Gee 98News

ਸਿੱਖਿਆ ਵਿਭਾਗ ਦੀ ਤਾਨਾਸ਼ਾਹੀ : ਅਧਿਆਪਕ ਨਹੀਂ ਕਰ ਸਕਣਗੇ ਹੜ੍ਹਤਾਲ ਤੇ ਰੋਸ ਪ੍ਰਦਰਸ਼ਨ, ਪਾਬੰਦੀ ਦੇ ਹੁਕਮ ਲਾਗੂ, ਨੋਟਿਸ ਜਾਰੀ

ਚੰਡੀਗੜ੍ਹ,25 ਜਨਵਰੀ- ਆਪਣੀਆਂ ਜਾਇਜ਼ ਮੰਗਾਂ ਵੀ ਮਨਵਾਉਣ ਦੀ ਖਾਤਰ ਅਧਿਆਪਕ ਹੁਣ ਹੜ੍ਹਤਾਲ ਜਾਂ ਰੋਸ ਪ੍ਰਦਰਸ਼ਨ ਨਹੀਂ ਕਰ ਸਕਣਗੇ। ਦਿੱਲੀ ਸਿੱਖਿਆ ਵਿਭਾਗ ਨੇ ਰੋਹਿਣੀ ਖੇਤਰ ਦੇ ਸਕੂਲਾਂ ਬਾਰੇ ਫਰਮਾਨ ਜਾਰੀ ਕੀਤਾ ਗਿਆ। ਵਿਭਾਗ ਨੇ ਸਕੂਲ ਮੁਖੀਆਂ ਨੂੰ ਲਿਖੇ ਨੋਟਿਸ ਵਿੱਚ ਕਿਹਾ ਕਿ ਸਕੂਲ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਯੂਨੀਅਨਾਂ ਤੋਂ ਵੱਖ ਹੋਣ ਦੇ ਨਿਰਦੇਸ਼ ਦੇਣ, ਜੋ ਪ੍ਰੈੱਸ ਅਤੇ ਸੋਸ਼ਲ ਮੀਡੀਆ ਵਿੱਚ ਵਿਭਾਗ ਦੇ ਅਕਸ ਨੂੰ ਖਰਾਬ ਕਰ ਰਹੀਆਂ ਹਨ। ਰੋਹਿਣੀ ਜ਼ੋਨ ਦੇ ਐੱਮਸੀਡੀ ਸਕੂਲਾਂ ਦੇ ਅਧਿਆਪਕਾਂ ਅਤੇ ਸਟਾਫ ਨੂੰ ਵੀ ਹੜ੍ਹਤਾਲ, ਪ੍ਰਦਰਸ਼ਨ ਜਾਂ ਇਨ੍ਹਾਂ ਯੂਨੀਅਨਾਂ ਵੱਲੋਂ ਆਯੋਜਿਤ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਨਾ ਲੈਣ ਲਈ ਕਿਹਾ ਗਿਆ ਹੈ। ਸਿੱਖਿਆ ਵਿਭਾਗ ਨੇ ਨਵੇਂ ਹੁਕਮ ਜਾਰੀ ਕਰਦਿਆਂ ਸਿੱਖਿਆ ਵਿਭਾਗ ਨੇ ਰੋਹਿਣੀ ਖੇਤਰ ਦੇ ਸਕੂਲਾਂ ਬਾਰੇ ਫਰਮਾਨ ਜਾਰੀ ਕੀਤਾ ਗਿਆ। ਵਿਭਾਗ ਨੇ ਸਕੂਲ ਮੁਖੀਆਂ ਨੂੰ ਲਿਖੇ ਨੋਟਿਸ ਵਿੱਚ ਕਿਹਾ ਕਿ ਸਕੂਲ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਯੂਨੀਅਨਾਂ ਤੋਂ ਵੱਖ ਹੋਣ ਦੇ ਨਿਰਦੇਸ਼ ਦੇਣ, ਜੋ ਪ੍ਰੈੱਸ ਅਤੇ ਸੋਸ਼ਲ ਮੀਡੀਆ ਵਿੱਚ ਵਿਭਾਗ ਦੇ ਅਕਸ ਨੂੰ ਖਰਾਬ ਕਰ ਰਹੀਆਂ ਹਨ। ਰੋਹਿਣੀ ਜ਼ੋਨ ਦੇ ਐੱਮਸੀਡੀ ਸਕੂਲਾਂ ਦੇ ਅਧਿਆਪਕਾਂ ਅਤੇ ਸਟਾਫ ਨੂੰ ਵੀ ਹੜਤਾਲ, ਪ੍ਰਦਰਸ਼ਨ ਜਾਂ ਇਨ੍ਹਾਂ ਯੂਨੀਅਨਾਂ ਵੱਲੋਂ ਆਯੋਜਿਤ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਨਾ ਲੈਣ ਲਈ ਕਿਹਾ ਗਿਆ ਹੈ।ਸਿੱਖਿਆ ਵਿਭਾਗ ਨੇ ਨਵੇਂ ਹੁਕਮ ਜਾਰੀ ਕਰਦਿਆਂ ਅਧਿਆਪਕਾਂ ਅਤੇ ਸਟਾਫ਼ ਵੱਲੋਂ ਕਿਸੇ ਵੀ ਤਰ੍ਹਾਂ ਦੇ ਰੋਸ ਪ੍ਰਦਰਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤਰ੍ਹਾਂ ਅਧਿਆਪਕ ਜਾਂ ਸਟਾਫ ਦਾ ਕੋਈ ਮੈਂਬਰ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ, ਹੜਤਾਲ ਜਾਂ ਸੋਸ਼ਲ ਮੀਡੀਆ ‘ਤੇ ਵਿਭਾਗ ਦੀ ਆਲੋਚਨਾ ਨਹੀਂ ਕਰੇਗਾ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਸਿੱਖਿਆ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਕਰਮਚਾਰੀ ਅਜਿਹੀ ਗਤੀਵਿਧੀਆਂ ਵਿੱਚ ਸ਼ਾਮਲ ਹੋਇਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਅਜਿਹੀਆਂ ਗਤੀਵਿਧੀਆਂ ਦਾ ਸੰਚਾਲਨ ਨਿਯਮ, 1964 ਦੀ ਉਲੰਘਣਾ ਹੈ।

error: Content is protected !!