Gee 98News

ਕਾਂਗਰਸ ਦੇ ਉਮੀਦਵਾਰ ਦੀ ਪ੍ਰੈਸ ਕਾਨਫਰੰਸ ‘ਚ ਅਚਾਨਕ ਪੁੱਜੀ ਬਸਪਾ ਉਮੀਦਵਾਰ…ਅੱਗੇ ਕੀ ਹੋਇਆ…ਪੜ੍ਹੋ ਖ਼ਬਰ

-ਕਾਂਗਰਸ ਦੇ ਉਮੀਦਵਾਰ ਦੀ ਚਲਦੀ ਪ੍ਰੈਸ ਕਾਨਫਰੰਸ ਵਿੱਚ ਜਦ ਅਚਾਨਕ ਬਸਪਾ ਉਮੀਦਵਾਰ ਦੀ ਐਂਟਰੀ ਹੋਈ ਤਾਂ ਮਾਹੌਲ ਕੁਝ ਤਣਾਪੂਰਨ ਹੋ ਗਿਆ ਹਾਲਾਂਕਿ ਕਾਂਗਰਸ ਉਮੀਦਵਾਰ ਨੇ ਉੱਠ ਕੇ ਬਸਪਾ ਉਮੀਦਵਾਰ ਦਾ ਸਵਾਗਤ ਕੀਤਾ। ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਕਿ ਅਚਾਨਕ ਬਸਪਾ ਦੀ ਉਮੀਦਵਾਰ ਡਾਕਟਰ ਰੀਤੂ ਸਿੰਘ ਨੇ ਐਂਟਰੀ ਕੀਤੀ ਅਤੇ ਕੁਝ ਸਵਾਲ ਜਵਾਬ ਕੀਤੇ। ਭਾਵੇਂ ਕਿ ਮਨੀਸ਼ ਤਿਵਾੜੀ ਨੇ ਡਾਕਟਰ ਰੀਤੂ ਸਿੰਘ ਦਾ ਪ੍ਰੈਸ ਕਾਨਫਰੰਸ ‘ ਚ ਸਵਾਗਤ ਕੀਤਾ ਪ੍ਰੰਤੂ ਉਹਨਾਂ ਕਿਹਾ ਕਿ ਬਸਪਾ ਉਮੀਦਵਾਰ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ‘ਤੇ ਕਹਿਣ ‘ਤੇ ਹੀ ਉਹਨਾਂ ਦੀ ਪ੍ਰੈਸ ਕਾਨਫਰੰਸ ਵਿੱਚ ਆਏ ਸਨ। ਮਨੀਸ਼ ਤਿਵਾੜੀ ਨੇ ਕਿਹਾ ਕਿ ਮੈਂ ਆਪਣੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਦਾ ਸਵਾਗਤ ਕੀਤਾ ਪਰ ਨਾਲ ਹੀ ਮੈਂ ਇਹ ਜਾਣਣਾ ਚਾਹੁੰਦਾ ਹਾਂ ਕਿ ਉਹ ਭਾਜਪਾ ਦੀ ਪ੍ਰੈਸ ਕਾਨਫਰੰਸ ਵਿੱਚ ਕਿਉਂ ਨਹੀਂ ਗਏ ਕਿਉਂਕਿ ਇਹਨਾਂ ਦੇ ਸਵਾਲਾਂ ਦਾ ਜਵਾਬ ਭਾਜਪਾ ਨੇ ਦੇਣਾ ਹੈ, ਜੋ 10 ਸਾਲ ਸੱਤਾ ਵਿੱਚ ਸੀ। ‌ ਮਨੀਸ਼ ਤਿਵਾੜੀ ਨੇ ਕਿਹਾ ਕਿ ਇਹ ਸਪੱਸ਼ਟ ਹੁੰਦਾ ਹੈ ਕਿ ਬਸਪਾ ਉਮੀਦਵਾਰ ਨੇ ਟੰਡਨ ਦੇ ਇਸ਼ਾਰੇ ‘ਤੇ ਉਹਨਾਂ ਲਈ ਮੋਹਰੇ ਵਜੋਂ ਕੰਮ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਵਾਂਗ ਚੰਡੀਗੜ੍ਹ ਵਿੱਚ ਵੀ ਬਸਪਾ ਦੇ ਭਾਜਪਾ ਦੇ ਬੀ ਟੀਮ ਹੋਣ ਦੇ ਸਾਰੇ ਸ਼ੰਕੇ ਦੂਰ ਹੋ ਗਏ ਹਨ। ‌

error: Content is protected !!