Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਨੂੰਹ ਨੇ ਸੱਸ ਦੇ ਕਤਲ ਦਾ ਜੁਰਮ ਕਬੂਲ ਕੀਤਾ ਪਰ ਕੁਝ ਦਿਨਾਂ ਬਾਅਦ ਸੱਸ ਜਿਉਂਦੀ ਥਾਣੇ ਪੇਸ਼ ਹੋ ਗਈ…ਪੜ੍ਹੋ ਖ਼ਬਰ..!

Nirmal Pandori by Nirmal Pandori
06/22/2024
in ਪੰਜਾਬ
Reading Time: 1 min read
A A
0
ਨੂੰਹ ਨੇ ਸੱਸ ਦੇ ਕਤਲ ਦਾ ਜੁਰਮ ਕਬੂਲ ਕੀਤਾ ਪਰ ਕੁਝ ਦਿਨਾਂ ਬਾਅਦ ਸੱਸ ਜਿਉਂਦੀ ਥਾਣੇ ਪੇਸ਼ ਹੋ ਗਈ…ਪੜ੍ਹੋ ਖ਼ਬਰ..!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,22 ਜੂਨ, Gee98 news service
-ਇੱਕ ਨੂੰਹ ਨੇ ਪਹਿਲਾਂ ਥਾਣੇ ਵਿੱਚ ਆਪਣੀ ਸੱਸ ਦੇ ਲਾਪਤਾ ਹੋਣ ਦੀ ਸੂਚਨਾ ਦਰਜ ਕਰਵਾਈ ਪ੍ਰੰਤੂ ਜਦ ਪੁਲਿਸ ਨੇ ਨੂੰਹ ਨੂੰ ਸੱਸ ਦੇ ਲਾਪਤਾ ਹੋਰ ਸਬੰਧੀ ਪੜਤਾਲ ਵਿੱਚ ਸ਼ਾਮਿਲ ਕੀਤਾ ਤਾਂ ਨੂੰਹ ਨੇ ਸੱਸ ਦੇ ਕਤਲ ਦਾ ਜੁਰਮ ਕਬੂਲ ਕੀਤਾ। ਹੈਰਾਨੀ ਉਸ ਵੇਲੇ ਹੋਈ ਜਦ, ਜਿਹੜੀ ਸੱਸ ਦੇ ਕਤਲ ਦੀ ਗੱਲ ਨੂੰਹ ਨੇ ਕਬੂਲ ਕੀਤੀ ਸੀ, ਉਹ ਸੱਸ ਜਿਉਂਦੀ ਥਾਣੇ ਪੁੱਜ ਗਈ। ਇਹ ਮਾਮਲਾ ਮੋਗਾ ਜਿਲ੍ਹੇ ਦੇ ਧਰਮਕੋਟ ਕਸਬੇ ਨਾਲ ਸੰਬੰਧਿਤ ਹੈ । ਧਰਮਕੋਟ ਦੇ ਜਲੰਧਰ ਬਾਈਪਾਸ ’ਤੇ ਰਹਿੰਦੇ ਇਕ ਪਰਿਵਾਰ ਦਾ ਇੱਕੋ-ਇਕ ਕਮਾਉਣ ਵਾਲਾ ਮੈਂਬਰ ਅਮਨਜੋਤ ਸਿੰਘ ਬੀਤੇ ਕਈ ਸਾਲਾਂ ਤੋਂ ਰੁਜ਼ਗਾਰ ਦੇ ਸਿਲਸਿਲੇ ’ਚ ਦੁਬਈ ’ਚ ਰਹਿ ਰਿਹਾ ਸੀ। ਪਿੱਛੇ ਘਰ ’ਚ ਅਮਨਜੋਤ ਦੀ ਪਤਨੀ ਤੇ ਮਾਂ ਸੁਖਵੰਤ ਕੌਰ ਹੀ ਰਹਿੰਦੀਆਂ ਸਨ। ਬੀਤੀ 2 ਜੂਨ ਨੂੰ ਅਮਨਜੋਤ ਦੀ ਮਾਂ ਸੁਖਵੰਤ ਦਰਬਾਰ ਸਾਹਿਬ ਅੰਮ੍ਰਿਤਸਰ ਚਲੀ ਗਈ। ਪਰ ਜਦੋਂ ਉਹ ਵਾਪਸ ਨਾ ਪਰਤੀ ਤਾਂ ਅਮਨਜੋਤ ਦੇ ਕਹਿਣ ’ਤੇ ਉਸ ਦੀ ਪਤਨੀ ਨੇ ਥਾਣਾ ਧਰਮਕੋਟ ’ਚ ਸੱਸ ਦੇ ਲਾਪਤਾ ਹੋਣ ਦੀ ਇਤਲਾਹ ਦਿੱਤੀ। ਇਸ ’ਤੇ ਥਾਣਾ ਮੁਖੀ ਨੇ ਤਫਤੀਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸੁਖਵੰਤ ਕੌਰ ਦੇ ਜੇਠ ਗੁਰਜੇਬ ਸਿੰਘ ਨੇ ਵੀ ਥਾਣੇ ’ਚ ਆਪਣੀ ਭਰਜਾਈ ਦੇ ਲਾਪਤਾ ਹੋਣ ਪਿੱਛੇ ਕੁਝ ਸ਼ੱਕੀ ਕਹਾਣੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਜਾਂਚ ਦੌਰਾਨ ਗੁਆਂਢੀਆਂ ਨੇ ਵੀ ਕਿਹਾ ਕਿ ਸੁਖਵੰਤ ਕੌਰ ਦੀ ਨੂੰਹ ਉਸ ਨੂੰ ਤੰਗ ਕਰਦੀ ਸੀ। ਉਹ ਲਾਪਤਾ ਨਹੀਂ ਹੋਈ, ਉਸ ਦੀ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਜਦੋਂ ਸੁਖਵੰਤ ਕੌਰ ਦੀ ਨੂੰਹ ਤੇ ਉਸ ਦੇ ਮਾਮੇ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪੁਲਿਸ ਦੀ ਕੁੱਟ ਤੋਂ ਡਰਿਦਆਂ ਸੁਖਵੰਤ ਕੌਰ ਦੇ ਕਤਲ ਦਾ ਜੁਰਮ ਕਬੂਲ ਲਿਆ। ਪੁਲਿਸ ਨੇ ਨੂੰਹ ਨੂੰ ਹਿਰਾਸਤ ’ਚ ਲੈ ਲਿਆ। ਓਧਰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਕਿਸੇ ਸੇਵਾਦਾਰ ਨੇ ਵ੍ਹਟਸਐਪ ਰਾਹੀਂ ਸੁਖਵੰਤ ਕੌਰ ਦੀ ਉਸ ਦੇ ਦੁਬਈ ਬੈਠੇ ਪੁੱਤਰ ਅਮਨਜੋਤ ਨਾਲ ਵੀਡੀਓ ਕਾਲ ਜ਼ਰੀਏ ਗੱਲ ਕਰਵਾ ਦਿੱਤੀ। ਮਾਂ ਦੇ ਜ਼ਿੰਦਾ ਹੋਣ ਬਾਰੇ ਪਤਾ ਲੱਗਣ ’ਤੇ ਅਮਨਜੋਤ ਨੇ ਧਰਮਕੋਟ ’ਚ ਆਪਣੇ ਵਾਰਡ ਦੇ ਐੱਮਸੀ ਨੂੰ ਫੋਨ ’ਤੇ ਸਾਰੀ ਜਾਣਕਾਰੀ ਦਿੱਤੀ ਤੇ ਆਪ ਵੀ ਉਹ ਉਸੇ ਰਾਤ ਦੁਬਈ ਤੋਂ ਅੰਮ੍ਰਿਤਸਰ ਆ ਗਿਆ। ਅਮਨਜੋਤ ਅੰਮ੍ਰਿਤਸਰ ਤੋਂ ਆਪਣੀ ਮਾਂ ਨੂੰ ਲੈ ਧਰਮਕੋਟ ਆਇਆ। ਫਿਰ ਐਮਸੀ ਗੁਰਪਿੰਦਰ ਸਿੰਘ ਤੇ ਅਮਨਜੋਤ, ਸੁਖਵੰਤ ਕੌਰ ਨੂੰ ਲੈ ਕੇ ਧਰਮਕੋਟ ਪੁਲਿਸ ਥਾਣੇ ’ਚ ਪੇਸ਼ ਹੋ ਗਏ। ‘ਕਤਲ’ ਹੋ ਚੁੱਕੀ ਮਹਿਲਾ ਦੇ ਇਸ ਤਰ੍ਹਾਂ ਥਾਣੇ ’ਚ ਪੇਸ਼ ਹੋਣ ਨਾਲ ਪੁਲਿਸ ਅਧਿਕਾਰੀਆਂ ਤੇ ਹੋਰ ਲੋਕਾਂ ਨੂੰ ਹੈਰਾਨ ਕਰ ਦਿੱਤਾ। ਡੀਐੱਸਪੀ ਧਰਮਕੋਟ ਅਮਰਜੀਤ ਸਿੰਘ ਤੇ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਇਸ ਗੁੰਝਲਦਾਰ ਕਹਾਣੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜ ਜੂਨ ਨੂੰ ਪੁਲਿਸ ਕੋਲ ਸੁਖਵੰਤ ਕੌਰ ਦੇ ਲਾਪਤਾ ਹੋਣ ਦੀ ਦਰਖ਼ਾਸਤ ਆਈ ਸੀ। ਮੁਹੱਲਾ ਵਾਸੀਆਂ ਨੇ ਨੂੰਹ ’ਤੇ ਦੋਸ਼ ਲਗਾਏ ਸਨ ਕਿ ਉਸ ਨੇ ਆਪਣੀ ਸੱਸ ਦੀ ਕੁੱਟਮਾਰ ਕਰ ਕੇ ਉਸ ਨੂੰ ਮਾਰ ਦਿੱਤਾ ਹੈ। ਇਸੇ ਦੌਰਾਨ ਘਬਰਾਈ ਹੋਈ ਉਸ ਦੀ ਨੂੰਹ ਨੇ ਕਤਲ ਦੀ ਗੱਲ ਮੰਨ ਲਈ ਪਰ ਪੁਲਿਸ ਨੂੰ ਉਸ ਦੇ ਹਾਵ-ਭਾਵ ’ਤੇ ਯਕੀਨ ਨਹੀਂ ਸੀ ਹੋ ਰਿਹਾ। ਇਸ ਲਈ ਪੁਲਿਸ ਨੇ ਆਪਣੇ ਪੱਧਰ ਤੇ ਇਸ ਮਾਮਲੇ ਦੀ ਜਾਂਚ ਜਾਰੀ ਰੱਖੀ ਅਤੇ ਕੋਈ ਕਾਨੂੰਨੀ ਕਾਰਵਾਈ ਰਿਕਾਰਡ ’ਤੇ ਨਹੀਂ ਲਿਆਂਦੀ। ਇਸੇ ਦੌਰਾਨ ਸੁਖਵੰਤ ਕੌਰ 19 ਜੂਨ ਨੂੰ ਸਹੀ ਸਲਾਮਤ ਵਾਪਸ ਆਪਣੇ ਘਰ ਆ ਗਈ ਅਤੇ ਨੂੰਹ ਉੱਪਰ ਆਪਣੀ ਹੀ ਸੱਸ ਦੇ ਕਤਲ ਦੇ ਦੋਸ਼ਾਂ ਦੀ ਇਸ ਕਹਾਣੀ ਦਾ ਅੰਤ ਹੋ ਗਿਆ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

05/04/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਬਰਨਾਲਾ ਜ਼ਿਮਨੀ ਚੋਣ : ਮੁਨੀਸ਼ ਬਾਂਸਲ ਨੇ ਜਵਾਬ ਦੇ ਦਿੱਤਾ…ਰਾਜਾ ਵੜਿੰਗ ਨੂੰ ਕਿਹਾ…ਟਿਕਟ ਕਿਸੇ ਹੋਰ ਨੂੰ ਦੇ ਦੇਵੋ..ਮੈਨੂੰ ਤਾਂ….!

Next Post

ਜਲੰਧਰ ਜ਼ਿਮਨੀ ਚੋਣ : ਭਗਵੰਤ ਮਾਨ ਨਹੀਂ ਸਗੋਂ ਸੰਦੀਪ ਪਾਠਕ ਹੋਣਗੇ ਪ੍ਰਚਾਰ ਦੇ ਕਮਾਂਡਰ

Nirmal Pandori

Nirmal Pandori

Related Posts

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
Load More
Next Post
ਜਲੰਧਰ ਜ਼ਿਮਨੀ ਚੋਣ : ਭਗਵੰਤ ਮਾਨ ਨਹੀਂ ਸਗੋਂ ਸੰਦੀਪ ਪਾਠਕ ਹੋਣਗੇ ਪ੍ਰਚਾਰ ਦੇ ਕਮਾਂਡਰ

ਜਲੰਧਰ ਜ਼ਿਮਨੀ ਚੋਣ : ਭਗਵੰਤ ਮਾਨ ਨਹੀਂ ਸਗੋਂ ਸੰਦੀਪ ਪਾਠਕ ਹੋਣਗੇ ਪ੍ਰਚਾਰ ਦੇ ਕਮਾਂਡਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend