Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਅੰਜਾਮੇ ਇਸ਼ਕ ਮੌਤ : ਪਿੰਡ ਦੀ ਨੂੰਹ ਨੇ ਚੱਕਰਾਂ ‘ਚ ਫਸਾ ਲਿਆ ਪਿੰਡ ਦਾ ਹੀ ਕੁਆਰਾ ਮੁੰਡਾ…ਭੇਦਭਰੇ ਹਾਲਾਤਾਂ ‘ਚ ਹੋਈ ਮੌਤ…ਪਿਤਾ ਨੇ ਕੀਤੀ ਪੜ੍ਹਤਾਲ ਦੀ ਮੰਗ

Nirmal Pandori by Nirmal Pandori
06/12/2024
in ਪੰਜਾਬ
Reading Time: 1 min read
A A
0
ਅੰਜਾਮੇ ਇਸ਼ਕ ਮੌਤ : ਪਿੰਡ ਦੀ ਨੂੰਹ ਨੇ ਚੱਕਰਾਂ ‘ਚ ਫਸਾ ਲਿਆ ਪਿੰਡ ਦਾ ਹੀ ਕੁਆਰਾ ਮੁੰਡਾ…ਭੇਦਭਰੇ ਹਾਲਾਤਾਂ ‘ਚ ਹੋਈ ਮੌਤ…ਪਿਤਾ ਨੇ ਕੀਤੀ ਪੜ੍ਹਤਾਲ ਦੀ ਮੰਗ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,12 ਜੂਨ, Gee98 news service
-ਆਪਣੇ ਹੀ ਪਿੰਡ ਦੀ ਇੱਕ ਸ਼ਾਦੀਸ਼ੁਦਾ ਔਰਤ ਨਾਲ ਨਜਾਇਜ਼ ਸਬੰਧਾਂ ਦੀ ਤਾਣੀ ਵਿੱਚ ਉਲਝ ਕੇ ਇੱਕ 24 ਕੁ ਵਰ੍ਹਿਆਂ ਦੇ ਕੁਆਰੇ ਨੌਜਵਾਨ ਨੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਲਏ। ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਛੰਨਾ ਨਾਲ ਸੰਬੰਧਿਤ ਇਹ ਦਰਦਨਾਕ ਕਹਾਣੀ ਦੱਸਦੇ ਹੋਏ ਮ੍ਰਿਤਕ ਨੌਜਵਾਨ ਕੇਤੂਕੁਲਜੋਤ ਸਿੰਘ ਦੇ ਪਿਤਾ ਮੇਜਰ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਨੂੰ ਪਿੰਡ ਦੀ ਨੂੰਹ ਬਲਵਿੰਦਰ ਕੌਰ ਉਰਫ਼ ਗੁਰਪ੍ਰੀਤ ਕੌਰ ਨੇ ਆਪਣੇ ਚੱਕਰਾਂ ‘ਚ ਫਸਾ ਲਿਆ। ਉਨਾਂ ਦੱਸਿਆ ਕਿ ਬਲਵਿੰਦਰ ਕੌਰ ਉਰਫ਼ ਗੁਰਪ੍ਰੀਤ ਕੌਰ ਨੇ ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਫਤਿਹਗੜ੍ਹ ਛੰਨਾ ਵਿਖੇ ਦੂਜਾ ਵਿਆਹ ਕਰਵਾਇਆ। ਇੱਥੇ ਵੀ ਉਸ ਦਾ ਆਪਣੇ ਦੂਜੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ‌ ਉਹਨਾਂ ਦੱਸਿਆ ਕਿ ਇਸ ਦੌਰਾਨ ਗੁਰਪ੍ਰੀਤ ਕੌਰ ਨੇ ਉਸ ਦੇ ਬੇਟੇ ਕੁਲਜੋਤ ਸਿੰਘ ਨੂੰ ਵਰਗਲਾ ਲਿਆ ਅਤੇ ਉਸ ਨਾਲ ਸਬੰਧ ਕਾਇਮ ਕਰ ਲਏ। ਮੇਜਰ ਸਿੰਘ ਨੇ ਦੱਸਿਆ ਕਿ ਜਦੋਂ ਇਸ ਕਹਾਣੀ ਦਾ ਉਹਨਾਂ ਨੂੰ ਪਤਾ ਲੱਗਿਆ ਤਾਂ ਉਨਾਂ ਨੇ ਆਪਣੇ ਬੇਟੇ ਨੂੰ ਉਕਤ ਔਰਤ ਗੁਰਪ੍ਰੀਤ ਕੌਰ ਦੇ ਪਰਛਾਵੇਂ ਤੋਂ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਇਹਨਾਂ ਕੋਸ਼ਿਸ਼ਾਂ ਦੌਰਾਨ ਹੀ ਉਕਤ ਔਰਤ ਨੇ ਉਹਨਾਂ ਦੇ ਬੇਟੇ ਕੁਲਜੋਤ ‘ਤੇ ਝੂਠਾ ਬਲਾਤਕਾਰ ਦਾ ਕੇਸ ਵੀ ਦਰਜ ਕਰਵਾਉਣਾ ਚਾਹਿਆ ਪ੍ਰੰਤੂ ਇੱਕ ਇਮਾਨਦਾਰ ਪੁਲਿਸ ਅਫਸਰ ਦੀ ਪੜਤਾਲ ਸਦਕਾ ਉਹ ਕਾਮਯਾਬ ਨਾ ਹੋਈ। ਮੇਜਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਦੇ ਭਵਿੱਖ ਦੇ ਮੱਦੇਨਜ਼ਰ ਉਸ ਨੂੰ ਦੁਬਈ ਭੇਜ ਦਿੱਤਾ। ‌ ਉਹਨਾਂ ਦੱਸਿਆ ਕਿ ਉਹ 24 ਮਾਰਚ 2024 ਨੂੰ ਦੁਬਈ ਪਹੁੰਚ ਗਿਆ। ਉਨਾਂ ਦੱਸਿਆ ਕਿ ਫਿਰ ਇੱਕ ਦਿਨ ਅਚਾਨਕ 8 ਜੂਨ 2024 ਨੂੰ ਸ਼ਾਮ ਦੇ ਸਮੇਂ ਉਕਤ ਗੁਰਪ੍ਰੀਤ ਕੌਰ ਦਾ ਉਹਨਾਂ ਨੂੰ ਫੋਨ ਆਇਆ ਕਿ ਤੁਸੀਂ ਜਲਦੀ ਰਾਏਕੋਟ ਹਸਪਤਾਲ ਪੁੱਜੋ। ਮੇਜਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦੇ ਇਸ ਫੋਨ ਨੂੰ ਉਹਨਾਂ ਨੇ ਬਹੁਤਾ ਸੀਰੀਅਸ ਨਾ ਲਿਆ ਕਿਉਂਕਿ ਉਹਨਾਂ ਦਾ ਬੇਟਾ ਤਾਂ ਦੁਬਈ ਪੁੱਜ ਚੁੱਕਾ ਸੀ ਪ੍ਰੰਤੂ ਕੁਝ ਸਮੇਂ ਬਾਅਦ ਹੀ ਰਾਏਕੋਟ ਤੋਂ ਇੱਕ ਹੋਟਲ ਮਾਲਕ ਦਾ ਫੋਨ ਆਇਆ ਜਿਸ ਨੇ ਉਹਨਾਂ ਦੇ ਬੇਟੇ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਗੱਲ ਦੱਸੀ। ‌

ਮੇਜਰ ਸਿੰਘ ਨੇ ਦੱਸਿਆ ਕਿ ਜਦ ਉਹ ਹਫੜਾ ਦਫੜੀ ਵਿੱਚ ਰਾਏਕੋਟ ਸਿਮਰਤ ਹਸਪਤਾਲ ਵਿੱਚ ਪੁੱਜੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਕੁਲਜੋਤ ਸਿੰਘ 18 ਮਈ ਨੂੰ ਦੁਬਈ ਤੋਂ ਰਾਏਕੋਟ ਗੁਰਪ੍ਰੀਤ ਕੌਰ ਕੋਲ ਆ ਗਿਆ ਸੀ ਅਤੇ ਉਹ 18 ਮਈ ਤੋਂ ਗੁਰਪ੍ਰੀਤ ਦੇ ਕੋਲ ਰਾਏਕੋਟ ਹੀ ਰਹਿ ਰਿਹਾ ਸੀ। ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਉਹਨਾਂ ਦੇ ਬੇਟੇ ਦੇ ਵਾਪਸ ਦੁਬਈ ਤੋਂ ਆ ਕੇ ਰਾਏਕੋਟ ਰਹਿਣ ਸਬੰਧੀ ਬਿਲਕੁਲ ਵੀ ਜਾਣਕਾਰੀ ਨਹੀਂ ਸੀ। ਮੇਜਰ ਸਿੰਘ ਨੇ ਦੱਸਿਆ ਕਿ ਰਾਏਕੋਟ ਜਿਸ ਹਸਪਤਾਲ ਵਿੱਚ ਉਹਨਾਂ ਦੇ ਬੇਟੇ ਨੂੰ ਦਾਖਲ ਕਰਵਾਇਆ ਗਿਆ ਉੱਥੇ ਡਾਕਟਰ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਬੇਟੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਉਹਨਾਂ ਦੱਸਿਆ ਕਿ ਰਾਏਕੋਟ ਹਸਪਤਾਲ ਵਿੱਚ ਬੇਟੇ ਦੀ ਹਾਲਤ ਗੰਭੀਰ ਦੇਖ ਕੇ ਉਹਨਾਂ ਨੇ ਰਾਏਕੋਟ ਤੋਂ ਲੁਧਿਆਣਾ ਲਈ ਰੈਫਰ ਕਰਵਾਇਆ ਪਰੰਤੂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮੇਜਰ ਸਿੰਘ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਬੇਟੇ ਨੇ ਕੋਈ ਜਹਿਰੀਲੀ ਚੀਜ਼ ਨਿਗਲੀ ਨਹੀਂ ਸਗੋਂ ਉਕਤ ਗੁਰਪ੍ਰੀਤ ਕੌਰ ਨੇ ਉਨਾਂ ਦੇ ਬੇਟੇ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਹੈ। ‌ ਥਾਣਾ ਸਿਟੀ ਰਾਏਕੋਟ ਦੇ ਐਸ ਐਚ ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕੁਲਜੋਤ ਸਿੰਘ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਗੁਰਪ੍ਰੀਤ ਕੌਰ ਦੇ ਖ਼ਿਲਾਫ਼ ਧਾਰਾ 306 ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ‌ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਿਤਾ ਮੇਜਰ ਸਿੰਘ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਗੁਰਪ੍ਰੀਤ ਕੌਰ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਮ੍ਰਿਤਕ ਨੌਜਵਾਨ ਕੇਤੂਕੁਲਜੋਤ ਸਿੰਘ ਦੇ ਪਿਤਾ ਮੇਜਰ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਗੁਰਪ੍ਰੀਤ ਕੌਰ ਦੇ ਦੂਜੇ ਪਤੀ ਪ੍ਰਦੀਪ ਸਿੰਘ ਅਤੇ ਰਾਏਕੋਟ ਤੋਂ ਫੋਨ ਕਰਨ ਵਾਲੇ ਹੋਟਲ ਮਾਲਕ ਦੀ ਭੂਮਿਕਾ ਦੀ ਪੜਤਾਲ ਦੀ ਵੀ ਮੰਗ ਕੀਤੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

03/03/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਵਿੱਚ ਮੀਟ ਦੀ ਵਿਕਰੀ ਸਬੰਧੀ ਹਾਈਕੋਰਟ ਦਾ ਅਹਿਮ ਹੁਕਮ

03/03/2026
23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!

ਰਣਜੀਤ ਸਿੰਘ ਐਨਕਾਉਂਟਰ ਮਾਮਲਾ…ਇੱਕ DSP ਤੇ ਦੋ SHO ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

03/02/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

ਭਾਈ ਅੰਮ੍ਰਿਤਪਾਲ ਦੇ ਮਾਪਿਆਂ ਨੇ ਕੈਬਨਿਟ ਮੰਤਰੀ ਭੁੱਲਰ ‘ਤੇ ਲਗਾਏ ਡਰਾਉਣ/ਧਮਕਾਉਣ ਦੇ ਦੋਸ਼

Next Post

ਪੰਜਾਬ ਦੇ 3-4 ਮੰਤਰੀ ਮੁੱਖ ਮੰਤਰੀ ਦੇ ਰਾਡਾਰ ‘ਤੇ…ਕੇਜਰੀਵਾਲ ਨਾਲ ਤਿਹਾੜ ਜੇਲ੍ਹ ‘ਚ ਕੀਤੀ ਮੁਲਾਕਾਤ

Nirmal Pandori

Nirmal Pandori

Related Posts

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ
ਪੰਜਾਬ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

by Nirmal Pandori
03/03/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਵਿੱਚ ਮੀਟ ਦੀ ਵਿਕਰੀ ਸਬੰਧੀ ਹਾਈਕੋਰਟ ਦਾ ਅਹਿਮ ਹੁਕਮ

by Nirmal Pandori
03/03/2026
23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!
ਪੰਜਾਬ

ਰਣਜੀਤ ਸਿੰਘ ਐਨਕਾਉਂਟਰ ਮਾਮਲਾ…ਇੱਕ DSP ਤੇ ਦੋ SHO ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

by Nirmal Pandori
03/02/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਚੀਨ ਤੋਂ ਖਰੀਦੀ ਰੱਖਿਆ ਪ੍ਰਣਾਲੀ ‘ਤੇ ਭਰੋਸਾ ਕਰਨਾ ਈਰਾਨ ਨੂੰ ਪਿਆ ਮਹਿੰਗਾ

by Nirmal Pandori
03/02/2026
ਬਰਨਾਲਾ ਰੈਲੀ….ਰਾਹੁਲ ਗਾਂਧੀ ਨੇ ਇੱਕੋ ਤੀਰ ਨਾਲ ਕਈ ਨਿਸ਼ਾਨੇ ਲਾਏ, ਨਰਿੰਦਰ ਮੋਦੀ ਨੂੰ ਕਿਹਾ ਮਜ਼ਬੂਰ ਪ੍ਰਧਾਨ ਮੰਤਰੀ
ਪੰਜਾਬ

ਬਰਨਾਲਾ ਰੈਲੀ….ਰਾਹੁਲ ਗਾਂਧੀ ਨੇ ਇੱਕੋ ਤੀਰ ਨਾਲ ਕਈ ਨਿਸ਼ਾਨੇ ਲਾਏ, ਨਰਿੰਦਰ ਮੋਦੀ ਨੂੰ ਕਿਹਾ ਮਜ਼ਬੂਰ ਪ੍ਰਧਾਨ ਮੰਤਰੀ

by Nirmal Pandori
03/01/2026
ਬਰਨਾਲਾ ਰੈਲੀ ‘ਚ ਪੁੱਜੇ ਰਾਹੁਲ ਗਾਂਧੀ ਨੇ ਪੰਜਾਬ ਦੇ ਚੋਟੀ ਦੇ ਕਾਂਗਰਸੀ ਆਗੂਆਂ ਨੂੰ ਕੀਤੀ ਸਖ਼ਤ ਤਾੜਨਾ
ਪੰਜਾਬ

ਬਰਨਾਲਾ ਰੈਲੀ ‘ਚ ਪੁੱਜੇ ਰਾਹੁਲ ਗਾਂਧੀ ਨੇ ਪੰਜਾਬ ਦੇ ਚੋਟੀ ਦੇ ਕਾਂਗਰਸੀ ਆਗੂਆਂ ਨੂੰ ਕੀਤੀ ਸਖ਼ਤ ਤਾੜਨਾ

by Nirmal Pandori
02/28/2026
Load More
Next Post
ਭਗਵੰਤ ਮਾਨ ਦੇ ਸਿਆਸੀ ਬਾਗ ਦੀਆਂ ਬੇਰੀਆਂ ਦੇ ਬੇਰਾਂ ਵੱਲ ਇੱਟਾਂ ਰੋੜੇ ਵੱਜਣੇ ਸ਼ੁਰੂ…ਧੂੰਆਂ ਤਾਂ ਹੀ ਨਿਕਲੇਗਾ ਜੇਕਰ ਕਿਤੇ ਅੱਗ ਲੱਗੀ ਹੋਵੇਗੀ..!

ਪੰਜਾਬ ਦੇ 3-4 ਮੰਤਰੀ ਮੁੱਖ ਮੰਤਰੀ ਦੇ ਰਾਡਾਰ 'ਤੇ…ਕੇਜਰੀਵਾਲ ਨਾਲ ਤਿਹਾੜ ਜੇਲ੍ਹ 'ਚ ਕੀਤੀ ਮੁਲਾਕਾਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਵਿੱਚ ਮੀਟ ਦੀ ਵਿਕਰੀ ਸਬੰਧੀ ਹਾਈਕੋਰਟ ਦਾ ਅਹਿਮ ਹੁਕਮ

ਐਡਵੋਕੇਟ ਧਰਮਪਾਲ ਸਿੰਘ (ਪੱਤਰਕਾਰ) ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਲੀਗਲ ਐਡਵਾਈਜ਼ਰ ਨਿਯੁਕਤ

ਰਣਜੀਤ ਸਿੰਘ ਐਨਕਾਉਂਟਰ ਮਾਮਲਾ…ਇੱਕ DSP ਤੇ ਦੋ SHO ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਦੇ ਸਿਰਜਣਾ ਮੇਲੇ ਨੇ ਲਿੰਗ ਅਸਮਾਨਤਾ ਪ੍ਰਤੀ ਦਿੱਤਾ ਠੋਸ ਪੈਗ਼ਾਮ

ਪੰਜਾਬ ‘ਚ ਆਂਗਣਵਾੜੀ ਵਰਕਰਾਂ ਦੀ ਲਲਕਾਰ… ਸਰਕਾਰ ਨੂੰ ਜਗਾਉਣ ਲਈ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend