Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ‘ਚ ਆਟਾ ਵੰਡਣ ਦੇ ਟੈਂਡਰ ਕੇਜਰੀਵਾਲ ਦੇ ਖ਼ਾਸ ਆਦਮੀ ਕੋਲ.. ਆਪ ਸਰਕਾਰ ਕਰ ਰਹੀ ਸਰਕਾਰੀ ਖਜ਼ਾਨੇ ਦੀ ਸ਼ਰੇਆਮ ਲੁੱਟ-ਅਕਾਲੀ ਦਲ

Nirmal Pandori by Nirmal Pandori
03/04/2024
in ਪੰਜਾਬ
Reading Time: 1 min read
A A
0
ਪੰਜਾਬ ‘ਚ ਆਟਾ ਵੰਡਣ ਦੇ ਟੈਂਡਰ ਕੇਜਰੀਵਾਲ ਦੇ ਖ਼ਾਸ ਆਦਮੀ ਕੋਲ.. ਆਪ ਸਰਕਾਰ ਕਰ ਰਹੀ ਸਰਕਾਰੀ ਖਜ਼ਾਨੇ ਦੀ ਸ਼ਰੇਆਮ ਲੁੱਟ-ਅਕਾਲੀ ਦਲ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,4 ਮਾਰਚ, Gee98 news service
-ਆਮ ਆਦਮੀ ਪਾਰਟੀ ਪੰਜਾਬ ‘ਚ ਘਰ ਘਰ ਆਟਾ ਵੰਡਣ ਦੇ ਨਾਮ ‘ਤੇ ਪੰਜਾਬ ਦੇ ਖਜ਼ਾਨੇ ਦੀ ਕਰੋੜਾਂ ਰੁਪਏ ਦੀ ਲੁੱਟ ਕਰ ਰਹੀ ਹੈ ਤੇ ਪੰਜਾਬ ਦੇ ਖਜ਼ਾਨੇ ਦੇ ਸਿਰ ‘ਤੇ ਸਮੁੱਚੇ ਮੁਲਕ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੁਮਾਣਾ ਅਤੇ ਵਿਨਰਜੀਤ ਸਿੰਘ ਗੋਲਡੀ ਨੇ ਚੰਡੀਗੜ੍ਹ ਵਿੱਚ ਸੂਬੇ ਦੇ ਡਿਪੂ ਹੋਲਡਰਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਅਕਾਲੀ ਆਗੂਆਂ ਨੇ ਖੁਲਾਸਾ ਕੀਤਾ ਕਿ ਪੰਜਾਬ ‘ਚ ਘਰ ਘਰ ਆਟਾ ਵੰਡਣ ਦੇ ਟੈਂਡਰ ਜਿਹੜੀਆਂ ਕੰਪਨੀਆਂ ਨੂੰ ਦਿੱਤੇ ਹੋਏ ਹਨ ਉਹ ਦਿੱਲੀ ਦੀਆਂ ਕੰਪਨੀਆਂ ਹਨ ਅਤੇ ਉਹਨਾਂ ਦਾ ਇੱਕੋ ਹੀ ਮਾਲਿਕ ਹੈ ਜਿਸ ਦੀ ਆਮ ਆਦਮੀ ਪਾਰਟੀ ਦੇ ਕੌਮੀ ਕਨਵਿੰਦਰ ਅਰਵਿੰਦ ਕੇਜਰੀਵਾਲ ਦੇ ਨਾਲ ਗੂੜੀ ਨੇੜਤਾ ਹੈ। ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਸਕੀਮ ਦਾ ਪੰਜਾਬ ਦੇ ਕਿਸੇ ਵੀ ਪੰਜਾਬੀ ਅਖਬਾਰ ਵਿੱਚ ਕੋਈ ਇਸ਼ਤਿਹਾਰ ਵਗੈਰਾ ਨਹੀਂ ਦਿੱਤਾ ਗਿਆ ਸਗੋਂ ਪੂਰੀ ਗਿਣੀ ਮਿਥੀ ਸਾਜ਼ਿਸ਼ ਤਹਿਤ ਆਮ ਆਦਮੀ ਪਾਰਟੀ ਦੇ ਨੇੜਲੇ ਕਾਰੋਬਾਰੀ ਨੂੰ ਇੱਕ ਸਾਜਿਸ਼ ਤਹਿਤ ਪੰਜਾਬ ‘ਚ ਆਟਾ ਵੰਡਣ ਦੇ ਟੈਂਡਰ ਦਿੱਤੇ ਗਏ, ਜਿਸ ਤਹਿਤ ਪੰਜਾਬ ਦੇ ਖਜ਼ਾਨੇ ਦੇ ਕਰੋੜਾਂ ਰੁਪਏ ਲੁਟਾਏ ਜਾ ਰਹੇ ਹਨ। ਅਕਾਲੀ ਆਗੂਆਂ ਨੇ ਅੰਕੜਿਆਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਜਿਹੜਾ ਕੰਮ ਪੰਜਾਬ ਦੇ ਡਿਪੂ ਹੋਲਡਰ ਪੌਣੇ ਚਾਰ ਕਰੋੜ ਵਿੱਚ ਕਰ ਰਹੇ ਸਨ ਉਹ ਕੰਮ ਦਿੱਲੀ ਦੀਆਂ ਦੋ ਕੰਪਨੀਆਂ ਇੱਕ ਹਜ਼ਾਰ ਕਰੋੜ ਰੁਪਏ ਵਿੱਚ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਖ਼ਾਤਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਘਰ ਘਰ ਪਹੁੰਚਾਉਣ ਖਾਤਰ ਕਰੋੜਾਂ ਰੁਪਏ ਥੈਲਿਆਂ ਉੱਪਰ ਖਰਚ ਕੀਤੇ ਗਏ ਹਨ। ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਮਾਰਕਫੈਡ ਦੇ ਨਾਮ ‘ਤੇ ਪੰਜਾਬ ਦਾ ਖਜ਼ਾਨਾ ਦੋਹੀਂ ਹੱਥੀਂ ਲੁੱਟ ਰਹੀ ਹੈ। ਅਕਾਲੀ ਆਗੂਆਂ ਨੇ ਦੱਸਿਆ ਕਿ ਗੁਦਾਮਾਂ ਤੋਂ ਕਣਕ ਚੁੱਕ ਕੇ ਇੱਕ ਨਵੇਂ ਥੈਲੇ ਵਿੱਚ ਪਾ ਕੇ ਦੇਣ ਦੇ ਦਿੱਲੀ ਦੀਆਂ ਕੰਪਨੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਦੋ ਕੰਪਨੀਆਂ ਦੇ ਮਾਲਕ ਦੀ ਆਮ ਆਦਮੀ ਪਾਰਟੀ ਦੇ ਕੌਮੀ ਆਗੂਆਂ ਨਾਲ ਨੇੜਤਾ ਤੋਂ ਇਹ ਜੱਗ ਜ਼ਾਹਿਰ ਹੈ ਕਿ ਆਟਾ ਸਕੀਮ ਤਹਿਤ ਪੰਜਾਬ ‘ਚ ਹੋਏ ਟੈਂਡਰ ਦਾ ਪੈਸਾ ਕਿੱਥੇ ਜਾ ਰਿਹਾ ਹੈ। ਇਸ ਮੌਕੇ ਹਾਜ਼ਰ ਸੂਬੇ ਦੇ ਡਿਪੂ ਹੋਲਡਰਾਂ ਦੀ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਪੰਜਾਬ ਸਰਕਾਰ ਹਜ਼ਾਰਾਂ ਦੀ ਗਿਣਤੀ ‘ਚ ਡਿਪੂ ਹੋਲਡਰਾਂ ਦੇ ਪੇਟ ਲੱਤ ਮਾਰ ਰਹੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ 3 ਕਰੋੜ ਤੋਂ ਵੱਧ ਆਬਾਦੀ ਨਾਲ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕਿ ਨਰੇਗਾ ਦਾ ਪੈਸਾ ਆਟਾ ਵੰਡਣ ਦੀ ਸਕੀਮ ‘ਚ ਨਿਯਮਾਂ ਤੋਂ ਉਲਟ ਵਰਤਿਆ ਜਾ ਰਿਹਾ ਹੈ ਅਤੇ ਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਇਹ ਵੱਡਾ ਆਰਥਿਕ ਧੋਖਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਡਿਪੂ ਹੋਲਡਰਾਂ ਨੂੰ ਸਿਰਫ 200 ਕਾਰਡ ਅਲਾਟ ਕੀਤੇ ਗਏ ਹਨ ਪ੍ਰੰਤੂ ਦੂਜੇ ਪਾਸੇ ਕੋਆਪਰੇਟਿਵ ਸੁਸਾਇਟੀਆਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਕਾਰਡ ਅਲਾਟ ਕੀਤੇ ਗਏ ਹਨ ਜਦਕਿ ਦੋਵੇਂ ਜਣੇ ਇੱਕੋ ਹੀ ਲਾਇਸੈਂਸ ਤਹਿਤ ਕੰਮ ਕਰ ਰਹੇ ਹਨ। ਸਰਦਾਰ ਕਾਂਝਲਾ ਨੇ ਕਿਹਾ ਕਿ ਡਿਪੂ ਹੋਲਡਰਾਂ ਨੂੰ ਸਿਰਫ 47 ਪੈਸੇ ਪ੍ਰਤੀ ਕੁਇੰਟਲ ਕਮਿਸ਼ਨ ਦਿੱਤਾ ਜਾ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਮਾਰਕਫੈਡ ਵੱਲੋਂ ਕੋਆਪਰੇਟਿਵ ਸੋਸਾਇਟੀਆਂ ਦੇ ਰਾਹੀਂ ਆਟਾ ਵੰਡਣ ਲਈ ਰੱਖੇ ਕਰਮਚਾਰੀਆਂ ਨੂੰ ਹਜ਼ਾਰਾਂ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਮਾਮਲਾ ਹਾਈਕੋਰਟ ਦੇ ਵਿਚਾਰ ਅਧੀਨ ਹੈ ਪ੍ਰੰਤੂ ਫਿਰ ਵੀ ਪੰਜਾਬ ਸਰਕਾਰ ਨੇ ਆਪਣਿਆਂ ਨੂੰ ਆਰਥਿਕ ਫਾਇਦਾ ਪਹੁੰਚਾਉਣ ਦੇ ਲਈ ਬੜੀ ਜਲਦਬਾਜ਼ੀ ਦੇ ਵਿੱਚ ਇਹ ਸਕੀਮ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਇਹ ਸਾਰਾ ਪੱਖ ਮਾਨਯੋਗ ਹਾਈਕੋਰਟ ਦੇ ਸਾਹਮਣੇ ਰੱਖਿਆ ਗਿਆ ਹੈ ਅਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗਿਆ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

03/06/2026
Load More
Tags: #barnalanews#punjabnews
Previous Post

ਗਰਮੀਆਂ ‘ਚ ਇੱਕੋ ਸਮੇਂ ‘ਤੇ ਨਹੀਂ ਖੁੱਲਣਗੇ ਪੰਜਾਬ ਦੇ ਸਰਕਾਰੀ ਦਫ਼ਤਰ, ਬਿਜਲੀ ਦੀ ਬਚਤ ਕਰਨ ਲਈ ਸਰਕਾਰ ਕਰ ਰਹੀ ਹੈ ਨਵਾਂ ਪ੍ਰਯੋਗ

Next Post

ਤਜਰਬੇਕਾਰ ਅਧਿਆਪਕ ਸ੍ਰੀਮਤੀ ਪਦਮਨੀ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦਾ ਅਹੁਦਾ

Nirmal Pandori

Nirmal Pandori

Related Posts

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ
ਪੰਜਾਬ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

by Nirmal Pandori
03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ
ਪੰਜਾਬ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

by Nirmal Pandori
03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

by Nirmal Pandori
03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ
ਪੰਜਾਬ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

by Nirmal Pandori
03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ
ਪੰਜਾਬ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

by Nirmal Pandori
03/05/2026
Load More
Next Post
ਤਜਰਬੇਕਾਰ ਅਧਿਆਪਕ ਸ੍ਰੀਮਤੀ ਪਦਮਨੀ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦਾ ਅਹੁਦਾ

ਤਜਰਬੇਕਾਰ ਅਧਿਆਪਕ ਸ੍ਰੀਮਤੀ ਪਦਮਨੀ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦਾ ਅਹੁਦਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

ਪੰਚਾਇਤ ਸੰਮਤੀ ਸ਼ੇਰਪੁਰ ਚੇਅਰਮੈਨ ਦੀ ਚੋਣ…ਸਭ ਅੱਛਾ ਨਹੀਂ ਹੈ ਦੇ ਸੰਕੇਤ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

ਕਾਂਗਰਸ ਨੇ ‘ਆਪ’ ਸਰਕਾਰ ਦੇ ਗੱਪਾਂ ਦਾ ਪਰਦਾਫਾਸ਼ ਕਰਨ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਗੱਪਾਂ ਵਿਰੁੱਧ’…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend