Skip to main content

Gee 98News

ਵਕੀਲ ਸਾਹਿਬ ਹੌਲੀ ਬੋਲੋ, ਨਹੀਂ ਤਾਂ ਅਦਾਲਤ ਵਿੱਚੋਂ ਬਾਹਰ ਕੱਢ ਦੇਵਾਂਗਾ…ਜਦੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਨਾਰਾਜ਼ ਹੋਏ

ਚੰਡੀਗੜ੍ਹ, 3 ਜਨਵਰੀ- ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਇੱਕ ਕੇਸ ਦੀ ਸੁਣਵਾਈ ਦੌਰਾਨ ਇੱਕ ਵਕੀਲ ‘ਤੇ ਐਨਾ ਜ਼ਿਆਦਾ ਨਾਰਾਜ਼ ਹੋ ਗਏ ਕਿ ਉਹਨਾਂ ਨੇ ਵਕੀਲ ਨੂੰ ਅਦਾਲਤ ਤੋਂ ਬਾਹਰ ਕੱਢਣ ਦੀ ਚੇਤਾਵਨੀ ਦੇ ਦਿੱਤੀ। ਦਰਅਸਲ, ਵਕੀਲ ਇੱਕ ਪਟੀਸ਼ਨ ਨੂੰ ਸੂਚੀਬੱਧ ਕਰਨ ਦੇ ਮਾਮਲੇ ‘ਚ ਚੀਫ ਜਸਟਿਸ ਦੇ ਨਾਲ ਉੱਚੀ ਆਵਾਜ਼ ਵਿੱਚ ਬੋਲ ਬੈਠੇ, ਜਿਸ ‘ਤੇ ਚੀਫ ਜਸਟਿਸ ਨੇ ਵਕੀਲ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ “ਤੁਸੀਂ ਹੌਲੀ ਆਵਾਜ਼ ਵਿੱਚ ਗੱਲ ਕਰੋ, ਨਹੀਂ ਤਾਂ ਅਦਾਲਤ ਤੋਂ ਬਾਹਰ ਕਢਵਾ ਦੇਵਾਂਗਾ”। ਜਦ ਵਕੀਲ ਨੇ ਜ਼ਿਆਦਾ ਉੱਚੀ ਆਵਾਜ਼ ਵਿੱਚ ਗੱਲ ਕੀਤੀ ਤਾਂ ਚੀਫ ਜਸਟਿਸ ਨੇ ਵਕੀਲ ਨੂੰ ਕਿਹਾ ਕਿ “ਤੁਸੀਂ ਸੁਪਰੀਮ ਕੋਰਟ ਵਿੱਚ ਖੜੇ ਹੋ ਕੇ ਗੱਲ ਕਰ ਰਹੇ ਹੋ,ਜੇ ਤੁਹਾਨੂੰ ਲੱਗਦਾ ਹੈ ਕਿ ਉੱਚੀ ਆਵਾਜ਼ ਵਿੱਚ ਗੱਲ ਕਰਕੇ ਤੁਸੀਂ ਅਦਾਲਤ ਨੂੰ ਡਰਾ ਸਕਦੇ ਹੋ ਤਾਂ ਤੁਸੀਂ ਗਲਤ ਹੋ, ਮੇਰੇ 23 ਸਾਲ ਦੇ ਕੈਰੀਅਰ ‘ਚ ਇਸ ਤਰ੍ਹਾਂ ਮੇਰੇ ਨਾਲ ਕਿਸੇ ਨੇ ਪਹਿਲਾਂ ਗੱਲ ਨਹੀਂ ਕੀਤੀ। ਮੈਂ ਆਪਣੇ ਕੈਰੀਅਰ ਦੇ ਬਚੇ ਹੋਏ ਇੱਕ ਸਾਲ ਵਿੱਚ ਵੀ ਅਜਿਹਾ ਨਹੀਂ ਹੋਣ ਦੇਵਾਂਗਾ। ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਵਕੀਲ ਨੂੰ ਕਿਹਾ ਕਿ “ਕੀ ਤੁਸੀਂ ਹਰ ਵਾਰੀ ਜਸਟਿਸ ‘ਤੇ ਇਸ ਤਰਾਂ ਹੀ ਚਲਾਉਂਦੇ ਹੋ ? ਚੀਫ ਜਸਟਿਸ ਦੀ ਚੇਤਾਵਨੀ ਤੋਂ ਬਾਅਦ ਵਕੀਲ ਨੇ ਤੁਰੰਤ ਮਾਫ਼ੀ ਮੰਗੀ ਮੰਗੀ ਅਤੇ ਨਿਮਰਤਾ ਸਹਿਤ ਗੱਲ ਕਰਨੀ ਸ਼ੁਰੂ ਕੀਤੀ।

error: Content is protected !!