Skip to main content

Gee 98News

ਭਾਨਾ ਸਿੱਧੂ ਮਾਮਲੇ ‘ਚ ਲੁਧਿਆਣਾ ਅਦਾਲਤ ਦਾ ਅਹਿਮ ਫੈਸਲਾ

ਲੁਧਿਆਣਾ,25 ਜਨਵਰੀ-ਸੋਸ਼ਲ ਮੀਡੀਆ ਬਲਾਗਰ ਕਾਕਾ ਸਿੰਘ ਸਿੱਧੂ ਉਰਫ ਭਾਨਾ ਸਿੱਧੂ ਨੂੰ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਭਾਨਾ ਸਿੱਧੂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਜ਼ਮਾਨਤ ਬਦਲੇ ਭਾਨਾ ਸਿੱਧੂ ਦੇ ਵਕੀਲ ਨੂੰ 50 ਹਜ਼ਾਰ ਦਾ ਬਾਂਡ ਭਰਨ ਲਈ ਕਿਹਾ। ਇਕ ਮਹਿਲਾ ਟਰੈਵਲ ਏਜੰਟ ਵੱਲੋਂ ਸ਼ਿਕਾਇਤ ਦੇਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਧਰਨਾ ਸਿੱਧੂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਵਕੀਲ ਮੰਡ ਨੇ ਕਿਹਾ ਕਿ ਭਾਨਾ ਸਿੱਧੂ ‘ਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਭਾਨਾ ਸਿੱਧੂ ‘ਤੇ ਪਰਚਾ ਦਰਜ ਕਰਵਾਉਣ ਵਾਲੀ ਟਰੈਵਲ ਏਜੰਟ ਗੁਰਪ੍ਰੀਤ ਕੌਰ ‘ਤੇ ਪਹਿਲਾਂ ਵੀ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀਆਂ ਮਾਰਨ ਸਬੰਧੀ ਵੱਖ-ਵੱਖ ਸ਼ਹਿਰਾਂ ਵਿੱਚ ਕਈ ਮਾਮਲੇ ਦਰਜ ਹਨ।

error: Content is protected !!