Gee 98News

ਚੰਡੀਗੜ੍ਹ,17 ਫਰਵਰੀ, Gee98 news service
ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਕੋਚਿੰਗ ਸੈਂਟਰਾਂ ਦੀ ਮਨਮਾਨੀ ਨੂੰ ਰੋਕਣ ਲਈ ਨਵੇਂ ਨਿਯਮਾਂ ਦਾ ਖਰੜਾ ਤਿਆਰ ਕੀਤਾ ਹੈ,ਇਹਨਾਂ ਨਵੇਂ ਨਿਯਮਾਂ ਅਨੁਸਾਰ ਹੁਣ ਕੋਈ ਵੀ ਕੋਚਿੰਗ ਸੰਸਥਾ ਆਪਣੇ ਇਸ਼ਤਿਹਾਰ ਵਿੱਚ ਮਹੱਤਵਪੂਰਨ ਜਾਣਕਾਰੀ ਲੁਕਾ ਨਹੀਂ ਸਕਦੀ। ਅਕਸਰ ਵੇਖਣ ਵਿੱਚ ਆਇਆ ਹੈ ਕਿ ਕਿਸੇ ਆਈਲੈਟਸ ਸੈਂਟਰ ਵੱਲੋਂ ਆਪਣੇ ਕਿਸੇ ਸਿਖਿਆਰਥੀ ਦੇ 9 ਬੈਂਡ ਆਉਣ ਸੰਬੰਧੀ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਪ੍ਰੰਤੂ ਅਸਲ ਵਿੱਚ ਸਿਖਿਆਰਥੀ ਦੇ ਓਵਰਆਲ 9 ਬੈਂਡ ਨਹੀਂ ਹੁੰਦੇ। ਕੁਝ ਕੋਚਿੰਗ ਸੈਂਟਰਾਂ ਵਾਲੇ ਆਪਣੇ ਵਿਦਿਆਰਥੀਆਂ ਦੀ ਪ੍ਰਾਪਤੀ ਨੂੰ ਫਲੈਕਸ ਬੋਰਡਾਂ ‘ਤੇ ਜ਼ੋਰ ਸ਼ੋਰ ਨਾਲ ਪ੍ਰਚਾਰਦੇ ਹਨ ਪਰੰਤੂ ਉਹ ਇਹ ਨਹੀਂ ਦੱਸਦੇ ਕਿ ਵਿਦਿਆਰਥੀ ਨੇ ਕਿਹੜਾ ਕੋਰਸ ਚੁਣਿਆ ਸੀ ਜਾਂ ਕਿੰਨੇ ਦਿਨਾਂ ਦੀ ਕੋਚਿੰਗ ਲਈ ਸੀ। ਕੋਚਿੰਗ ਸੰਸਥਾਵਾਂ ਬਿਨਾਂ ਕਿਸੇ ਸਬੂਤ ਦੇ ਦਰਜਾਬੰਦੀ ਅਤੇ ਚੋਣ ਦੀ ਗਰੰਟੀ ਦਾ ਦਾਅਵਾ ਵੀ ਕਰ ਦਿੰਦੀਆਂ ਹਨ। ਕੋਚਿੰਗ ਸੈਂਟਰਾਂ ਲਈ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਨਵੇਂ ਨਿਯਮਾਂ ਵਿੱਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਜਦੋਂ ਤੱਕ ਉਮੀਦਵਾਰ ਖੁਦ ਸਹਿਮਤ ਨਾ ਹੋਵੇ ਤਾਂ ਉਸਦੀ ਫੋਟੋ, ਵੀਡੀਓ ਜਾਂ ਨਾਮ ਜਾਂ ਉਸ ਸਬੰਧੀ ਵੇਰਵਿਆਂ ਨੂੰ ਕੋਈ ਵੀ ਕੋਚਿੰਗ ਸੈਂਟਰ ਆਪਣੀ ਇਸ਼ਤਿਹਾਰਬਾਜ਼ੀ ਵਿੱਚ ਨਹੀਂ ਵਰਤ ਸਕਦਾ। ਕੋਈ ਵੀ ਕੋਚਿੰਗ ਸੈਂਟਰ ਵਿਦਿਆਰਥੀ ਦੀ ਸਹਿਮਤੀ ਲਏ ਬਿਨਾਂ ਉਸ ਦੇ ਰੈਂਕ ਅਤੇ ਅੰਕਾਂ ਬਾਰੇ ਇਸ਼ਤਿਹਾਰਬਾਜ਼ੀ ਨਹੀਂ ਕਰ ਸਕਦਾ।

Leave a Reply

Your email address will not be published. Required fields are marked *

error: Content is protected !!