Skip to main content

Gee 98News

ਜਥੇਦਾਰ ਕਾਉਂਕੇ ਦੇ ਪਰਿਵਾਰ ਨੇ ਦੋਸ਼ੀ ਪੁਲਿਸ ਵਾਲਿਆਂ ਖ਼ਿਲਾਫ਼ ਜਗਰਾਉਂ ਥਾਣੇ ‘ਚ ਦਿੱਤੀ ਲਿਖਤੀ ਸ਼ਿਕਾਇਤ

ਚੰਡੀਗੜ੍ਹ,13 ਜਨਵਰੀ-ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਸਬੰਧੀ ਤਿਵਾੜੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਜਥੇਦਾਰ ਕਾਉਂਕੇ ਦੇ ਪਰਿਵਾਰ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਦੀ ਅਗਵਾਈ ਵਿੱਚ ਪਰਿਵਾਰ ਨੇ ਮੁਕੱਦਮਾ ਦਰਜ ਕਰਨ ਲਈ ਜਗਰਾਉਂ ਥਾਣਾ ਸਦਰ ਵਿਖੇ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪਤਨੀ ਮਾਤਾ ਗੁਰਮੇਲ ਕੌਰ ਆਪਣੇ ਪੁੱਤ ਭਾਈ ਹਰੀ ਸਿੰਘ ਕਾਉਂਕੇ ਨਾਲ ਪੁੱਜ ਕੇ ਲਿਖਤੀ ਸ਼ਿਕਾਇਤ ਦਿੱਤੀ। ਉਹਨਾਂ ਨਾਲ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਸ਼੍ਰੋਮਣੀ ਕਮੇਟੀ ਮੈਂਬਰ ਵਕੀਲ ਵੀ ਨਾਲ ਸਨ। ਮਾਤਾ ਗੁਰਮੇਲ ਕੌਰ ਵੱਲੋਂ ਦਿੱਤੀ ਗਈ ਇਸ ਦਰਖ਼ਾਸਤ ਵਿੱਚ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਘਰੋਂ ਚੁੱਕ ਕੇ ਪੁਲਿਸ ਤਸ਼ੱਦਦ ਅਤੇ ਕਤਲ ਕਰਕੇ ਉਨਾਂ ਦੀ ਲਾਸ਼ ਦੇ ਟੋਟੇ ਟੋਟੇ ਕਰਕੇ ਦਰਿਆ ਵਿੱਚ ਸੁੱਟਣ ਦੇ ਗੰਭੀਰ ਦੋਸ਼ ਲਗਾਉਂਦਿਆਂ ਜ਼ਿੰਮੇਵਾਰ ਦੋ ਸਾਬਕਾ ਡੀਜੀਪੀ, ਮੌਜੂਦਾ ਆਈਜੀ, ਕਈ ਐਸਐਸਪੀਜ਼ ਸਮੇਤ 16 ਪੁਲਿਸ ਵਾਲਿਆਂ ਦੇ ਨਾਮ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਵਕੀਲਾਂ ਦੇ ਵਫ਼ਦ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ‘ਚ ਤਨਦੇਹੀ ਨਾਲ ਕਾਰਵਾਈ ਕਰਵਾਉਣ ਲਈ ਹਰ ਤਰ੍ਹਾਂ ਦੀ ਲੜਾਈ ਲੜੇਗੀ।

error: Content is protected !!