Gee 98News

ਨਾਮ ਰੱਖਿਆ ਸੁੱਚਾ ਸਿੰਘ…ਤੇ ਕੰਮ ਕਰਨੇ ਝੂਠੇ…ਪੁਲਿਸ ਨੇ ਫੜਿਆ ਇੱਕ ਵੱਡੇ ਕੱਦ ਦਾ ਆਗੂ ‘ਸੁੱਚਾ ਸਿੰਘ’….।

ਰਾਏਕੋਟ,4 ਜੁਲਾਈ, Gee98 news service

-ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਪੁਲਿਸ ਨੇ ਇੱਕ ਵੱਡੇ ਕੱਦ ਦੇ ਆਗੂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਲੁਧਿਆਣਾ ਦਿਹਾਤੀ ਅਧੀਨ ਪੈਂਦੇ ਥਾਣਾ ਸੁਧਾਰ ਦੀ ਪੁਲਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਿਰਕੱਢ ਆਗੂ ਨੂੰ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜਿਆ ਗਿਆ ਸੁੱਚਾ ਸਿੰਘ ਕਾਂਗਰਸ ਪਾਰਟੀ ਦੇ ਕਈ ਚੰਗੇ ਅਹੁਦਿਆਂ ‘ਤੇ ਰਿਹਾ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਆਪਕਾਰੀ ਵਿਭਾਗ ਦੇ ਇੰਸਪੈਕਟਰ ਗੁਰਦੀਪ ਸਿੰਘ ਨੇ ਦਰਜ ਕਰਵਾਈ ਸੀ, ਜਿਸ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੁੱਚਾ ਸਿੰਘ ਨੂੰ ਪਿੰਡ ਤੁਗਲ ਨੇੜੇ ਨਹਿਰ ਦੇ ਕਿਨਾਰੇ ਸ਼ਰਾਬ ਦੀਆਂ 12 ਬੋਤਲਾਂ ਸਮੇਤ ਕਾਬੂ ਕੀਤਾ। ਇਸ ਕਾਰਵਾਈ ਦੀ ਪੁਲਿਸ ਨੇ ਵੀਡੀਓਗ੍ਰਾਫੀ ਵੀ ਕਰਵਾਈ ਹੈ। ਸ਼ਰਾਬ ਦੀ ਤਸਕਰੀ ਦੇ ਮਾਮਲੇ ‘ਚ ਫੜਿਆ ਗਿਆ ਸੁੱਚਾ ਸਿੰਘ ਆਪਕਾਰੀ ਵਿਭਾਗ ਦੇ ਕਾਫੀ ਸਮੇਂ ਤੋਂ ਨਿਸ਼ਾਨੇ ‘ਤੇ ਸੀ ਜਿਸ ਦੀ ਸ਼ਿਕਾਇਤ ਆਬਕਾਰੀ ਵਿਭਾਗ ਦੇ ਗੁਰਦੀਪ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੁੱਚਾ ਸਿੰਘ ਨੂੰ ਗ੍ਰਿਫਤਾਰ ਕੀਤਾ। ਜਾਂਚ ਅਫ਼ਸਰ ਥਾਣੇਦਾਰ ਜ਼ੋਰਾਵਰ ਸਿੰਘ ਅਨੁਸਾਰ ਸੁੱਚਾ ਸਿੰਘ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

error: Content is protected !!