Gee 98News

ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਵਿੱਤੀ ਝਟਕਾ, 570 ਕਰੋੜ ਦੇ ਰੋਕੇ ਫੰਡ

ਚੰਡੀਗੜ੍ਹ,5 ਜੁਲਾਈ, Gee98 news service
-ਕੇਂਦਰ ਸਰਕਾਰ ਨੇ ਪੰਜਾਬ ਨੂੰ ਵੱਡਾ ਵਿੱਤੀ ਝਟਕਾ ਦਿੰਦੇ ਹੋਏ ਪੰਜਾਬ ਦੀ ਇੱਕ ਹੋਰ ਸਕੀਮ ਦੇ ਫੰਡ ਰੋਕ ਲਏ ਹਨ। ‌ਕੇਂਦਰ ਦੇ ਇਸ ਫੈਸਲੇ ਨਾਲ ਪੰਜਾਬ ਦੀ ਵਿੱਤੀ ਹਾਲਤ ਹੋਰ ਡਾਵਾਂਡੋਲ ਹੋਵੇਗੀ ਪ੍ਰੰਤੂ ਕੇਂਦਰ ਇਹਨਾਂ ਹਾਲਾਤਾਂ ਲਈ ਪੰਜਾਬ ਨੂੰ ਹੀ ਜ਼ਿੰਮੇਵਾਰ ਠਹਿਰਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਹੁਣ ਪੰਜਾਬ ਦੇ ਸਰਬ ਸਿੱਖਿਆ ਅਭਿਆਨ ਦੇ 570 ਕਰੋੜ ਦੇ ਫੰਡ ਰੋਕ ਦਿੱਤੇ ਹਨ। ‌ ਦੱਸ ਦੇਈਏ ਕਿ ਕੇਂਦਰ ਵੱਲੋਂ ਪੰਜਾਬ ਦੇ 6 ਹਜ਼ਾਰ ਕਰੋੜ ਤੋਂ ਵੱਧ ਦੇ ਫੰਡ ਪਹਿਲਾਂ ਹੀ ਵੱਖ-ਵੱਖ ਸਕੀਮਾਂ ਦੇ ਰੋਕੇ ਹੋਏ ਹਨ। ਕੇਂਦਰ ਦੇ ਇਸ ਫੈਸਲੇ ਨਾਲ ਪੰਜਾਬ ‘ਚ ਸਰਵ ਸਿੱਖਿਆ ਅਭਿਆਨ ਦੀ ਗੱਡੀ ਲੀਹ ਤੋਂ ਲੈ ਜਾਵੇਗੀ। ‌ ਜ਼ਿਕਰਯੋਗ ਹੈ ਕਿ ਕੇਂਦਰੀ ਸਕੀਮ ਸਰਬ ਸਿੱਖਿਆ ਅਭਿਆਨ ਤਹਿਤ 60 ਫੀਸਦੀ ਪੈਸਾ ਕੇਂਦਰ ਦਿੰਦਾ ਹੈ ਅਤੇ 40 ਫੀਸਦੀ ਫੰਡ ਸੂਬਾ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ‌ ਪੰਜਾਬ ਵੱਲੋਂ ਆਪਣੇ ਹਿੱਸੇ ਨਾਲ ਸਰਬ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖਾਹਾਂ ਹੀ ਮਸਾਂ ਦਿੱਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਵਾਸਤੇ “ਪ੍ਰਧਾਨ ਮੰਤਰੀ ਸ੍ਰੀ ਸਕੀਮ” ਸ਼ੁਰੂ ਕੀਤੀ ਹੈ ਤੇ ਪੰਜਾਬ ਨੇ ਇਸ ਸਕੀਮ ਨੂੰ ਸੂਬੇ ‘ਚ ਲਾਗੂ ਨਹੀਂ ਕੀਤਾ। ਸੂਤਰਾਂ ਅਨੁਸਾਰ ਸੂਬਾ ਸਰਕਾਰ ਨੇ ਇਹ ਸਕੀਮ ਅਜੇ ਅਮਲ ਵਿੱਚ ਹੀ ਨਹੀਂ ਲਿਆਂਦੀ। ‌ ਕੇਂਦਰੀ ਤਰਕ ਹੈ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਸਕੀਮ ਤੋਂ ਪਿੱਛੇ ਹਟ ਰਹੀ ਹੈ ਜਿਸ ਕਾਰਨ ਕੇਂਦਰ ਨੇ ਸਰਬ ਸਿੱਖਿਆ ਅਭਿਆਨ ਦੇ ਫੰਡ ਰੋਕ ਦਿੱਤੇ ਹਨ।

error: Content is protected !!