Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਿੰਡ ਦੀ ਸਮੁੱਚੀ ਪੰਚਾਇਤ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜਨ ਦੀ ਦਿੱਤੀ ਚੇਤਾਵਨੀ,ਪੰਚਾਇਤੀ ਜਗ੍ਹਾ ‘ਤੇ ਕਬਜ਼ੇ ਸਬੰਧੀ ਅਧਿਕਾਰੀਆਂ ਦੀ ਬੇਰੁਖੀ ‘ਤੇ ਰੋਸ

Nirmal Pandori by Nirmal Pandori
12/25/2023
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਪਿੰਡ ਦੀ ਸਮੁੱਚੀ ਪੰਚਾਇਤ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜਨ ਦੀ ਦਿੱਤੀ ਚੇਤਾਵਨੀ,ਪੰਚਾਇਤੀ ਜਗ੍ਹਾ ‘ਤੇ ਕਬਜ਼ੇ ਸਬੰਧੀ ਅਧਿਕਾਰੀਆਂ ਦੀ ਬੇਰੁਖੀ ‘ਤੇ ਰੋਸ

gee98 news

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,25 ਦਸੰਬਰ (ਨਿਰਮਲ ਸਿੰਘ ਪੰਡੋਰੀ)- ਜ਼ਿਲ੍ਹੇ ਦੇ ਪਿੰਡ ਬਡਬਰ ਦੀ ਬਾਜ਼ੀਗਰ ਬਸਤੀ ਦੀ ਸਮੁੱਚੀ ਪੰਚਾਇਤ ਨੇ ਪ੍ਰਸ਼ਾਸਨ ਨੂੰ ਪੰਚਾਇਤੀ ਜਗ੍ਹਾ ਉੱਪਰ ਕਿਸੇ ਵਿਅਕਤੀ ਵੱਲੋਂ ਕਬਜ਼ਾ ਕੀਤੇ ਜਾਣ ਸਬੰਧੀ ਦਿੱਤੀ ਸ਼ਿਕਾਇਤ ‘ਤੇ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਸਖ਼ਤ ਚੇਤਾਵਨੀ ਦੇ ਦਿੱਤੀ ਹੈ। ਬਾਜ਼ੀਗਰ ਬਸਤੀ ਦੇ ਸਰਪੰਚ ਜਗਤਾਰ ਰਾਮ ਅਤੇ ਪੰਚ ਮੁਲਖ ਰਾਜ, ਪੰਚ ਲਾਲੂ ਰਾਮ, ਪੰਚ ਇੰਦਰਜੀਤ ਕੌਰ, ਮਨਜੀਤ ਸਿੰਘ, ਪੱਪੂ ਰਾਮ, ਸੁਰਜੀਤ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਇੱਕ ਪਰਿਵਾਰ ਵੱਲੋਂ ਪੰਚਾਇਤੀ ਜਗ੍ਹਾ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਪ੍ਰਸ਼ਾਸਨ ਦੇ ਧਿਆਨ ਵਿੱਚ ਪੰਚਾਇਤ ਨੇ ਲਿਆਂਦਾ ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕਬਜ਼ਾ ਕਰਨ ਵਾਲੇ ਪਰਿਵਾਰ ਨੇ ਪੰਚਾਇਤੀ ਜਗ੍ਹਾ ਵਿੱਚ ਸੈੱਡ ਵੀ ਬਣਾ ਲਿਆ ਹੈ। ਸਰਪੰਚ ਨੇ ਦੱਸਿਆ ਕਿ ਜਦ ਕਬਜ਼ਾ ਕੀਤੇ ਜਾਣ ਸਬੰਧੀ ਉਕਤ ਪਰਿਵਾਰ ਨੂੰ ਪੰਚਾਇਤ ਵੱਲੋਂ ਰੋਕਿਆ ਜਾਂਦਾ ਹੈ ਤਾਂ ਪਰਿਵਾਰ ਦੀ ਔਰਤ ਸਿਮਰਨਜੀਤ ਕੌਰ ਪਤਨੀ ਅਮਰ ਸਿੰਘ ਵੱਲੋਂ ਪੰਚਾਇਤ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਬੁਰਾ ਭਲਾ ਬੋਲਿਆ ਜਾਂਦਾ ਹੈ। ਪੰਚਾਇਤ ਦਾ ਕਹਿਣਾ ਹੈ ਕਿ ਇਹ ਮਾਮਲਾ ਕਈ ਵਾਰ ਬੀਡੀਪੀਓ ਬਰਨਾਲਾ ਅਤੇ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਇਹ ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੰਚਾਇਤ ਦਾ ਕਹਿਣਾ ਹੈ ਕਿ ਉਕਤ ਜਗ੍ਹਾ ਪੰਚਾਇਤੀ ਜਗ੍ਹਾ ਹੈ ਜਿਸ ਉੱਪਰ ਉਕਤ ਪਰਿਵਾਰ ਨੇ ਪਹਿਲਾਂ ਆਲੇ-ਦੁਆਲੇ ਤਾਰ ਮਾਰ ਕੇ ਕਬਜ਼ਾ ਕੀਤਾ, ਦਰੱਖਤ ਪੁੱਟ ਦਿੱਤੇ ਅਤੇ ਹੁਣ ਸੈੱਡ ਵੀ ਬਣਾ ਲਿਆ ਪ੍ਰੰਤੂ ਇਸ ਦੇ ਬਾਵਜੂਦ ਵੀ ਸ਼ਿਕਾਇਤ ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੰਚਾਇਤ ਨੇ ਕਿਹਾ ਕਿ ਪੰਚਾਇਤੀ ਜਗ੍ਹਾ ਉਪਰ ਕਬਜ਼ਾ ਕਰਨ ਦੇ ਮਾਮਲੇ ‘ਚ ਉਕਤ ਪਰਿਵਾਰ ਦੀ ਮਦਦ ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ ਕੀਤੀ ਜਾ ਰਹੀ ਹੈ ਸ਼ਾਇਦ ਇਸੇ ਕਰਕੇ ਪ੍ਰਸ਼ਾਸਨ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ। ਉਹਨਾਂ ਦੱਸਿਆ ਕਿ ਇਹ ਜਗ੍ਹਾ ਪੰਚਾਇਤ ਨੇ ਪੰਚਾਇਤੀ ਘਰ ਬਣਾਉਣ ਲਈ ਰੱਖੀ ਹੋਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੇਰੁਖੀ ਦੇ ਕਾਰਨ ਸਮੁੱਚੀ ਪੰਚਾਇਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 31 ਦਸੰਬਰ ਤੱਕ ਉਕਤ ਪੰਚਾਇਤੀ ਜਗ੍ਹਾ ਤੋਂ ਨਜਾਇਜ਼ ਕਬਜ਼ਾ ਨਾ ਹਟਾਇਆ ਗਿਆ ਤਾਂ ਪਿੰਡ ਦੀ ਸਮੁੱਚੀ ਪੰਚਾਇਤ ਨਵੇਂ ਸਾਲ ਦੀ ਪਹਿਲੀ ਸਵੇਰ 1 ਜਨਵਰੀ ਤੋਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ ਕੇ ਰੋਸ ਪ੍ਰਦਰਸ਼ਨ ਕਰੇਗੀ,‌ ਇਸ ਦੌਰਾਨ ਜੇਕਰ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਇਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਦੂਜੇ ਪਾਸੇ ਇਸ ਮਾਮਲੇ ਸੰਬੰਧੀ ਜਦ ਕਬਜ਼ਾ ਕਰਨ ਵਾਲੀ ਧਿਰ ਨਾਲ ਗੱਲ ਕੀਤੀ ਤਾਂ ਪਰਿਵਾਰ ਦੀ ਮਹਿਲਾ ਸਿਮਰਨਜੀਤ ਕੌਰ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਇਹ ਜਗ੍ਹਾ ਉਹਨਾਂ ਦੇ ਕਬਜ਼ੇ ਵਿੱਚ ਹੈ ਅਤੇ ਪੰਚਾਇਤ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।

ਫੋਟੋ ਕੈਪਸ਼ਨ-ਪੰਚਾਇਤੀ ਜਗ੍ਹਾ ਵਿੱਚ ਕਬਜ਼ਾ ਕਰਨ ਵਾਲੇ ਪਰਿਵਾਰ ਵੱਲੋਂ ਪਾਇਆ ਸੈੱਡ ਦਿਖਾਉਂਦੇ ਹੋਏ ਸਰਪੰਚ ਅਤੇ ਪੰਚ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

04/24/2026
ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

04/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

04/24/2026
Load More
Tags: #barnalanews#punjabnews#punjabpolice #barnalapolice
Previous Post

ਬਰਨਾਲਾ ਜ਼ਿਲ੍ਹੇ ‘ਚ 4 ਮਾਰਕੀਟ ਕਮੇਟੀਆਂ ਦੀ ਚੇਅਰਮੈਨੀ ਚਾਹਵਾਨਾਂ ਲਈ ਬਣੀ ਊਠ ਦਾ ਬੁੱਲ…!

Next Post

ਅੱਜ ਹਾਈਕਮਾਂਡ ਪੰਜਾਬ ਦੇ ਕਾਂਗਰਸੀਆਂ ਦੀ ਨਬਜ਼ ਚੈੱਕ ਕਰੇਗੀ

Nirmal Pandori

Nirmal Pandori

Related Posts

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ
ਬਰਨਾਲਾ ਆਸ-ਪਾਸ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

by Nirmal Pandori
04/24/2026
ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ
ਪੰਜਾਬ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

by Nirmal Pandori
04/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

by Nirmal Pandori
04/24/2026
ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ
ਪੰਜਾਬ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

by Nirmal Pandori
04/23/2026
ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ
ਬਰਨਾਲਾ ਆਸ-ਪਾਸ

ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ

by Nirmal Pandori
04/23/2026
ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ
ਪੰਜਾਬ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

by Nirmal Pandori
04/23/2026
Load More
Next Post
ਅੱਜ ਹਾਈਕਮਾਂਡ ਪੰਜਾਬ ਦੇ ਕਾਂਗਰਸੀਆਂ ਦੀ ਨਬਜ਼ ਚੈੱਕ ਕਰੇਗੀ

ਅੱਜ ਹਾਈਕਮਾਂਡ ਪੰਜਾਬ ਦੇ ਕਾਂਗਰਸੀਆਂ ਦੀ ਨਬਜ਼ ਚੈੱਕ ਕਰੇਗੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend