Gee 98News

ਚੰਡੀਗੜ੍ਹ,21 ਫਰਵਰੀ, Gee98 news service
ਰਾਜ ਗਾਇਕ,ਮਸ਼ਹੂਰ ਸੂਫੀ ਗਾਇਕ ਤੇ ਰਾਜ ਸਭਾ ਮੈਂਬਰ ਹੰਸਰਾਜ ਹੰਸ ਇੱਕ ਵਾਰ ਫਿਰ ਤੋਂ ਵਿਵਾਦਾਂ ‘ਚ‌ ਘਿਰ ਗਏ ਹਨ। ਹੰਸ ਰਾਜ ਹੰਸ ਇਸ ਇਸ ਵਾਰ ਕਿਸੇ ਗੀਤ ਕਰਕੇ ਨਹੀਂ ਸਗੋਂ ਘਪਲੇ ਦੇ ਦੋਸ਼ਾਂ ਕਰਕੇ ਚਰਚਾ ਵਿੱਚ ਹਨ।‌ ਇਸ ਗਾਇਕ ਉੱਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਗਾਇਕ ਉੱਤੇ ਇੱਕ ਧਾਰਮਿਕ ਸਥਾਨ‌‌ ਅਲਮਸਤ ਬਾਪੂ ਡੇਰਾ ਲਾਲ ਬਾਦਸ਼ਾਹ ਨਕੋਦਰ ਦੇ ਚੜਾਵੇ ਦਾ ਗ਼ਲਤ ਇਸਤੇਮਾਲ ਕੀਤੇ ਜਾਣ ਦੇ ਦੋਸ਼ ਹਨ। ਦੱਸ ਦੇਈਏ ਕਿ ਹੰਸਰਾਜ ਹੰਸ ਨੂੰ ਅਲਮਸਤ ਬਾਪੂ ਡੇਰਾ ਲਾਲ ਬਾਦਸ਼ਾਹ ਵਿਖੇ ਬਤੌਰ ਸਾਈਂ ਗੱਦੀ ਮਿਲੀ ਹੋਈ ਹੈ। ਗਾਇਕ ਹੰਸਰਾਜ ਹੰਸ‌ ਅਤੇ ਮੌਜੂਦਾ ਪ੍ਰਬੰਧਕ ਕਮੇਟੀ ਉੱਤੇ ਫਰਜ਼ੀ ਬਿੱਲਾਂ ਦੀ ਆੜ ਵਿੱਚ ਡੇਰੇ ਦੇ ਫੰਡਾਂ ਦੀ ਦੁਰਵਰਤੋਂ ਕੀਤੇ ਜਾਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।‌‌ ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਵੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਹੈ। ਡੇਰੇ ਦੇ ਫੰਡਾਂ ਦੇ ਘਪਲੇ ਦੇ ਇਸ ਮਾਮਲੇ ਵਿੱਚ ਇੱਕ ਮਹਿਲਾ ਵਿਧਾਇਕ ਦਾ ਨਾਮ ਵੀ ਚਰਚਾ ਵਿੱਚ ਹੈ। ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਾਇਕ ਹੰਸ ਰਾਜ ਹੰਸ ਡੇਰਿਆਂ ਵਿੱਚ ਗਾਉਣ ਸਬੰਧੀ ਇੱਕ ਟਿੱਪਣੀ ਦੇ ਮਾਮਲੇ ਵਿੱਚ ਗਾਇਕ ਜਸਬੀਰ ਜੱਸੀ ਨਾਲ ਕਾਫੀ ਸਮਾਂ ਉਲਝੇ ਰਹੇ ਸਨ। ਬਤੌਰ ਪ੍ਰਬੰਧਕ ਡੇਰੇ ਦੇ ਫੰਡਾਂ ਵਿੱਚ ਘਪਲੇ ਦੇ ਦੋਸ਼ਾਂ ਤੋਂ ਬਾਅਦ ਹੰਸਰਾਜ ਹੰਸ ਦਾ ਕੋਈ ਪ੍ਰਤੀਕਰਮ ਅਜੇ ਸਾਹਮਣੇ ਨਹੀਂ ਆਇਆ ਹੈ।

Leave a Reply

Your email address will not be published. Required fields are marked *

error: Content is protected !!