ਚੰਡੀਗੜ੍ਹ ,28 ਦਸੰਬਰ-ਨਵੇਂ ਸਾਲ 2024 ‘ਚ ਮੋਬਾਈਲ ਸਿਮ ਕਾਰਡ ਅਤੇ ਜੀਐਸਟੀ ਨੂੰ ਲੈ ਕੇ ਵੀ ਵੱਡੇ ਬਦਲਾਅ ਸਾਹਮਣੇ ਆਉਣਗੇ, ਜਿਨਾਂ ਪ੍ਰਤੀ ਵਪਾਰੀਆਂ, ਕਾਰੋਬਾਰੀਆਂ ਅਤੇ ਆਮ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਵੇਂ ਸਾਲ 2024 ਤੋਂ ਜੀਐਸਟੀ ਦੀ ਦਰ 8 ਫੀਸਦੀ ਤੋਂ ਵਧ ਕੇ 9 ਫੀਸਦੀ ਹੋ ਜਾਵੇਗੀ। ਇਹ 2022 ਦੇ ਬਜਟ ਵਿੱਚ ਦੁੱਗਣੀ ਦਰ ਵਾਧੇ ਦਾ ਅੰਤਮ ਕਦਮ ਹੈ। ਇਹ ਵਾਧਾ 1 ਜਨਵਰੀ 2024 ਤੋਂ ਲਾਗੂ ਹੋਵੇਗਾ। ਕਾਰੋਬਾਰਾਂ ਅਤੇ ਵਪਾਰੀਆਂ ਨੂੰ ਆਪਣੇ ਸਿਸਟਮ ਅਤੇ ਕੀਮਤਾਂ ਨੂੰ ਅਪਡੇਟ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ 1 ਜਨਵਰੀ 2024 ਤੋਂ ਰੁਜ਼ਗਾਰ ਨਾਲ ਸਬੰਧਤ ਕਾਨੂੰਨ ਵੀ ਬਦਲੇ ਜਾਣਗੇ। ਇਸ ਦੇ ਤਹਿਤ, ਪਾਰਟ-ਟਾਈਮ ਕਰਮਚਾਰੀਆਂ ਅਤੇ ਅਨਿਯਮਿਤ ਘੰਟੇ ਕੰਮ ਕਰਨ ਵਾਲਿਆਂ ਲਈ ਇੱਕ ਨਵੀਂ ਵਿਧੀ ਦੀ ਵਰਤੋਂ ਕਰਕੇ ਛੁੱਟੀ ਦੀ ਗਣਨਾ ਕੀਤੀ ਜਾਵੇਗੀ। ਭਾਵ ਉਹ ਕਰਮਚਾਰੀ ਜੋ ਵੱਖ-ਵੱਖ ਘੰਟੇ ਕੰਮ ਕਰਦੇ ਹਨ ਜਾਂ ਸਾਲ ਦੇ ਕੁਝ ਹਿੱਸਿਆਂ ਲਈ ਕੰਮ ਕਰਦੇ ਹਨ। ਉਨ੍ਹਾਂ ਨੂੰ ਵਿਸ਼ੇਸ਼ ਕਿਸਮ ਦੀ ਛੁੱਟੀ ਮਿਲ ਸਕੇਗੀ। ਸਿਮ ਕਾਰਡ ਖਰੀਦਣ ਅਤੇ ਵੇਚਣ ਦੇ ਨਿਯਮ ਸਾਲ 2024 ਤੋਂ ਬਦਲ ਜਾਣਗੇ। ਇਸ ਦੇ ਤਹਿਤ, ਵਿਕਰੇਤਾ ਨੂੰ ਸਿਮ ਕਾਰਡ ਵੇਚਣ ਤੋਂ ਪਹਿਲਾਂ ਸਰਕਾਰ ਨਾਲ ਰਜਿਸਟਰ ਕਰਨਾ ਹੋਵੇਗਾ। ਇਸ ਦੇ ਨਾਲ ਹੀ ਪੂਰਾ ਰਿਕਾਰਡ ਰੱਖਣਾ ਹੋਵੇਗਾ। ਸਿਮ ਕਾਰਡ ਖਰੀਦਣ ਲਈ, ਖਪਤਕਾਰਾਂ ਨੂੰ ਆਪਣੀ ਪਛਾਣ ਪ੍ਰਦਾਨ ਕਰਨੀ ਪਵੇਗੀ। ਭਾਵ ਆਧਾਰ ਕਾਰਡ ਦੇ ਮੈਚ ਸਮੇਤ ਪੂਰੇ ਵੇਰਵਿਆਂ ਤੋਂ ਬਾਅਦ ਹੀ ਸਿਮ ਕਾਰਡ ਖਰੀਦਿਆ ਜਾ ਸਕਦਾ ਹੈ। ਨਵੇਂ ਟੈਲੀਕਾਮ ਬਿੱਲ ਦੇ ਲਾਗੂ ਹੋਣ ਤੋਂ ਬਾਅਦ 1 ਜਨਵਰੀ 2024 ਤੋਂ ਮੋਬਾਈਲ ਸਿਮ ਕਾਰਡ ਦੇ ਨਿਯਮਾਂ ‘ਚ ਬਦਲਾਅ ਹੋਣ ਜਾ ਰਿਹਾ ਹੈ। ਇਸ ਨਿਯਮ ਦੇ ਤਹਿਤ ਹੁਣ ਟੈਲੀਕਾਮ ਕੰਪਨੀ ਨੂੰ ਕੋਈ ਵੀ ਮੈਸੇਜ ਭੇਜਣ ਤੋਂ ਪਹਿਲਾਂ ਗਾਹਕ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਦੂਰਸੰਚਾਰ ਕੰਪਨੀਆਂ ਨੂੰ ਡਿਜੀਟਲ ਕੇਵਾਈਸੀ ਕਰਵਾਉਣ ਲਈ ਵੀ ਕਿਹਾ ਹੈ। 1 ਜਨਵਰੀ, 2024 ਤੋਂ ਤੁਹਾਨੂੰ ਸਿਮ ਕਾਰਡ ਲੈਂਦੇ ਸਮੇਂ ਬਾਇਓਮੈਟ੍ਰਿਕਸ ਦੁਆਰਾ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨੀ ਪਵੇਗੀ।ਸਰਕਾਰ ਨੇ ਸਾਈਬਰ ਅਪਰਾਧ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ। ਇਸ ਨਾਲ ਜਾਅਲੀ ਸਿਮ ਕਾਰਡ ਬੰਦ ਹੋ ਜਾਣਗੇ। ਇੱਕ ਹੋਰ ਮਹੱਤਵਪੂਰਨ ਬਦਲਾਅ ਤਹਿਤ ਸਿਹਤ ਬੀਮਾ ਲੈਣ ਲਈ ਵੱਧ ਤੋਂ ਵੱਧ ਉਮਰ ਸੀਮਾ ਨਵੇਂ ਸਾਲ ਵਿਚ ਖਤਮ ਹੋ ਸਕਦੀ ਹੈ। ਲੋਕ 65 ਸਾਲ ਦੀ ਉਮਰ ਤੋਂ ਬਾਅਦ ਵੀ ਸਿਹਤ ਬੀਮਾ ਖਰੀਦ ਸਕਣਗੇ। ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDA) ਨੇ ਸਿਹਤ ਬੀਮਾ ਪਾਲਿਸੀ ਲੈਣ ਲਈ ਅਧਿਕਤਮ ਦਾਖਲਾ ਉਮਰ ਨੂੰ ਖਤਮ ਕਰਨ ਦਾ ਪ੍ਰਸਤਾਵ ਕੀਤਾ ਹੈ। ਬੀਮਾ ਕੰਪਨੀਆਂ ਪੰਜ ਸਾਲ ਤੱਕ ਦੀ ਮਿਆਦ ਲਈ ਸਿਹਤ ਬੀਮਾ ਦੀ ਪੇਸ਼ਕਸ਼ ਕਰ ਸਕਦੀਆਂ ਹਨ। ਜਦੋਂ ਕਿ, ਜਨਰਲ ਬੀਮਾ ਅਤੇ ਸਟੈਂਡਅਲੋਨ ਕੰਪਨੀਆਂ ਵੱਧ ਤੋਂ ਵੱਧ ਤਿੰਨ ਸਾਲਾਂ ਲਈ ਪਾਲਿਸੀਆਂ ਦੀ ਪੇਸ਼ਕਸ਼ ਕਰ ਸਕਦੀਆਂ ਹਨ।ਸਿਹਤ ਬੀਮਾ ਧਾਰਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ। ਬੀਮੇ ਦਾ ਲਾਭ ਲੈਣ ਲਈ ਮਰੀਜ਼ ਨੂੰ 24 ਘੰਟੇ ਹਸਪਤਾਲ ਵਿੱਚ ਦਾਖ਼ਲ ਰੱਖਣ ਦੀ ਸ਼ਰਤ ਬਹੁਤ ਜਲਦੀ ਬੰਦ ਕੀਤੀ ਜਾ ਸਕਦੀ ਹੈ। ਸਰਕਾਰ ਇਸ ਨਿਯਮ ਨੂੰ ਬਦਲਣ ‘ਤੇ ਵਿਚਾਰ ਕਰ ਰਹੀ ਹੈ। ਇਸ ਦੇ ਲਈ ਬੀਮਾ ਖੇਤਰ ਦੇ ਰੈਗੂਲੇਟਰ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਇਰਛਾ) ਨਾਲ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਨਵੇਂ ਸਾਲ ਤੋਂ ਪੇਟੀਐਮ, ਗੂਗਲ ਪੇ, ਫੋਨ ਪੇ ਵਰਗੀਆਂ ਔਨਲਾਈਨ ਪੇਮੈਂਟ ਐਪਸ ਦੇ ਯੂਪੀਆਈ ਆਈਡੀਜ਼ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ, ਉਹ ਯੂਪੀਆਈ ਆਈਡੀ ਜੋ ਪਿਛਲੇ ਇੱਕ ਸਾਲ ਤੋਂ ਨਹੀਂ ਵਰਤੀਆਂ ਜਾ ਰਹੀਆਂ ਹਨ, ਉਹ 1 ਜਨਵਰੀ 2024 ਤੋਂ ਤੋਂ ਬੰਦ ਹੋ ਜਾਣਗੀਆਂ। ਜੇਕਰ ਤੁਹਾਡੇ ਕੋਲ ਵੀ ਅਜਿਹੀ UPI ID ਹੈ, ਤਾਂ ਤੁਹਾਨੂੰ ਤੁਰੰਤ ਇਸ ਨਾਲ ਟ੍ਰਾਂਜੈਕਸ਼ਨ ਕਰਨਾ ਚਾਹੀਦਾ ਹੈ। ਸਾਲ 2024 ਤੋਂ, ਵਿਦੇਸ਼ਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਲਈ ਆਪਣੀ ਪੜ੍ਹਾਈ ਖਤਮ ਹੋਣ ਤੋਂ ਪਹਿਲਾਂ ਵੀਜ਼ਾ ਲਈ ਅਰਜ਼ੀ ਦੇਣੀ ਪਵੇਗੀ। ਮਤਲਬ ਕਿ ਉਦੋਂ ਤੱਕ ਕਿਸੇ ਵੀ ਦੇਸ਼ ਦੇ ਵਿਦਿਆਰਥੀ ਵਰਕ ਵੀਜ਼ਾ ‘ਤੇ ਨਹੀਂ ਜਾ ਸਕਣਗੇ। ਜਦੋਂ ਤੱਕ ਉਨ੍ਹਾਂ ਦਾ ਕੋਰਸ ਪੂਰਾ ਨਹੀਂ ਹੋ ਜਾਂਦਾ। ਉਦਾਹਰਨ ਲਈ ਉਹ ਵਿਦਿਆਰਥੀ ਜੋ ਨੀਦਰਲੈਂਡ ਵਿੱਚ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਵਰਕ ਵੀਜ਼ਾ ਲਈ ਅਪਲਾਈ ਕਰਨਾ ਹੋਵੇਗਾ। ਨਾਲ ਹੀ, ਉਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ, ਉਨ੍ਹਾਂ ਨੂੰ ਉਥੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।