Skip to main content

Gee 98News

PM MODI to CONG-AAP…ਮੇਰਾ ਮੂੰਹ ਨਾ ਖੁਲਵਾਓ..ਮੈਂ ਪਤਾ ਨਹੀਂ ਕਿਉਂ ਚੁੱਪ ਹਾਂ…ਜੇ ਬੋਲਿਆ ਤਾਂ ਤੁਹਾਡੀਆਂ 7 ਪੀੜੀਆਂ ਦੇ ਪਾਪ ਕੱਢ ਕੇ ਸਾਹਮਣੇ ਰੱਖ ਦੇਵਾਂਗਾ”।

ਚੰਡੀਗੜ੍ਹ, 30 ਮਈ, Gee98 news service
-ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਲੋਕ ਸਭਾ ਚੋਣਾਂ ਦੀ ਆਪਣੀ ਆਖਰੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ‘ਤੇ ਤਿੱਖੇ ਹਮਲੇ ਕੀਤੇ। ਪੀਐਮ ਮੋਦੀ ਨੇ ਕਿਹਾ ਕਿ ਇੰਡੀਆ ਗੱਠਜੋੜ ਦੇਸ਼ ਦਾ ਬਹੁਤ ਨੁਕਸਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇੰਡੀਆ ਗੱਠਜੋੜ ਵਾਲੇ ਵੋਟ ਬੈਂਕ ਦੀ ਕਰਕੇ ਰਾਮ ਮੰਦਿਰ ਦਾ ਵਿਰੋਧ ਕਰ ਰਹੇ ਨੇ ਅਤੇ ਹੁਣ ਸੰਵਿਧਾਨ ਦੀ ਗੱਲ ਕਰ ਰਹੇ ਨੇ ਪ੍ਰੰਤੂ ਜਦੋਂ 84 ਵਿੱਚ ਸਿੱਖਾਂ ਨੂੰ ਗਲ ‘ਚ ਟਾਇਰ ਪਾ ਕੇ ਸਾੜਿਆ ਗਿਆ ਉਦੋਂ ਇਹਨਾਂ ਨੂੰ ਸੰਵਿਧਾਨ ਦੀ ਨਹੀਂ ਸੁੱਝੀ। ‌ਸ੍ਰੀ ਮੋਦੀ ਨੇ ਕਿਹਾ ਕਿ ਰਿਜਰਵੇਸ਼ਨ ਦੇ ਪ੍ਰਤੀ ਵੀ ਇੰਡੀਆ ਗੱਠਜੋੜ ਦੇ ਇਰਾਦੇ ਖਤਰਨਾਕ ਹਨ। ਇਹ ਐਸਸੀ, ਐਸਟੀ ਅਤੇ ਓਬੀਸੀ ਦਾ ਰਿਜਰਵੇਸ਼ਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਹਨ। ‌ਕਾਂਗਰਸ ‘ਤੇ ਹਮਲੇ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ਦੀ ਪੀਐਚਡੀ ਕੀਤੀ ਹੋਈ ਹੈ। ਕਾਂਗਰਸ ਦੀ ਗੋਦ ਵਿੱਚੋਂ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਆਪ ਪੈਦਾ ਹੋਈ ਜਿਹੜੇ ਕਹਿੰਦੇ ਸੀ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਪਰੰਤੂ ਇਹਨਾਂ ਨੇ ਨਸ਼ੇ ਨੂੰ ਹੀ ਆਪਣਾ ਕਾਰੋਬਾਰ ਬਣਾ ਲਿਆ। ‌ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਤੇ ਆਪ ਪੰਜਾਬ ‘ਚ ਆਹਮੋ ਸਾਹਮਣੇ ਹਨ ਅਤੇ ਬਾਕੀ ਥਾਵਾਂ ‘ਤੇ ਰਲ ਮਿਲ ਕੇ ਲੜ ਰਹੀਆਂ ਹਨ। ਪੀਐਮ ਮੋਦੀ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ “ਮੇਰਾ ਮੂੰਹ ਨਾ ਖੁਲਵਾਓ..ਮੈਂ ਪਤਾ ਨਹੀਂ ਕਿਉਂ ਚੁੱਪ ਹਾਂ…ਜੇ ਬੋਲਿਆ ਤਾਂ ਤੁਹਾਡੀਆਂ 7 ਪੀੜੀਆਂ ਦੇ ਪਾਪ ਕੱਢ ਕੇ ਸਾਹਮਣੇ ਰੱਖ ਦੇਵਾਂਗਾ”।

error: Content is protected !!