Gee 98News

ਮਹਿਲ ਕਲਾਂ ਪੁਲਿਸ ਨੇ ਨਸ਼ੀਲੀਆ ਗੋਲੀਆਂ ਸਮੇਤ ਇੱਕ ਦੋਸ਼ੀ ਕਾਬੂ ਕੀਤਾ

ਮਹਿਲ ਕਲਾਂ, 13 ਜੁਲਾਈ ( ਜਸਵੰਤ ਸਿੰਘ ਲਾਲੀ )-ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਬਰਨਾਲਾ ਵੱਲੋ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਐਸ ਐਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ ਐਸ ਪੀ ਮਹਿਲ ਕਲਾਂ ਕੰਵਰਪਾਲ ਸਿੰਘ ਦੀ ਯੋਗ ਅਗਵਾਈ ਹੇਠ ,ਐਸਐਚਓ ਮਹਿਲ ਕਲਾਂ ਸਰੀਫ ਖਾਨ ਦੀ ਅਗਵਾਈ ਏ ਐਸ ਆਈ ਗੁਰਸਿਮਰਨ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਵੱਲੋ ਮੁਕੱਦਮਾ ਨੰਬਰ 41 ਅ/ਧ 22/61/85 ਐਨ .ਡੀ.ਪੀ.ਐਸ ਐਕਟ ਅਧੀਨ ਦੋਸੀਆਨ ਰਾਣੀ ਕੌਰ ਵਾਸੀ ਬੈਕ ਸਾਈਡ ਰਾਮਬਾਗ ਬਰਨਾਲਾ ਅਤੇ ਜਗਪਾਲ ਸਿੰਘ ਉਰਫ ਜੱਸਾ ਵਾਸੀ ਮਹਿਲ ਖੁਰਦ ਤੋਂ ਡੂੰਘਾਈ ਨਾਲ ਕੀਤੀ ਪੁਛਗਿੱਛ ਦੌਰਾਨ ਸੋਨੇ ਲਾਲ ਪੁੱਤਰ ਜਿੰਗੌ ਸਿੰਘ ਵਾਸੀ ਠੱਠੀ ਟੋਲਾ ਬੰਨੀ ਸਿਰਜੂਆ ਖਗੜੀਆ ਬਿਹਾਰ ਨੂੰ ਨਾਮਜ਼ਦ ਕਰਕੇ ਦੋਸ਼ੀ ਸੋਨੇ ਲਾਲ ਕੋਲੋਂ 500 ਪੱਤੇ ਮਾਰਕਾ ALPRAZOLAM ਕੁੱਲ 5000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ । ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਇਸ ਮੌਕੇ ਰੀਡਰ ਗੁਰਦੀਪ ਸਿੰਘ , ਮੁੱਖ ਮੁਨਸ਼ੀ ਅਕਾਸ਼ਦੀਪ ਸਿੰਘ , ਕਾਸ਼ਟੇਬਲ ਗੁਰਪ੍ਰੀਤ ਸਿੰਘ , ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

error: Content is protected !!