Skip to main content

Gee 98News

ਪ੍ਰੋਫੈਸਰ ਚੰਦੂਮਾਜਰਾ ਦਾ ਦਰਦ ਛਲਕਿਆ…ਹਾਰਨ ਤੋਂ ਬਾਅਦ ਕੀਤੀ ਵੱਡੀ ਟਿੱਪਣੀ

ਚੰਡੀਗੜ੍ਹ, 5 ਜੂਨ, Gee98 news service
-ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਦਰ ਵੀ ਨਵੀਂ ਸਫ਼ਬੰਦੀ ਹੋਣ ਦੀ ਚਰਚਾ ਸ਼ੁਰੂ ਹੋ ਗਈ ਹੈ। ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣ ਹਾਰਨ ਤੋਂ ਬਾਅਦ ਭਾਵਪੂਰਤ ਟਿੱਪਣੀ ਕੀਤੀ ਹੈ।‌ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੀ ਹਾਈਕਮਾਂਡ ਦੀਆਂ ਭੰਬਲਭੂਸੇ ਵਾਲੀਆਂ ਨੀਤੀਆਂ ਕਾਰਨ ਹੀ ਅਕਾਲੀ ਦਲ ਦੀ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਹੋਈ ਹੈ। ਚੋਣ ਨਤੀਜੇ ਤੋਂ ਬਾਅਦ ਟਿੱਪਣੀ ਕਰਦੇ ਹੋਏ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੀ ਭੰਬਲਭੂਸੇ ਵਾਲੀ ਸਥਿਤੀ ਕਾਰਨ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉਹਨਾਂ ਕਿਹਾ ਕਿ ਫਰੀਦਕੋਟ ਸੀਟ ਅਤੇ ਖਡੂਰ ਸਾਹਿਬ ਸੀਟ ਬਾਰੇ ਵੀ ਪਾਰਟੀ ਹਾਲਾਤਾਂ ਮੁਤਾਬਕ ਸਹੀ ਫੈਸਲਾ ਲੈਣ ਵਿੱਚ ਅਸਫ਼ਲ ਰਹੀ। ਸੂਤਰਾਂ ਅਨੁਸਾਰ ਅਕਾਲੀ ਦਲ ਵੱਲੋਂ ਭਾਜਪਾ ਨਾਲ ਗੱਠਜੋੜ ਦੀ ਜਕੋਤਕੀ ਵਿੱਚ ਬਹੁਜਨ ਸਮਾਜ ਪਾਰਟੀ ਨੇ ਵੀ ਨਾਤਾ ਤੋੜ ਲਿਆ ਜਿਸ ਲਈ ਵੀ ਹਾਈ ਕਮਾਂਡ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਕਿਉਂਕਿ ਨਾ ਤਾਂ ਭਾਜਪਾ ਨਾਲ ਗੱਠਜੋੜ ਹੋ ਸਕਿਆ ਸਗੋਂ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦਾ ਸਾਥ ਵੀ ਟੁੱਟ ਗਿਆ ਜਿਸ ਕਾਰਨ ਵਰਕਰ ਦੁਚਿੱਤੀ ਵਿੱਚ ਰਹੇ।

error: Content is protected !!