Gee 98News

ਨਕਲੀ ਲਹੌਰੀ ਜੀਰਾ ਸਾਫਟ ਡਰਿੰਕ ਤਿਆਰ ਕਰਨ ਵਾਲੀ ਫੈਕਟਰੀ ‘ਤੇ ਛਾਪਾ…1500 ਪੇਟੀਆਂ ਬਰਾਮਦ

ਚੰਡੀਗੜ੍ਹ,28 ਜੁਲਾਈ, Gee98 news service
-ਜੇਕਰ ਤੁਸੀਂ ਸਾਫਟ ਡਰਿੰਕ “ਲਹੌਰੀ ਜੀਰਾ” ਪੀਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ । ਹੁਣ ਤੁਹਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਕਿਤੇ ਨਕਲੀ ਲਹੌਰੀ ਜੀਰਾ ਤਾਂ ਨਹੀਂ ਪੀ ਰਹੇ। ਬਠਿੰਡਾ ਪੁਲਿਸ ਨੇ ਅਸਲੀ ਸਾਫਟ ਡਰਿੰਕ ਲਹੌਰੀ ਜੀਰਾ ਬਣਾਉਣ ਵਾਲੀ ਕੰਪਨੀ ਦੀ ਸ਼ਿਕਾਇਤ ‘ਤੇ ਇੱਕ ਨਕਲੀ ਲਹੌਰੀ ਜੀਰਾ ਬਣਾਉਣ ਵਾਲੀ ਕੰਪਨੀ ‘ਤੇ ਰੇਡ ਕੀਤੀ ਜਿੱਥੋਂ 1500 ਬੋਤਲਾਂ ਨਕਲੀ ਲਹੌਰੀ ਜੀਰਾ ਦੀਆਂ ਬਰਾਮਦ ਕੀਤੀਆਂ ਗਈਆਂ। ਮੋਹਾਲੀ ਦੀ ਫੂਡ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਕਾਨੂੰਨੀ ਸਲਾਹਕਾਰ ਅਰੁਣ ਕੁਮਾਰ ਨੇ ਬਠਿੰਡਾ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਠਿੰਡਾ ਜ਼ਿਲ੍ਹੇ ਵਿੱਚ ਗੋਵਿੰਦਪੁਰਾ ਸਥਿਤ ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਉਨ੍ਹਾਂ ਦੀ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਲਾਹੌਰੀ ਜੀਰੇ ਦੀ ਨਕਲ ਕਰਕੇ ਲਾਹੌਰੀ ਜੀਰਾ ਸਾਫਟ ਡਰਿੰਕ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ।
ਥਾਣਾ ਕੈਂਟ ਦੀ ਪੁਲੀਸ ਨੇ ਅਰੁਣ ਕੁਮਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਨਕਲੀ ਸਫਟ ਡਰਿੰਕ ਲਾਹੌਰੀ ਜੀਰੇ ਦੀਆਂ 1500 ਪੇਟੀਆਂ ਬਰਾਮਦ ਕਰ ਕੇ ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

error: Content is protected !!