Gee 98News

ਚੰਡੀਗੜ੍ਹ,10 ਜਨਵਰੀ-ਅਦਾਲਤਾਂ ਵਿੱਚ ਚੱਲ ਰਹੇ ਵੱਖ-ਵੱਖ ਕੇਸਾਂ ਦੇ ਦੋਸ਼ੀਆਂ ਦੀਆਂ ਜਾਅਲੀ ਜ਼ਮਾਨਤਾਂ ਕਰਵਾਉਣ ਵਾਲੇ ਇੱਕ ਵੱਡੇ ਗਿਰੋਹ ਦਾ ਜਲੰਧਰ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਅਨੁਸਾਰ ਇਹ ਗਿਰੋਹ ਵੱਖ ਵੱਖ ਕੇਸਾਂ ਵਿੱਚ ਫਸੇ ਦੋਸ਼ੀਆਂ ਦੀਆਂ ਜ਼ਮਾਨਤਾਂ ਦੇ ਬਦਲੇ ਮੋਟੀਆਂ ਰਕਮਾਂ ਵਸੂਲ ਕਰਦਾ ਸੀ ਅਤੇ ਜਾਅਲੀ ਦਸਤਾਵੇਜਾਂ ਨਾਲ ਜ਼ਮਾਨਤਾਂ ਕਰਵਾਉਂਦਾ ਸੀ।ਜਲੰਧਰ ਦੇ ਭਾਰਗਵ ਕੈਂਪ ਥਾਣਾ ਪੁਲਿਸ ਨੇ ਇਸ ਮਾਮਲੇ ਵਿੱਚ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਫੜੇ ਗਏ ਦੋਸ਼ੀਆਂ ਕੋਲੋਂ 122 ਜਾਅਲੀ ਆਧਾਰ ਕਾਰਡ, 41 ਫਰਜੀ ਜ਼ਿਲ੍ਹਾ ਕਲੈਕਟਰ ਕਾਰਡ ਤੇ ਨੰਬਰਦਾਰ ਕਾਰਡ, 15 ਤਹਿਸੀਲਦਾਰ ਅਤੇ ਨੰਬਰਦਾਰ ਦੀਆਂ ਫਰਜ਼ੀ ਮੋਹਰਾਂ ਅਤੇ 35 ਫਰਦਾਂ ਦੀਆਂ ਨਕਲਾਂ, ਇੱਕ ਕੰਪਿਊਟਰ, ਇੱਕ ਪ੍ਰਿੰਟਰ ਅਤੇ 7 ਸਟੈਂਪ ਪੈਡ ਸਮੇਤ ਹੋਰ ਵੀ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਫੜੇ ਗਏ ਸੱਤ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਦਾ ਪਹਿਲਾਂ ਹੀ ਕ੍ਰਿਮੀਨਲ ਰਿਕਾਰਡ ਹੈ ਜਿਨਾਂ ਵਿੱਚੋਂ ਸੁਖਦੇਵ ਕੁਮਾਰ ਦੇ ਖਿਲਾਫ 7 ਮੁਕੱਦਮੇ ਦਰਜ ਹਨ ਅਤੇ ਰਾਕੇਸ਼ ਕੁਮਾਰ ਦੇ ਖਿਲਾਫ 2 ਮੁਕੱਦਮੇ ਦਰਜ ਹਨ। ਪੁਲਿਸ ਦੋਸ਼ੀਆਂ ਦਾ ਰਿਮਾਂਡ ਲੈ ਕੇ ਅਗਲੇਰੀ ਪੁੱਛਗਿਛ ਕਰੇਗੀ ਤਾਂ ਜੋ ਇਸ ਗਿਰੋਹ ਦੇ ਹੋਰ ਮੈਂਬਰਾਂ ਤੱਕ ਪੁੱਜਿਆ ਜਾ ਸਕੇ। ‌

Leave a Reply

Your email address will not be published. Required fields are marked *

error: Content is protected !!