Gee 98News

ਚੰਡੀਗੜ੍ਹ,31 ਮਾਰਚ-ਜੁਰਮ ਦੀ ਦੁਨੀਆ ਵਿੱਚ ਲੁਕ ਛੁਪ ਕੇ ਕਿਸੇ ਨੂੰ ਕਤਲ ਕਰਵਾਉਣ ਦੀ ਸੁਪਾਰੀ ਦੇਣ ਦੀਆਂ ਘਟਨਾਵਾਂ ਤਾਂ ਅਕਸਰ ਸਾਹਮਣੇ ਆਉਂਦੀਆਂ ਹਨ ਪਰੰਤੂ ਇੱਕ ਪਤਨੀ ਨੇ ਆਪਣੇ ਪਤੀ ਨੂੰ ਮਰਵਾਉਣ ਲਈ ਸ਼ਰੇਆਮ ਆਨਲਾਈਨ ਸੁਪਾਰੀ ਦਿੱਤੀ ਹੈ। ਆਗਰਾ ਵਿੱਚ ਇੱਕ ਪਤਨੀ ਨੇ ਮੋਬਾਈਲ ‘ਤੇ ਸਟੇਟਸ ਲਗਾਇਆ ਹੈ ਕਿ ਉਸਦੇ ਪਤੀ ਨੂੰ ਮਾਰਨ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਪਤਨੀ ਨੇ ਆਪਣੇ ਸਟੇਟਸ ‘ਤੇ ਲਿਖਿਆ ਹੈ ਕਿ “ਮੇਰਾ ਵਿਆਹ ਮੇਰੀ ਮਰਜ਼ੀ ਦੇ ਖ਼ਿਲਾਫ਼ ਹੋਇਆ ਹੈ, ਜੋ ਕੋਈ ਵੀ ਮੇਰੇ ਪਤੀ ਨੂੰ ਮਾਰੇਗਾ, ਉਸ ਨੂੰ 50,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ”। ਇਹ ਮਾਮਲਾ ਆਗਰਾ ਥਾਣੇ ਦੇ ਬਾਹ ਇਲਾਕੇ ਦਾ ਹੈ। ਪਤਨੀ ਦਾ ਵਟਸਐਪ ਸਟੇਟਸ ਦੇਖ ਕੇ ਪਤੀ ਘਬਰਾ ਗਿਆ ਹੈ ਅਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦਾ ਵਿਆਹ 9 ਜੁਲਾਈ 2002 ਨੂੰ ਹੋਇਆ ਸੀ।‌ਵਿਆਹ ਤੋਂ ਬਾਅਦ ਅਕਸਰ ਝਗੜਾ ਹੋਣ ਲੱਗਾ ਅਤੇ 5 ਮਹੀਨਿਆਂ ਬਾਅਦ ਉਸ ਦੀ ਪਤਨੀ ਆਪਣੇ ਪੇਕੇ ਘਰ ਚਲੀ ਗਈ ਅਤੇ ਉਦੋਂ ਤੋਂ ਉਥੇ ਹੀ ਰਹਿ ਰਹੀ ਹੈ। ਪਤੀ ਦੇ ਦੱਸਣ ਅਨੁਸਾਰ 21 ਦਸੰਬਰ 2023 ਨੂੰ ਤਾਰੀਕ ਤੋਂ ਵਾਪਸ ਆਉਂਦੇ ਸਮੇਂ ਵੀ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਹੁਣ ਉਸ ਦੀ ਪਤਨੀ ਨੇ ਉਸ ਨੂੰ ਮਾਰਨ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ ਦੇਣ ਲਈ ਆਪਣੇ ਵਟਸਐਪ ‘ਤੇ ਸਟੇਟਸ ਪਾ ਦਿੱਤਾ ਹੈ। ਪੁਲਿਸ ਵੱਲੋਂ ਸ਼ਿਕਾਇਤ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

error: Content is protected !!