Skip to main content

Gee 98News

ਭਾਨਾ ਸਿੱਧੂ ‘ਤੇ ਲੁਧਿਆਣਾ ਵਿਖੇ ਇਕ ਮਹਿਲਾ ਏਜੰਟ ਨੇ ਕਰਵਾਇਆ ਮਾਮਲਾ ਦਰਜ

ਚੰਡੀਗੜ੍ਹ,21 ਜਨਵਰੀ- ਸੋਸ਼ਲ ਮੀਡੀਆ ਪਲੇਟਫਾਰਮ ਦੇ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਦੀ ਸ਼ਿਕਾਇਤ ‘ਤੇ ਇੱਕ ਪੰਜ ਮਹੀਨੇ ਪੁਰਾਣੇ ਮਾਮਲੇ ਵਿੱਚ ਲੁਧਿਆਣਾ ਵਿਖੇ ਆਈਪੀਸੀ ਦੀ ਧਾਰਾ 384 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਹਿਲਾ ਟਰੈਵਲ ਏਜੰਟ ਇੰਦਰਜੀਤ ਕੌਰ (42) ਵਾਸੀ ਸੈਕਟਰ-32 ਏ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਇਮੀਗ੍ਰੇਸ਼ਨ ਦਫ਼ਤਰ ਇਸ਼ਮੀਤ ਚੌਕ ਥਾਣਾ ਮਾਡਲ ਟਾਊਨ ਨੇੜੇ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ। ਮਹਿਲਾ ਏਜੰਟ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਭਾਨਾ ਸਿੱਧੂ ਨੇ ਉਸ ਨੂੰ ਫੋਨ ਕਰਕੇ ਇਕ ਵਿਅਕਤੀ ਦੇ ਪੈਸੇ ਵਾਪਸ ਕਰਨ ਲਈ ਕਿਹਾ ਅਤੇ ਪੈਸੇ ਵਾਪਸ ਨਾ ਕਰਨ ਦੀ ਸੂਰਤ ਵਿੱਚ ਉਸਦੇ ਘਰ ਜਾਂ ਉਸਦੇ ਸਹੁਰਾ ਘਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ। ਮਹਿਲਾ ਏਜੰਟ ਨੇ ਦੋਸ਼ ਲਗਾਇਆ ਕਿ ਭਾਨਾ ਸਿੱਧੂ ਨੇ ਉਸ ਨੂੰ ਧਰਨਾ ਪ੍ਰਦਰਸ਼ਨ ਟਾਲਣ ਲਈ ਲਈ 10 ਹਜ਼ਾਰ ਦੀ ਮੰਗ ਵੀ ਕੀਤੀ, ਮਹਿਲਾ ਨੇ ਇਸ ਸਬੰਧੀ ਭਾਨਾ ਸਿੱਧੂ ਦੀ ਇੱਕ ਫੋਨ ਰਿਕਾਰਡਿੰਗ ਵੀ ਪੁਲਿਸ ਨੂੰ ਪੇਸ਼ ਕੀਤੀ। ਇਸ ਮਗਰੋਂ ਪੁਲਿਸ ਨੇ ਭਾਨਾ ਸਿੱਧੂ ਖ਼ਿਲਾਫ਼ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਲਾਗਰ ਭਾਨਾ ਸਿੱਧੂ ਕੁਝ ਟਰੈਵਲ ਏਜੰਟਾਂ ਦੇ ਠੱਗੇ ਹੋਏ ਲੋਕਾਂ ਦੀ ਮਦਦ ਲਈ ਆਪਣੇ ਘਰ ਸੰਗਤ ਦਰਸ਼ਨ ਲਗਾਉਂਦਾ ਹੈ। ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਫੋਨ ਲਗਾਉਂਦਾ ਹੈ ਅਤੇ ਲੰਮਾ ਸਮਾਂ ਵੀਜ਼ਾ ਨਾ ਲੱਗਣ ਦੀ ਸੂਰਤ ਵਿੱਚ ਲੋਕਾਂ ਦੇ ਪੈਸੇ ਵਾਪਸ ਕਰਨ ਲਈ ਕਹਿੰਦਾ ਹੈ। ਭਾਨਾ ਸਿੱਧੂ ਪੈਸੇ ਵਾਪਸ ਨਾ ਕਰਨ ਵਾਲੇ ਏਜੰਟਾ ਨੂੰ ਧਰਨਾ ਪ੍ਰਦਰਸ਼ਨ ਕਰਨ ਦੀ ਗੱਲ ਵੀ ਕਹਿੰਦਾ ਹੈ। ਲੁਧਿਆਣਾ ਵਿਖੇ ਭਾਨਾ ਸਿੱਧੂ ਦੇ ਖ਼ਿਲਾਫ਼ ਦਰਜ ਮਾਮਲੇ ਦੀ ਸੱਚਾਈ ਪੜ੍ਹਤਾਲ ਤੋਂ ਬਾਅਦ ਸਾਹਮਣੇ ਆਵੇਗੀ ਪਰੰਤੂ ਚਰਚਾ ਇਹ ਵੀ ਹੈ ਕਿ ਇਸ ਤਰ੍ਹਾਂ ਭਾਨਾ ਸਿੱਧੂ ਨੇ ਕਾਫ਼ੀ ਲੋਕਾਂ ਦੇ ਪੈਸੇ ਟਰੈਵਲ ਏਜੰਟਾਂ ਤੋਂ ਵਾਪਸ ਵੀ ਕਰਵਾਏ ਹਨ।

error: Content is protected !!