Skip to main content

Gee 98News

ਲੋਕ ਸਭਾ ਚੋਣਾਂ ਲਈ ਟਿਕਟ ਨਾ ਮਿਲਣ ਕਰਕੇ ਮੌਜੂਦਾ MP ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼…ਇਲਾਜ ਦੌਰਾਨ ਹਰਟ ਅਟੈਕ ਨਾਲ ਮੌਤ

ਚੰਡੀਗੜ੍ਹ,28 ਮਾਰਚ, Gee98 news service
-ਕੁਰਸੀ ਪ੍ਰਤੀ ਭਾਰਤ ਦੇ ਲੀਡਰਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇੱਥੇ ਕਿਸੇ ਵੀ ਪਾਰਟੀ ਦੇ ਲੀਡਰ ਮਰਦੇ ਦਮ ਤੱਕ ਕੁਰਸੀ ਨਹੀਂ ਛੱਡਦੇ। ਦੇਸ਼ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ ਲਈ ਜਦੋਂ ਇੱਕ ਮੌਜੂਦਾ ਐਮਪੀ ਨੂੰ ਉਸ ਦੀ ਪਾਰਟੀ ਨੇ ਦੁਬਾਰਾ ਟਿਕਟ ਨਾ ਦਿੱਤੀ ਤਾਂ ਉਸ ਐਮਪੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਵੇਰਵੇ ਅਨੁਸਾਰ ਤਾਮਿਲਨਾਡੂ ਦੇ ਈਰੋਡ ਲੋਕ ਸਭਾ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਏ ਗਣੇਸ਼ਮੂਰਤੀ ਨੂੰ ਜਦੋਂ ਉਸ ਦੀ ਪਾਰਟੀ ਐਮਡੀਐਮਕੇ ਨੇ ਲੋਕ ਸਭਾ ਚੋਣਾਂ ਲਈ ਟਿਕਟ ਨਹੀਂ ਦਿੱਤੀ ਤਾਂ ਏ ਗਣੇਸ਼ ਮੂਰਤੀ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਆਏ। ‌ ਇਹ ਘਟਨਾ 24 ਮਾਰਚ ਦੀ ਦੱਸੀ ਜਾ ਰਹੀ ਹੈ। ਇੱਕ ਰਿਪੋਰਟ ਅਨੁਸਾਰ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਸਦ ਮੈਂਬਰ ਨੇ 24 ਮਾਰਚ ਨੂੰ ਕੀਟਨਾਸ਼ਕ ਜ਼ਹਿਰ ਖਾ ਲਿਆ ਸੀ ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪ੍ਰੰਤੂ ਹਸਪਤਾਲ ‘ਚ ਇਲਾਜ ਦੌਰਾਨ ਵੀਰਵਾਰ ਸਵੇਰੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਸੰਸਦ ਮੈਂਬਰ ਏ ਗਣੇਸ਼ਮੂਰਤੀ ਨੇ ਲੋਕ ਸਭਾ ਚੋਣਾਂ 2024 ਲਈ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਐਮਪੀ ਏ ਗਣੇਸ਼ਮੂਰਤੀ ਲੱਗਭੱਗ 77 ਸਾਲ ਦੇ ਸਨ ਅਤੇ ਤਿੰਨ ਵਾਰ ਲੋਕ ਸਭਾ ਲਈ ਚੁਣੇ ਗਏ ਸਨ।‌ ਸੂਤਰਾਂ ਅਨੁਸਾਰ ਗਣੇਸ਼ਮੂਰਤੀ ਦੀ ਪਾਰਟੀ ਨੇ ਕਹਿ ਦਿੱਤਾ ਸੀ ਕਿ ਉਹਨਾਂ ਨੂੰ 2026 ਦੀਆਂ ਵਿਧਾਨ ਸਭਾ ਚੋਣਾਂ ਚ ਟਿਕਟ ਦਿੱਤੀ ਜਾਵੇਗੀ ਇਸ ਲਈ ਇਹਨਾਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਉਹ ਡਿਪਰੈਸ਼ਨ ਵਿੱਚ ਰਹਿਣ ਲੱਗੇ, ਕਿਉਂਕਿ ਉਹਨਾਂ ਨੇ ਇਸ ਵਾਰ ਵੀ ਲੋਕ ਸਭਾ ਚੋਣ ਦੀ ਟਿਕਟ ਲਈ ਦਾਅਵਾ ਇਰੋਡ ਹਲਕੇ ਤੋਂ ਕੀਤਾ ਸੀ।

error: Content is protected !!