Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਿੱਲ ਪਾਸ ਕਰਨ ਬਦਲੇ ਇੱਕ ਲੱਖ ਦੀ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ JE ਵਿਜੀਲੈਂਸ ਦੀ ਕੁੜਿੱਕੀ ‘ਚ

Nirmal Pandori by Nirmal Pandori
06/05/2024
in ਪੰਜਾਬ
Reading Time: 1 min read
A A
0
ਬਿੱਲ ਪਾਸ ਕਰਨ ਬਦਲੇ ਇੱਕ ਲੱਖ ਦੀ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ JE ਵਿਜੀਲੈਂਸ ਦੀ ਕੁੜਿੱਕੀ ‘ਚ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,5 ਜੂਨ, Gee98 news service
-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ਬੀਤੀ ਰਾਤ ਨਗਰ ਕੌਂਸਲ ਮਾਨਸਾ ਵਿਖੇ ਤਾਇਨਾਤ JE ਜਤਿੰਦਰ ਸਿੰਘ ਨੂੰ 1,00,000 ਰੁਪਏ ਦੀ ਰਿਸ਼ਵਤ ਹਾਸਲ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਜਤਿੰਦਰ ਸਿੰਘ ਜੇ.ਈ. ਵਿਰੁੱਧ ਇਹ ਮੁਕੱਦਮਾ ਦੀ ਪਿੰਡ ਖੀਵਾਂ ਕਲਾ ਕੋਆਪ੍ਰੇਟਿਵ ਕਿਰਤ ਸੁਸਾਇਟੀ ਅਤੇ ਉਸਾਰੀ ਸਭਾ ਦੇ ਪ੍ਰਧਾਨ ਸੁਰਿੰਦਰ ਗਰਗ ਦੀ ਸ਼ਿਕਾਇਤ ਉੱਪਰ ਦਰਜ ਕੀਤਾ ਗਿਆ ਹੈ। ਉੱਨਾਂ ਦੱਸਿਆ ਕਿ ਉਕਤ ਜੇ.ਈ. ਵੱਲੋਂ ਕਸਤੂਰਬਾ ਗਾਂਧੀ ਹੋਸਟਲ ਬਰੇਟਾ, ਜ਼ਿਲਾ ਮਾਨਸਾ ਦੇ ਉਸਾਰੀ ਕਾਰਜਾਂ ਵਿੱਚ ਘਪਲੇਬਾਜੀ ਕਰਨ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਪਹਿਲਾਂ ਹੀ ਅਕਤੂਬਰ 2022 ਵਿੱਚ ਇੱਕ ਮੁਕੱਦਮੇ ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਸੋਸਾਇਟੀ ਨੂੰ ਨਗਰ ਕੌਂਸਲ ਮਾਨਸਾ ਵੱਲੋਂ ਬਿਜਲੀ ਦੀ ਸਪਲਾਈ, ਗਲੀਆਂ ਦੀ ਉਸਾਰੀ ਦੇ ਕੰਮ ਅਤੇ ਹੋਰ ਕਈ ਕੰਮ ਅਲਾਟ ਹੋਏ ਸਨ। ਇਸ ਸਬੰਧੀ ਸੋਸਾਇਟੀ ਵੱਲੋਂ ਕੰਮ ਮੁਕੰਮਲ ਕਰਨ ਉਪਰੰਤ ਅਦਾਇਗੀ ਕਰਨ ਲਈ ਬਿੱਲ ਨਗਰ ਕੌਂਸਲ ਮਾਨਸਾ ਵਿਖੇ ਭੇਜੇ ਗਏ ਸਨ ਪਰ ਅਦਾਇਗੀ ਕਰਨ ਲਈ ਉਕਤ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (EO), ਜੂਨੀਅਰ ਇੰਜੀਨੀਅਰ (JE), ਸਹਾਇਕ ਨਗਰ ਕੌਂਸਲ ਇੰਜੀਨੀਅਰ (AME), ਲੇਖਾਕਾਰ, ਕਲਰਕ ਅਤੇ ਕੰਪਿਊਟਰ ਅਪਰੇਟਰ ਵੱਲੋ ਉਸ ਕੋਲੋਂ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਮੁੱਢਲੀ ਜਾਂਚ ਉਪਰੰਤ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਜਤਿੰਦਰ ਸਿੰਘ ਜੇ.ਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਬਿੱਲ ਪਾਸ ਕਰਨ ਬਦਲੇ ਕਮਿਸ਼ਨ ਦੇ ਤੌਰ ਤੇ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਬੀਤੀ ਰਾਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਵਿਜੀਲੈਂਸ ਟੀਮ ਨੇ ਮੌਕੇ ਤੇ ਹੀ ਮੁਲਜ਼ਮ ਦੇ ਕਬਜੇ ‘ਚੋਂ 1,00,000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ਉੱਤੇ ਨਗਰ ਕੌਂਸਲ ਮਾਨਸਾ ਦੇ ਈ.ਓ. ਅੰਮ੍ਰਿਤ ਲਾਲ, ਜੇ.ਈ. ਜਤਿੰਦਰ ਸਿੰਘ, ਏ.ਐਮ.ਈ. ਗਗਨਦੀਪ ਸਿੰਘ, ਕਲਰਕ ਅਕਾਊਂਟ ਬ੍ਰਾਂਚ ਅਮਨਦੀਪ ਸਿੰਘ, ਲੇਖਾਕਾਰ ਸ਼ਾਮ ਲਾਲ ਅਤੇ ਕੰਪਿਊਟਰ ਅਪਰੇਟਰ ਰਾਜਪਾਲ ਸਿੰਘ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮ ਜਤਿੰਦਰ ਸਿੰਘ ਜੇ.ਈ. ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਵਿਜੀਲੈਂਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

04/29/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਪ੍ਰੋਫੈਸਰ ਚੰਦੂਮਾਜਰਾ ਦਾ ਦਰਦ ਛਲਕਿਆ…ਹਾਰਨ ਤੋਂ ਬਾਅਦ ਕੀਤੀ ਵੱਡੀ ਟਿੱਪਣੀ

Next Post

ਅਹਿਮ ਜਾਣਕਾਰੀ : ਸੰਗਰੂਰ ਹਲਕੇ ਦੇ ਕੁੱਲ 23 ਉਮੀਦਵਾਰਾਂ ਨੂੰ ਕਿੰਨੀਆਂ-ਕਿੰਨੀਆਂ ਵੋਟਾਂ ਪਈਆਂ…ਪੜ੍ਹੋ ਪੂਰਾ ਵੇਰਵਾ

Nirmal Pandori

Nirmal Pandori

Related Posts

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ
ਪੰਜਾਬ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

by Nirmal Pandori
04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

by Nirmal Pandori
04/28/2026
Load More
Next Post
ਅਹਿਮ ਜਾਣਕਾਰੀ : ਸੰਗਰੂਰ ਹਲਕੇ ਦੇ ਕੁੱਲ 23 ਉਮੀਦਵਾਰਾਂ ਨੂੰ ਕਿੰਨੀਆਂ-ਕਿੰਨੀਆਂ ਵੋਟਾਂ ਪਈਆਂ…ਪੜ੍ਹੋ ਪੂਰਾ ਵੇਰਵਾ

ਅਹਿਮ ਜਾਣਕਾਰੀ : ਸੰਗਰੂਰ ਹਲਕੇ ਦੇ ਕੁੱਲ 23 ਉਮੀਦਵਾਰਾਂ ਨੂੰ ਕਿੰਨੀਆਂ-ਕਿੰਨੀਆਂ ਵੋਟਾਂ ਪਈਆਂ…ਪੜ੍ਹੋ ਪੂਰਾ ਵੇਰਵਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

ਟਰੱਸਟ ਨੂੰ ਬੱਸ ਅੱਡੇ ਤੋਂ ਲੱਖਾਂ ਦੀ ਕਮਾਈ ਪਰ…ਲੋਕਾਂ ਦੀ ਸਹੂਲਤ ਲਈ ਇੱਕ ਪੰਜੀ ਨਹੀਂ ਲਗਾਈ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend