Skip to main content

Gee 98News

ANI ਦੇ ਪੱਤਰਕਾਰ ਨੇ PTI ਦੀ ਮਹਿਲਾ ਪੱਤਰਕਾਰ ਦੇ ਮਾਰਿਆ ਥੱਪੜ

ਚੰਡੀਗੜ੍ਹ,29 ਮਾਰਚ -ਨਿਊਜ਼ ਏਜੰਸੀ PTI ਦੀ ਮਹਿਲਾ ਪੱਤਰਕਾਰ ਦੇ ਨਾਲ ANI ਦੇ ਪੱਤਰਕਾਰ ਵਲੋਂ ਬਦਸਲੂਕੀ ਦੀ ਘਟਨਾ ਸਾਹਮਣੇ ਆਈ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ANI ਦੇ ਪੱਤਰਕਾਰ ਨੇ PTI ਦੀ ਮਹਿਲਾ ਪੱਤਰਕਾਰ ਦੇ ਥੱਪੜ ਤੱਕ ਵੀ ਮਾਰ ਦਿੱਤਾ। ਇਸ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ANI ਪੱਤਰਕਾਰ PTI ਦੀ ਮਹਿਲਾ ਪੱਤਰਕਾਰ ਦੇ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ। ਘਟਨਾ ਦੀ ਜਾਣਕਾਰੀ ਦੇਣ ਲਈ ਪੀਟੀਆਈ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਹ ਵੀਡੀਓ ਸ਼ੇਅਰ ਕੀਤੀ ਹੈ। ਪੀਟੀਆਈ ਨੇ ਟਵੀਟ ਰਾਹੀਂ ਦੋਸ਼ ਲਾਉਂਦੇ ਹੋਏ ਦੱਸਿਆ ਕਿ ਪ੍ਰੈਸ ਕਾਨਫਰੰਸ ਦੌਰਾਨ ਪੀਟੀਆਈ ਦੀ ਇੱਕ ਨੌਜਵਾਨ ਮਹਿਲਾ ਰਿਪੋਰਟਰ ਦਾ ਏਐਨਆਈ ਦੇ ਰਿਪੋਰਟਰ ਦੁਆਰਾ ਜਿਨਸੀ ਸ਼ੋਸ਼ਣ ਅਤੇ ਜ਼ੁਬਾਨੀ ਸ਼ੋਸ਼ਣ ਕੀਤਾ। ਇਸ ਦੇ ਨਾਲ ਹੀ ਪੀਟੀਆਈ ਨੇ ਸਵਾਲ ਕੀਤਾ ਕਿ, ਕੀ ANI/ ਸਮਿਤਾ ਪ੍ਰਕਾਸ਼ ਆਪਣੇ ਸਟਾਫ਼ ਦੇ ਅਜਿਹੇ ਵਿਵਹਾਰ ਨੂੰ ਮਾਫ਼ ਕਰਦੀ ਹੈ ?

error: Content is protected !!