Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਦੇਸ਼ ਵਿੱਚ 46 ਦਵਾਈਆਂ ਦੇ ਸੈਂਪਲ ਫੇਲ..ਕਿਤੇ ਤੁਸੀਂ ਇਹ ਦਵਾਈਆਂ ਤਾਂ ਨਹੀਂ ਵਰਤ ਰਹੇ…ਧਿਆਨ ਨਾਲ ਪੜ੍ਹੋ ਖ਼ਬਰ

Nirmal Pandori by Nirmal Pandori
02/22/2024
in ਪੰਜਾਬ
Reading Time: 1 min read
A A
0
ਦੇਸ਼ ਵਿੱਚ 46 ਦਵਾਈਆਂ ਦੇ ਸੈਂਪਲ ਫੇਲ..ਕਿਤੇ ਤੁਸੀਂ ਇਹ ਦਵਾਈਆਂ ਤਾਂ ਨਹੀਂ ਵਰਤ ਰਹੇ…ਧਿਆਨ ਨਾਲ ਪੜ੍ਹੋ ਖ਼ਬਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,22 ਫਰਵਰੀ, Gee98 news service
ਕੇਂਦਰੀ ਮਾਪਦੰਡ ਦਵਾਈ ਕੰਟਰੋਲ ਸੰਗਠਨ ਵੱਲੋਂ ਜਾਰੀ ਤਾਜ਼ਾ ਰਿਪੋਰਟ ਚਿੰਤਤ ਕਰਨ ਵਾਲੀ ਹੈ ਕਿਉਂਕਿ ਦਵਾਈ ਕੰਟਰੋਲ ਸੰਗਠਨ ਵੱਲੋਂ ਦਵਾਈਆਂ ਦੇ ਸੈਂਪਲ ਭਰੇ ਜਾਣ ਤੋਂ ਬਾਅਦ 46 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਜਾਣਕਾਰੀ ਅਨੁਸਾਰ ਵੱਖ-ਵੱਖ ਬਿਮਾਰੀਆਂ ਜਿਵੇਂ ਅੱਖਾਂ ਦੀ ਇੰਫੈਕਸ਼ਨ, ਅਨੀਮੀਆ, ਐਲਰਜੀ, ਦਮਾ, ਗੈਸ ਤੇ ਚਮੜੀ ਦੇ ਲਾਗ ਦੇ ਰੋਗਾਂ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਸਬੰਧਤ ਦਵਾਈਆਂ ਦੀ ਗੁਣਵੱਤਾ ਮਾਪਦੰਡਾਂ ਦੀ ਕਸਵੱਟੀ ‘ਤੇ ਖਰੀ ਨਹੀਂ ਉਤਰੀ ਹੈ। ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ ਵੱਲੋਂ ਜਾਰੀ ਅਲਰਟ ਅਨੁਸਾਰ ਸਾਰੇ ਮੁਲਕ ਦੀਆਂ 46 ਦਵਾਈਆਂ ਦੀ ਗੁਣਵੱਤਾ ਖ਼ਰਾਬ ਸਾਬਤ ਹੋਈ ਹੈ।ਸੰਗਠਨ ਨੇ ਜਨਵਰੀ ਵਿਚ ਦੇਸ਼ ਭਰ ਤੋਂ 932 ਦਵਾਈਆਂ ਦੇ ਸੈਂਪਲ ਲਏ ਸਨ। ਹਿਮਾਚਲ ਦੇ ਫਾਰਮਾ ਉਦਯੋਗਾਂ ਦੀ ਸਭ ਤੋਂ ਵੱਧ 14 ਤੇ ਉੱਤਰਾਖੰਡ ਵਿਚ ਬਣੀਆਂ 9 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ। ਹਿਮਾਚਲ ਪ੍ਰਦੇਸ਼ ਚਿਵ ਸਨਵੇਟ ਹੈਲਥਕੇਅਰ ਉਦਯੋਗ ਦੀ ਕਲਿੰਡਾਸਿਨ-300 ਤੇ ਐਮੀਸਿਨ-100 ਦਵਾਈ ਦਾ ਸੈਂਪਲ ਫੇਲ੍ਹ ਹੋਇਆ ਹੈ। ਇਕੂਈਨੋਵਾ ਫਾਰਮਾਸਿਊਟੀਕਲ ਦਾ ਸਿਪਰਮਿਡ ਸੀਰਪ, ਜੀ ਲੈਬਾਰਟਰੀ ਦੀ ਮੋਕਸੀਜੀਪ ਆਈ ਡ੍ਰਾਪ, ਡੀਐੱਮ ਫਾਰਮਾ ਪ੍ਰਾਈਵੇਟ ਦੀ ਟ੍ਰਾਂਸਾਈਕਲ-ਐੱਮਐੱਫ ਦਵਾਈ, ਏਐੱਨਜੀ ਸਾਇੰਸ ਉਦਯੋਗ ਦੀ ਫਾਲਿਕ ਐਸਿਡ ਟੈਬਲੈੱਟ 5-ਐੱਮਜੀ ਤੇ ਡਿਕਲੋਫੀਨੈਕ ਸੋਡੀਅਮ ਇੰਜੈਕਸ਼ਨ ਦਾ ਸੈਂਪਲ ਫੇਲ੍ਹ ਹੋਇਆ ਹੈ। ਹੀਟਰੋ ਲੈਬ ਦੀ ਪੈਂਟੋਸੇਕ ਦਵਾਈ, ਹੀਲਰ ਲੈਬ ਦੀ ਲੀਵੋਸਿਟ੍ਰਾਜਿਨ ਟੈੱਬਲੇਟ, ਮੈਗਨਾਟੈੱਕ ਇੰਟਰਪ੍ਰਾਈਜਿਜ਼ ਉਦਯੋਗ ਦੀ ਗਲੈਮ ਜੀਐੱਮਪੀ-2 ਟੈੱਬਲੈਟ, ਸ੍ਰੀ ਰਾਮ ਹੈਲਥਕੇਅਰ ਦੀ ਪ੍ਰੈਂਟਾਪ੍ਰੋਜ਼ੋਲ ਗੈਸਟ੍ਰੋ-ਰੈਜ਼ਿਸਟੈਂਟ ਟੈੈੱਬਲੈਟ ਆਈਪੀ-40, ਫਾਰਗੋ ਫਾਰਮਾਸਿਊਟੀਕਲ ਦੀ ਫੋਲਸੈੱਟ-ਐੱਮਟੀ, ਐੱਸਪੋ ਫਾਰਮਾਸਿਊਟੀਕਲ ਦੀ ਪੈਵੀਸੇਲ ਐੱਮ ਟੈੱਬਲੈਟ ਤੇ ਰਾਚਿਲ ਫਾਰਮਾ ਉਦਯੋਗ ਦੀ ਟੀਸੈਕਟ-ਐੱਮ ਟੈੱਬਲੈਟ ਦਾ ਸੈਂਪਲ ਫੇਲ੍ਹ ਹੋਇਆ ਹੈ। ਓਧਰ, ਉੱਤਰਾਖੰਡ ਦੇ ਜਪੀ ਡਰੱਗ ਉਦਯੋਗ ਦੀਆਂ ਤਿੰਨ, ਉਨੀਮਾਰਕ ਲੈਬਾਰਟਰੀ, ਪਿਓਰ ਐਂਡ ਕਿਓਰ ਹੈਲਥਕੇਅਰ, ਰੀਜੈਂਸੀ ਹੈਲਥਕੇਅਰ, ਲੋਟਸ ਸਰਜੀਕਲ, ਵਿਲਿਨ ਬਾਇਓ ਮੇਡ ਲਿਮਟਿਡ ਤੇ ਐੱਪਲ ਫਾਰਮੂਲੇਸ਼ਨ ਵਿਚ ਬਣੀ ਇਕ-ਇਕ ਦਵਾਈ ਗੁਣਵੱਤਾ ਮੁਤਾਬਕ ਨਹੀਂ ਨਹੀਂ ਪਾਈ ਗਈ ਹੈ। ਉੱਤਰ ਪ੍ਰਦੇਸ਼ ਵਿਚ ਬਣੀ ਯੂਨੀਕਿਓਰ ਦਵਾਈ ਦੇ ਦੋ, ਐੱਮਕੇ ਲੈਬਾਰਟਰੀ ਤੇ ਅਰੂ ਹੈਲਥਕੇਅਰ ਦੀ ਇਕ-ਇਕ ਦਵਾਈ ਦਾ ਸੈਂਪਲ ਫੇਲ੍ਹ ਹੋਇਆ ਹੈ। ਜਾਪਾਨ ਦੀ ਜੇਐੱਮਐੱਸ ਕੰਪਨੀ ਵਿਚ ਬਣੀਆਂ ਚਾਰ ਦਵਾਈਆਂ ਗੁਣਵੱਤਾ ਵਿਚ ਸਹੀ ਨਹੀਂ ਪਾਈਆਂ ਗਈਆਂ ਹਨ। ਹੈਦਰਾਬਾਦ ਦੇ ਗਲੋਬਲ ਫਾਰਮੂਲੇਸ਼ਨ ਉਦਯੋਗ ਦੀਆਂ ਤਿੰਨ, ਦਿੱਲੀ ਦੇ ਰੀਡਲੇ ਲਾਈਫ ਸਾਇੰਸ ਪ੍ਰਾਈਵੇਟ ਉਦਯੋਗ ਨਰੇਲਾ ਦੀਆਂ ਦੋ, ਕਰਨਾਟਕ, ਬੰਗਾਲ, ਹਰਿਆਣਾ, ਮੱਧ ਪ੍ਰਦੇਸ਼, ਸਿੱਕਮ, ਪੁੱਡੂਚੇਰੀ, ਗੁਜਰਾਤ ਤੇ ਜੰਮੂ ਵਿਚ ਬਣੀ ਇਕ-ਇਕ ਦਵਾਈ ਦਾ ਸੈਂਪਲ ਫੇਲ੍ਹ ਹੋਇਆ ਹੈ। ਹਿਮਾਚਲ ’ਚ ਸਥਾਪਤ ਜਿਨ੍ਹਾਂ ਉਦਯੋਗਾਂ ਦੀਆਂ ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਗੁਣਵੱਤਾਹੀਣ ਦਵਾਈਆਂ ਦਾ ਜ਼ਖ਼ੀਰਾ ਵਾਪਸ ਮੰਗਵਾਉਣ ਦੇ ਨਿਰਦੇਸ਼ ਦੇ ਕੇ ਉਦਯੋਗ ਪ੍ਰਬੰਧਕਾਂ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਜਵਾਬ ਸਹੀ ਨਾ ਮਿਲਣ ’ਤੇ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਸਬੰਧਤ ਫਾਰਮਾ ਉਦਯੋਗਾਂ ’ਤੇ ਕਾਰਵਾਈ ਕੀਤੀ ਜਾਵੇਗੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

03/06/2026
Load More
Tags: #barnalanews#punjabnews
Previous Post

ਡਿਪੂ ਹੋਲਡਰਾਂ ਤੋਂ ਬਾਇਓਮੈਟ੍ਰਿਕ ਮਸ਼ੀਨਾਂ ਖੋਹ ਕੇ ਮਾਰਕਫੈੱਡ ਨੂੰ ਦੇ ਦਿੱਤੀਆਂ…ਡਿਪੂ ਹੋਲਡਰਾਂ ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ

Next Post

ਭਾਈ ਅੰਮ੍ਰਿਤਪਾਲ ਸਿੰਘ ਜੀ ਮਾਤਾ ਵੱਲੋਂ ਵੀ ਭੁੱਖ ਹੜ੍ਹਤਾਲ ਸ਼ੁਰੂ, ਜੇਲ੍ਹ ਤਬਦੀਲੀ ਦੀ ਮੰਗ

Nirmal Pandori

Nirmal Pandori

Related Posts

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ
ਪੰਜਾਬ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

by Nirmal Pandori
03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ
ਪੰਜਾਬ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

by Nirmal Pandori
03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

by Nirmal Pandori
03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ
ਪੰਜਾਬ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

by Nirmal Pandori
03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ
ਪੰਜਾਬ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

by Nirmal Pandori
03/05/2026
Load More
Next Post
ਭਾਈ ਅੰਮ੍ਰਿਤਪਾਲ ਸਿੰਘ ਜੀ ਮਾਤਾ ਵੱਲੋਂ ਵੀ ਭੁੱਖ ਹੜ੍ਹਤਾਲ ਸ਼ੁਰੂ, ਜੇਲ੍ਹ ਤਬਦੀਲੀ ਦੀ ਮੰਗ

ਭਾਈ ਅੰਮ੍ਰਿਤਪਾਲ ਸਿੰਘ ਜੀ ਮਾਤਾ ਵੱਲੋਂ ਵੀ ਭੁੱਖ ਹੜ੍ਹਤਾਲ ਸ਼ੁਰੂ, ਜੇਲ੍ਹ ਤਬਦੀਲੀ ਦੀ ਮੰਗ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

ਪੰਚਾਇਤ ਸੰਮਤੀ ਸ਼ੇਰਪੁਰ ਚੇਅਰਮੈਨ ਦੀ ਚੋਣ…ਸਭ ਅੱਛਾ ਨਹੀਂ ਹੈ ਦੇ ਸੰਕੇਤ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

ਕਾਂਗਰਸ ਨੇ ‘ਆਪ’ ਸਰਕਾਰ ਦੇ ਗੱਪਾਂ ਦਾ ਪਰਦਾਫਾਸ਼ ਕਰਨ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਗੱਪਾਂ ਵਿਰੁੱਧ’…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend