Skip to main content

Gee 98News

ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਖ਼ਿਲਾਫ਼ ਵੱਡੀ ਕਾਰਵਾਈ

ਚੰਡੀਗੜ੍ਹ,3 ਜੁਲਾਈ, Gee98 news service
-ਬਾਲੀਵੁੱਡ ਅਦਾਕਾਰਾ ਤੇ ਐਮਪੀ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਏਅਰਪੋਰਟ ‘ਤੇ 6 ਜੂਨ ਨੂੰ ਉਸ ਵੇਲੇ ਕੰਗਨਾ ਰਣੌਤ ਦੇ ਥੱਪੜ ਮਾਰ ਦਿੱਤਾ ਸੀ, ਜਦ ਕੰਗਨਾ ਦਿੱਲੀ ਜਾਣ ਲਈ ਚੰਡੀਗੜ੍ਹ ਏਅਰਪੋਰਟ ਤੇ ਪੁੱਜੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਭਖ ਗਿਆ ਸੀ। ਥੱਪੜ ਕਾਂਡ ਮਗਰੋਂ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਮੋਹਾਲੀ ਪੁਲਿਸ ਨੇ ਜਾਂਚ ਲਈ SIT ਵੀ ਬਣਾਈ ਸੀ। ਹੁਣ ਕੁਲਵਿੰਦਰ ਕੌਰ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਦੀ ਬਦਲੀ ਪੰਜਾਬ ਤੋਂ ਮੀਲਾਂ ਦੂਰ ਬੰਗਲੁਰੂ ਵਿੱਚ ਕਰ ਦਿੱਤੀ ਗਈ ਹੈ।

error: Content is protected !!