Skip to main content

Gee 98News

ਸ੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ : ਬਰਨਾਲਾ ਦੇ ਬਾਜ਼ਾਰਾਂ ‘ਚ ਹੋਵੇਗੀ ਦੀਪਮਾਲਾ, ਨਿਕਲੇਗੀ ਸ਼ੋਭਾ ਯਾਤਰਾ- ਧੀਰਜ ਦੱਧਾਹੂਰ

ਬਰਨਾਲਾ,17 ਜਨਵਰੀ (Gee98 news service)- ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ ਹੋ ਰਹੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਜਿੱਥੇ ਪੂਰੇ ਵਿਸ਼ਵ ਵਿੱਚ ਮਨਾਈ ਜਾ ਰਹੀ ਹੈ ਉਥੇ ਭਾਰਤ ਵਿੱਚ 22 ਜਨਵਰੀ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਬਰਨਾਲਾ ਵਿਖੇ ਵੀ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਮੰਦਰਾਂ ਅਤੇ ਸਾਰੇ ਬਾਜ਼ਾਰਾਂ ‘ਚ ਦੀਪਮਾਲਾ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਧੀਰਜ ਕੁਮਾਰ ਦੱਧਾਹੂਰ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਅਯੁੱਧਿਆ ਦੇ ਸਬੰਧ ਵਿੱਚ ਵਪਾਰੀਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ 22 ਜਨਵਰੀ ਨੂੰ ਪ੍ਰਾਣ ਪ੍ਰਤੀਸ਼ਠਾ ਦੇ ਅਵਸਰ ਨੂੰ ਦੀਵਾਲੀ ਦੀ ਤਰ੍ਹਾਂ ਮਨਾਉਣ ਦਾ ਸੰਕਲਪ ਲਿਆ ਗਿਆ। ਉਹਨਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਸ਼ੋਭਾ ਯਾਤਰਾ ਦਾ ਵੱਖ ਵੱਖ ਸਥਾਨਾਂ ‘ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਵੀ ਲਗਾਏ ਜਾਣਗੇ। ਉਹਨਾਂ ਕਿਹਾ ਕਿ ਹਰ ਭਾਰਤੀ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਅਸੀਂ ਭਾਗਸ਼ਾਲੀ ਹਾਂ ਕਿ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਦੇਖ ਸਕਾਂਗੇ। ‌ ਇਸ ਮੌਕੇ ਮੋਨੂ ਗੋਇਲ, ਰਾਜੂ ਕਾਂਸਲ, ਤਰਲੋਕ ਦਾਦੂ, ਲੱਕੀ ਬਾਂਸਲ, ਅਸ਼ੀਸ਼ ਗੋਇਲ, ਅਸ਼ੋਕ ਸਹਿਣੇ ਵਾਲੇ, ਦੀਪਕ ਜਿੰਦਲ ਆਦਿ ਵੀ ਹਾਜ਼ਰ ਸਨ।

error: Content is protected !!