Gee 98News

ਮਹਿਲ ਕਲਾਂ 22 ਫਰਵਰੀ ( ਜਸਵੰਤ ਸਿੰਘ ਲਾਲੀ )-ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਕਲੱਬ ਪ੍ਰਧਾਨ ਪਰਮਿੰਦਰ ਸਿੰਘ ਹਮੀਦੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਹਮੀਦੀ ਨੇ ਪਿਛਲੇ ਸਮੇਂ ਦੌਰਾਨ ਕਲੱਬ ਵੱਲੋਂ ਕੀਤੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਉਪਰੰਤ ਸਰਬ ਸੰਮਤੀ ਨਾਲ ਦੋ ਸਾਲ ਲਈ ਕਲੱਬ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿੱਚ ਪ੍ਰੇਮ ਕੁਮਾਰ ਪਾਸੀ ਨੂੰ ਕਲੱਬ ਦਾ ਚੇਅਰਮੈਨ, ਡਾ ਮਿੱਠੂ ਮੁਹੰਮਦ ਨੂੰ ਸਰਪ੍ਰਸਤ, ਨਿਰਮਲ ਸਿੰਘ ਪੰਡੋਰੀ ਨੂੰ ਪ੍ਰਧਾਨ ,ਗੁਰਸੇਵਕ ਸਿੰਘ ਸਹੋਤਾ ਨੂੰ ਜਨਰਲ ਸਕੱਤਰ ਡਾਕਟਰ ਪਰਮਿੰਦਰ ਸਿੰਘ ਹਮੀਦੀ ਨੂੰ ਮੁੱਖ ਸਲਾਹਕਾਰ, ਸੰਦੀਪ ਸਿੰਘ ਗਿੱਲ ਨੂੰ ਖਜਾਨਚੀ, ਸਟੇਜ ਸੈਕਟਰੀ ਲਕਸ਼ਦੀਪ ਸਿੰਘ ਗਿੱਲ,ਜਗਜੀਤ ਸਿੰਘ ਕੁਤਬਾ ਮੀਤ ਪ੍ਰਧਾਨ, ਬਲਜਿੰਦਰ ਕੌਰ ਮਾਂਗੇਵਾਲ ਪ੍ਰੈੱਸ ਸਕੱਤਰ ਚੁਣਿਆ ਗਿਆ।ਇਸ ਤੋਂ ਇਲਾਵਾ ਮਨਜੀਤ ਸਿੰਘ ਮਿੱਠੇਵਾਲ ,ਗੁਰਸੇਵਕ ਸਿੰਘ ਸੋਹੀ ,ਗੁਰਪ੍ਰੀਤ ਸਿੰਘ ਕੁਤਬਾ, ਭੁਪਿੰਦਰ ਸਿੰਘ ਧਨੇਰ, ਸੁਖਵਿੰਦਰ ਸਿੰਘ ਬਾਪਲਾ, ਫਿਰੋਜ਼ ਖਾਨ ,ਅਜੇ ਟੱਲੇਵਾਲ ਅਤੇ ਜਗਜੀਤ ਸਿੰਘ ਮਾਹਲ ਨੂੰ ਐਗਜੈਕਟਿਵ ਮੈਂਬਰ ਚੁਣਿਆ ਗਿਆ ।ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ ਵੱਲੋਂ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਨਿਰਮਲ ਸਿੰਘ ਪੰਡੋਰੀ ਨੇ ਸਮੁੱਚੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਪ੍ਰਗਟਾਏ ਇਸ ਵਿਸ਼ਵਾਸ ਨੂੰ ਉਹ ਤਨ ਮਨ ਧਨ ਨਾਲ ਨਿਭਾਉਣਗੇ ਅਤੇ ਪੱਤਰਕਾਰਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਉਹਨਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਗੁਣਤਾਜ ਪ੍ਰੈਸ ਕਲੱਬ ਵੱਲੋਂ ਅਜੋਕੇ ਦੌਰ ਵਿੱਚ ਪੱਤਰਕਾਰਤਾ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਇੱਕ ਸੈਮੀਨਾਰ ਦਾ ਆਯੋਜਨ ਜਲਦੀ ਹੀ ਕੀਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!