਬਿਮਾਰ” ਵਾਲੀ ਸਥਿਤੀ ਬਣੀ ਹੋਈ ਹੈ ਭਾਵ ਕਿ ਇੱਕ ਤੋਂ ਵੱਧ ਦਾਅਵੇਦਾਰ ਮੈਦਾਨ ਵਿੱਚ ਨਿਤਰੇ ਹੋਏ ਹਨ। ਇਹਨਾਂ ਦਾਅਵੇਦਾਰਾਂ ਨੂੰ ਪੱਤਰਕਾਰਾਂ ਵੱਲੋਂ ਜਦੋਂ ਕਦੇ ਪੁੱਛਿਆ ਜਾਂਦਾ ਹੈ ਕਿ “ਕਦੋਂ ਬਣ ਰਹੇ ਹੋ ਚੇਅਰਮੈਨ”, ਤਾਂ ਇਹ ਚੀਸ ਜਿਹੀ ਵੱਟ ਕੇ ਆਖ ਦਿੰਦੇ ਹਨ “ਕੋਈ ਪਤਾ ਨਹੀਂ, ਇਹ ਤਾਂ ਲੀਡਰਾਂ ਨੂੰ ਪਤਾ, ਕਦੋਂ ਕਿਰਪਾ ਹੋਵੇਗੀ”। ਵਿਧਾਨ ਸਭਾ ਹਲਕਾ ਬਰਨਾਲਾ ‘ਚ ਧਨੌਲਾ ਅਤੇ ਬਰਨਾਲਾ, ਵਿਧਾਨ ਸਭਾ ਹਲਕਾ ਮਹਿਲ ਕਲਾਂ ‘ਚ ਮਹਿਲ ਕਲਾਂ ਅਤੇ ਵਿਧਾਨ ਸਭਾ ਹਲਕਾ ਭਦੌੜ ਵਿੱਚ ਭਦੌੜ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਲਈ ਇਹਨਾਂ ਹਲਕਿਆਂ ਦੇ ਸਿਆਸੀ ਸਰਦਾਰਾਂ ਵੱਲੋਂ ਲਗਭਗ ਦੋ ਸਾਲਾਂ ਤੱਕ ਵੀ ਯੋਗ ਵਰਕਰਾਂ ਦੀ ਤਲਾਸ਼ ਨਾ ਕੀਤੇ ਜਾਣ ਕਰਕੇ ਇਹਨਾਂ ਹਲਕਿਆਂ ਵਿੱਚ ਕਈ ਕਈ ਦਾਅਵੇਦਾਰਾਂ ਲਈ ਮਾਰਕੀਟ ਕਮੇਟੀ ਦੀ ਚੇਅਰਮੈਨੀ “ਊਠ ਦਾ ਬੁੱਲ” ਬਣੀ ਹੋਈ ਹੈ ਜਿਸ ਦੇ ਡਿੱਗਣ ਦੀ ਉਡੀਕ ਵਿੱਚ ਚਾਹਵਾਨਾਂ ਦੀਆਂ ਨਜ਼ਰਾਂ ਆਪਣੇ ਆਪਣੇ ਸਿਆਸੀ ਆਕਾਵਾਂ ‘ਤੇ ਟਿਕੀਆਂ ਹੋਈਆਂ ਹਨ । ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਜਦੋਂ ਇਸ ਮਸਲੇ ‘ਤੇ ਰਸਮੀ ਤੌਰ ‘ਤੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਕੋਈ ਵੀ ਖੁੱਲ੍ਹ ਕੇ ਦੱਸਣ ਲਈ ਤਿਆਰ ਨਹੀਂ ਹੈ ਕਿ ਆਖ਼ਰ ਮਾਮਲਾ ਕਿੱਥੇ ਕੁ ਲਟਕਿਆ ਹੋਇਆ ਹੈ। ਕੀ ਇਹ ਮੰਨ ਲਿਆ ਜਾਵੇ ਕਿ ਤਿੰਨੋ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੇ ਯੋਗ ਵਰਕਰਾਂ ਦੀ ਤਲਾਸ਼ ਕਰਕੇ ਉਹਨਾਂ ਦੇ ਨਾਮ ਚੇਅਰਮੈਨੀਆਂ ਲਈ ਉੱਪਰ ਨਹੀਂ ਭੇਜੇ ਜਾਂ ਫਿਰ ਜੇਕਰ ਵਿਧਾਇਕਾਂ ਨੇ ਯੋਗ ਵਰਕਰਾਂ ਦੀਆਂ ਸੂਚੀਆਂ ਉਪਰ ਭੇਜ ਦਿੱਤੀਆਂ ਹਨ ਤਾਂ ਕਿ ਇਹਨਾਂ ਸੂਚੀਆਂ ਨੂੰ “ਫਾਈਨਲ” ਕਰਵਾਉਣ ਵਿੱਚ ਦੇਰੀ ਕਿਉਂ ਹੋ ਰਹੀ ਹੈ। ਫਿਰ ਵੀ ਇੱਕ ਗੱਲ ਤਾਂ ਪੱਕੀ ਜਾਪਦੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਮਾਰਕੀਟ ਕਮੇਟੀਆਂ ਦੀ ‘ਚੇਅਰਮੈਨੀ ਦੇ ਰੂਪ ਵਿੱਚ ਅੰਬੀਆਂ ਦਾ ਬੂਰ’ ਚਾਹਵਾਨ ਵਰਕਰਾਂ ਦੀ ਝੋਲੀ ਵਿੱਚ ਮਿੱਠੇ ਅੰਬ ਬਣ ਕੇ ਡਿੱਗੇਗਾ, ਉਦੋਂ ਤੱਕ ਇਹਨਾਂ ਵਰਕਰਾਂ ਨੂੰ “ਕੱਚੇ ਕਿੰਨੂਆਂ ਦੀ ਖਟਾਸ” ਵਾਲੇ ਮਾਹੌਲ ਵਿੱਚ ਹੀ ਰਹਿਣਾ ਪਵੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

03/06/2026
Load More
Tags: #barnalanews#punjabnews
Previous Post

ਪੰਜਾਬ ਪੁਲਿਸ ਦੀ ਐਨਕਾਊਂਟਰ ਮੁਹਿੰਮ : ਗੈਂਗਸਟਰਾਂ ਵਿੱਚ ਡਰ..ਲੋਕਾਂ ਵੱਲੋਂ ਸ਼ਲਾਘਾ ਵੀ ਅਤੇ ਟਿੱਪਣੀਆਂ ਵੀ…!

Next Post

ਪਿੰਡ ਦੀ ਸਮੁੱਚੀ ਪੰਚਾਇਤ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜਨ ਦੀ ਦਿੱਤੀ ਚੇਤਾਵਨੀ,ਪੰਚਾਇਤੀ ਜਗ੍ਹਾ ‘ਤੇ ਕਬਜ਼ੇ ਸਬੰਧੀ ਅਧਿਕਾਰੀਆਂ ਦੀ ਬੇਰੁਖੀ ‘ਤੇ ਰੋਸ

Nirmal Pandori

Nirmal Pandori

Related Posts

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ
ਪੰਜਾਬ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

by Nirmal Pandori
03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ
ਪੰਜਾਬ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

by Nirmal Pandori
03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

by Nirmal Pandori
03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ
ਪੰਜਾਬ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

by Nirmal Pandori
03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ
ਪੰਜਾਬ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

by Nirmal Pandori
03/05/2026
Load More
Next Post
ਪਿੰਡ ਦੀ ਸਮੁੱਚੀ ਪੰਚਾਇਤ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜਨ ਦੀ ਦਿੱਤੀ ਚੇਤਾਵਨੀ,ਪੰਚਾਇਤੀ ਜਗ੍ਹਾ ‘ਤੇ ਕਬਜ਼ੇ ਸਬੰਧੀ ਅਧਿਕਾਰੀਆਂ ਦੀ ਬੇਰੁਖੀ ‘ਤੇ ਰੋਸ

ਪਿੰਡ ਦੀ ਸਮੁੱਚੀ ਪੰਚਾਇਤ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜਨ ਦੀ ਦਿੱਤੀ ਚੇਤਾਵਨੀ,ਪੰਚਾਇਤੀ ਜਗ੍ਹਾ 'ਤੇ ਕਬਜ਼ੇ ਸਬੰਧੀ ਅਧਿਕਾਰੀਆਂ ਦੀ ਬੇਰੁਖੀ 'ਤੇ ਰੋਸ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

ਪੰਚਾਇਤ ਸੰਮਤੀ ਸ਼ੇਰਪੁਰ ਚੇਅਰਮੈਨ ਦੀ ਚੋਣ…ਸਭ ਅੱਛਾ ਨਹੀਂ ਹੈ ਦੇ ਸੰਕੇਤ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

ਕਾਂਗਰਸ ਨੇ ‘ਆਪ’ ਸਰਕਾਰ ਦੇ ਗੱਪਾਂ ਦਾ ਪਰਦਾਫਾਸ਼ ਕਰਨ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਗੱਪਾਂ ਵਿਰੁੱਧ’…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend