Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸੁਣਿਐ…ਤਪੇ ਆਲਾ ਧਰਮਾ ਸੰਗਰੂਰ ਹਲਕੇ ਤੋਂ ਡੀਪੂ ਹੋਲਡਰਾਂ ਦੀ ਸਿਆਸੀ ਝੰਡੀ ਚੁੱਕੇਗਾ…ਡਿੱਪੂ ਹੋਲਡਰ ਫੈਡਰੇਸ਼ਨ ਵੱਲੋਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ

Nirmal Pandori by Nirmal Pandori
04/10/2024
in ਪੰਜਾਬ
Reading Time: 1 min read
A A
0
ਸੁਣਿਐ…ਤਪੇ ਆਲਾ ਧਰਮਾ ਸੰਗਰੂਰ ਹਲਕੇ ਤੋਂ ਡੀਪੂ ਹੋਲਡਰਾਂ ਦੀ ਸਿਆਸੀ ਝੰਡੀ ਚੁੱਕੇਗਾ…ਡਿੱਪੂ ਹੋਲਡਰ ਫੈਡਰੇਸ਼ਨ ਵੱਲੋਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,10 ਅਪ੍ਰੈਲ, Gee98 news service
-ਪੰਜਾਬ ਦੇ ਰਾਸ਼ਨ ਡਿੱਪੂ ਹੋਲਡਰਾਂ ਨੇ ਸਰਕਾਰਾਂ ਖ਼ਿਲਾਫ਼ ਲੋਕਤੰਤਰੀ ਲੜਾਈ ਲੜਨ ਦਾ ਵੱਡਾ ਫੈਸਲਾ ਲੈਂਦੇ ਹੋਏ ਚੋਣ ਮੈਦਾਨ ਵਿੱਚ ਨਿਤਰਨ ਦਾ ਐਲਾਨ ਕੀਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਰਾਜ ਡਿੱਪੂ ਹੋਲਡਰ ਫੈਡਰੇਸ਼ਨ (ਕਾਂਝਲਾ ਗਰੁੱਪ) ਨੇ ਲੋਕ ਸਭਾ ਚੋਣਾਂ ਵਿੱਚ ਪੰਜਾਬ ‘ਚ ਆਪਣੇ ਉਮੀਦਵਾਰ ਖੜੇ ਕਰਨ ਦਾ ਮਨ ਬਣਾ ਲਿਆ ਹੈ। ਡਿੱਪੂ ਹੋਲਡਰਾਂ ਦੇ ਇਸ ਫੈਸਲੇ ਨੇ ਸਿਆਸੀ ਪਾਰਟੀਆਂ ਦੇ ਖ਼ੇਮੇ ‘ਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਚਰਚਾ ਸਬੰਧੀ ਜਦ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਸੂਬਾ ਆਗੂ ਬਿੰਦਰ ਸਿੰਘ ਉਗੋਕੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮਾਰਕਫੈੱਡ ਰਾਹੀ ਨੇ ਘਰ ਘਰ ਆਟਾ ਵੰਡਣ ਦੀ ਸਕੀਮ ਲਾਗੂ ਕਰਕੇ ਉਹਨਾਂ ਦੇ ਕਾਰੋਬਾਰ ਵਿੱਚ ਸਿੱਧੀ ਲੱਤ ਮਾਰੀ ਹੈ। ਉਹਨਾਂ ਕਿਹਾ ਕਿ ਭਾਵੇਂ ਫੈਡਰੇਸ਼ਨ ਸਰਕਾਰ ਦੇ ਫੈਸਲੇ ਖ਼ਿਲਾਫ਼ ਅਦਾਲਤੀ ਲੜਾਈ ਵੀ ਲੜ ਰਹੀ ਹੈ ਪ੍ਰੰਤੂ ਅਸੀਂ ਹੁਣ ਲੋਕਤੰਤਰੀ ਮੈਦਾਨ ਵਿੱਚ ਨਿਤਰਨ ਦਾ ਫੈਸਲਾ ਵੀ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਧੱਕੇਸ਼ਾਹੀ ਨਾਲ ਸਾਡੀ ਤੱਕੜੀ ‘ਚੋਂ ਭਾਰ ਤੋਲਣ ਵਾਲੇ ਵੱਟੇ ਤਾਂ ਚੁੱਕ ਸਕਦੀਆਂ ਹਨ ਪ੍ਰੰਤੂ ਹੁਣ ਅਸੀਂ ਵੋਟਾਂ ਵਾਲੇ ਵੱਟੇ ਇਹਨਾਂ ਦੀਆਂ ਬੇੜੀਆਂ ਵਿੱਚ ਪਾਵਾਂਗੇ। ਭਾਵੇਂ ਕਿ ਡੀਪੂ ਹੋਲਡਰ ਫੈਡਰੇਸ਼ਨ ਨੇ ਇਸ ਦਾ ਰਸਮੀ ਤੌਰ ‘ਤੇ ਐਲਾਨ ਨਹੀਂ ਕੀਤਾ ਪਰੰਤੂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਡੀਪੂ ਹੋਲਡਰ ਫੈਡਰੇਸ਼ਨ ਦੇ ਉਮੀਦਵਾਰ ਨੇ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਹਲਕੇ ਸੰਗਰੂਰ ਤੋਂ ਵੀ ਡਿੱਪੂ ਹੋਲਡਰਾਂ ਦਾ ਇੱਕ ਤਕੜਾ ਉਮੀਦਵਾਰ ਮੈਦਾਨ ਵਿੱਚ ਨਿਤਰਨ ਲਈ ਬਿਲਕੁਲ ਤਿਆਰ ਬਰ ਤਿਆਰ ਹੈ। ਸੂਤਰਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਡੀਪੂ ਹੋਲਡਰਾਂ ਵੱਲੋਂ ਤਪੇ ਨਾਲ ਸੰਬੰਧਤ ਡੀਪੂ ਹੋਲਡਰ ਧਰਮਪਾਲ (ਸ਼ਹਿਰੀ ਪ੍ਰਧਾਨ) ਨੂੰ ਥਾਪੀ ਦਿੱਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਧਰਮਪਾਲ ਨੇ ਵੀ ਸੰਗਰੂਰ ਹਲਕੇ ਤੋਂ ਡੀਪੂ ਹੋਲਡਰ ਫੈਡਰੇਸ਼ਨ ਵੱਲੋਂ ਚੋਣ ਲੜਨ ਨੂੰ ਸਹਿਮਤੀ ਦੇ ਦਿੱਤੀ ਹੈ। ‌ ਸਿਆਸੀ ਮਾਹਿਰਾਂ ਅਨੁਸਾਰ ਜੇਕਰ ਡੀਪੂ ਹੋਲਡਰ ਸਿੱਧੇ ਤੌਰ ‘ਤੇ ਮੈਦਾਨ ਵਿੱਚ ਨਿਤਰਦੇ ਹਨ ਤਾਂ ਇਸ ਦਾ ਸੱਤਾਧਾਰੀ ਪਾਰਟੀ ਨੂੰ ਹੀ ਨਹੀਂ ਬਲਕਿ ਦੂਜੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਨੁਕਸਾਨ ਹੋਵੇਗਾ। ‌ ਅਦਾਰਾ Gee98 news ਨੇ ਡਿਪੂ ਹੋਲਡਰਾਂ ਵੱਲੋਂ ਲੋਕ ਸਭਾ ਦੀ ਚੋਣ ਲੜਨ ਸੰਬੰਧੀ ਚਰਚਾ ਦੀ ਜਦ ਚੀਰਫਾੜ ਕੀਤੀ ਤਾਂ ਵਿੱਚੋਂ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਕਿ ਡੀਪੂ ਹੋਲਡਰਾਂ ਨੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੱਕ ਵੀ ਪਹੁੰਚ ਕੀਤੀ ਹੈ। ਪਤਾ ਲੱਗਿਆ ਹੈ ਕਿ ਜਿਹੜੀਆਂ ਸੀਟਾਂ ‘ਤੇ ਡੀਪੂ ਹੋਲਡਰਾਂ ਦਾ ਉਮੀਦਵਾਰ ਚੋਣ ਲੜੇਗਾ ਉਥੇ ਬਹੁਜਨ ਸਮਾਜ ਪਾਰਟੀ ਡੀਪੂ ਹੋਲਡਰਾਂ ਦੇ ਉਮੀਦਵਾਰ ਦੀ ਮਦਦ ਕਰ ਸਕਦੀ ਹੈ। ਦੂਜੇ ਪਾਸੇ ਖੱਬੇ ਪੱਖੀ ਧਿਰਾਂ ਨਾਲ ਵੀ ਡੀਪੂ ਹੋਲਡਰ ਸੰਪਰਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰਾਸ਼ਨ ਵੰਡ ਪ੍ਰਣਾਲੀ ਦੇ ਨਾਲ ਬਹੁ ਗਿਣਤੀ ਲਾਭਪਾਤਰੀ ਐਸੀ ਅਤੇ ਬੀਸੀ ਸ਼੍ਰੇਣੀ ਦੇ ਜੁੜੇ ਹੋਏ ਹਨ, ਜੇਕਰ ਡੀਪੂ ਹੋਲਡਰ ਫੈਡਰੇਸ਼ਨ, ਬਸਪਾ ਅਤੇ ਖੱਬੇ ਪੱਖੀ ਧਿਰਾਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਸਮੀਕਰਨ ਵਿਗਾੜਨ ਵਾਲੀ ਖੇਡ ਬਣ ਸਕਦੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

03/06/2026
Load More
Tags: #barnalanews#punjabnews
Previous Post

ਬਾਬਾ ਰਾਮਦੇਵ ਨੂੰ ਸੁਪਰੀਮ ਝਟਕਾ…ਦੂਜਾ ਮਾਫ਼ੀ ਹਰਫਨਾਮਾ ਵੀ ਸੁਪਰੀਮ ਕੋਰਟ ਨੇ ਕੀਤਾ ਰੱਦ

Next Post

ਬਰਨਾਲਾ ਵਿਖੇ ਸਿਰਫ 48 ਸਕਿੰਟਾਂ ‘ਚ ਲੁਟੇਰੇ ਗੱਡੀ ਦਾ ਸ਼ੀਸ਼ਾ ਤੋੜ ਕੇ 2 ਲੱਖ 70 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ

Nirmal Pandori

Nirmal Pandori

Related Posts

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ
ਪੰਜਾਬ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

by Nirmal Pandori
03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ
ਪੰਜਾਬ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

by Nirmal Pandori
03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

by Nirmal Pandori
03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ
ਪੰਜਾਬ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

by Nirmal Pandori
03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ
ਪੰਜਾਬ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

by Nirmal Pandori
03/05/2026
Load More
Next Post
ਬਰਨਾਲਾ ਵਿਖੇ ਸਿਰਫ 48 ਸਕਿੰਟਾਂ ‘ਚ ਲੁਟੇਰੇ ਗੱਡੀ ਦਾ ਸ਼ੀਸ਼ਾ ਤੋੜ ਕੇ 2 ਲੱਖ 70 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ

ਬਰਨਾਲਾ ਵਿਖੇ ਸਿਰਫ 48 ਸਕਿੰਟਾਂ 'ਚ ਲੁਟੇਰੇ ਗੱਡੀ ਦਾ ਸ਼ੀਸ਼ਾ ਤੋੜ ਕੇ 2 ਲੱਖ 70 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਹਿਲ ਕਲਾਂ ‘ਚ ਸਪੀਕਰ ਸੰਧਵਾਂ ਦੀ ਹਾਜ਼ਰੀ ‘ਚ aap ਆਗੂਆਂ ਨੇ ਹਲਕਾ ਵਿਧਾਇਕ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ…!

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

ਪੰਚਾਇਤ ਸੰਮਤੀ ਸ਼ੇਰਪੁਰ ਚੇਅਰਮੈਨ ਦੀ ਚੋਣ…ਸਭ ਅੱਛਾ ਨਹੀਂ ਹੈ ਦੇ ਸੰਕੇਤ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend