Gee 98News

ਚੰਡੀਗੜ੍ਹ,10 ਜਨਵਰੀ-ਫਰਾਂਸ ਦੀ ਸਰਕਾਰ ਵਿੱਚ ਇੱਕ ਹੈਰਾਨੀਜਨਕ ਫੇਰਬਦਲ ਦੌਰਾਨ ਇੱਕ ਸਮਲਿੰਗੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਗਲਵਾਰ ਨੂੰ 34 ਸਾਲਾ ਸਿੱਖਿਆ ਮੰਤਰੀ ਗੈਬਰੀਅਲ ਅਟਲ ਨੂੰ ਆਪਣਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਉਹ ਫਰਾਂਸ ਦੇ ਪਹਿਲੇ ਸਮਲਿੰਗੀ ਪ੍ਰਧਾਨ ਮੰਤਰੀ ਹਨ। ਰਾਸ਼ਟਰਪਤੀ ਨੇ ਐਲਿਜ਼ਾਬੈਥ ਨੂੰ ਹਟਾ ਕੇ ਨਵੇਂ ਪ੍ਰਧਾਨ ਮੰਤਰੀ ਨੂੰ ਮੌਕਾ ਦਿੱਤਾ ਹੈ। ਸਾਲ ਦੇ ਅੰਤ ਤੱਕ ਹੋਣ ਵਾਲੀਆਂ ਚੋਣਾਂ ਵਿੱਚ ਰਾਸ਼ਟਰਪਤੀ ਮੈਕਰੋਨ ਦੀ ਪਾਰਟੀ ਸੱਜੇ-ਪੱਖੀ ਨੇਤਾ ਮਰੀਨ ਲੇ ਪੇਨ ਦੀ ਪਾਰਟੀ ਤੋਂ ਚੋਣ ਸਰਵੇਖਣਾਂ ਅਨੁਸਾਰ ਪਿੱਛੇ ਹੈ, ਇਸ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਇਹ ਫੇਰਬਦਲ ਅਹਿਮ ਮੰਨਿਆ ਜਾ ਰਿਹਾ ਹੈ। ਨਵਾਂ ਨਿਯੁਕਤ ਪ੍ਰਧਾਨ ਮੰਤਰੀ ਗੈਬਰੀਅਲ ਅਟਲ, ਰਾਸ਼ਟਰਪਤੀ ਮੈਕਰੋਨ ਦਾ ਇੱਕ ਨਜ਼ਦੀਕੀ ਸਹਿਯੋਗੀ ਹੈ, ਜੋ ਕੋਵਿਡ ਮਹਾਂਮਾਰੀ ਦੌਰਾਨ‌ ਆਪਣੀਆਂ ਸਰਗਰਮੀਆਂ ਕਾਰਨ ਚਰਚਾ ਵਿੱਚ ਆਇਆ ਸੀ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਦੇਸ਼ ਦੇ ਵਿੱਤ ਅਤੇ ਸਿੱਖਿਆ ਮੰਤਰੀ ਵੀ ਰਹੇ ਹਨ। ਉਹ ਫਰਾਂਸ ਦੇ ਸਭ ਤੋਂ ਨੌਜਵਾਨ ਅਤੇ ਖੁੱਲ੍ਹੇਆਮ ਸਮਲਿੰਗੀ ਹੋਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ, ਜਿਨ੍ਹਾਂ ਨੇ ਪਿੱਛੇ ਜਿਹੇ ਫਰਾਂਸ ਟੀਵੀ ਤੇ ਗੱਲਬਾਤ ਕਰਦੇ ਹੋਏ ਆਪਣੀ ਸਮਲਿੰਗਤਾ ਨੂੰ ਸਵੀਕਾਰ ਕੀਤਾ ਸੀ।

Leave a Reply

Your email address will not be published. Required fields are marked *

error: Content is protected !!