Gee 98News

…ਹੁਣ ਪੰਜਾਬੀਆਂ ਨੂੰ ਮਿਲੇਗਾ ਪੰਜਾਬ ਰਤਨ, ਮੁੱਖ ਮੰਤਰੀ ਨੇ ਕੀਤਾ ਐਲਾਨ

ਚੰਡੀਗੜ੍ਹ,29 ਜੁਲਾਈ, Gee98 news service
-ਦੇਸ਼ ਦੇ ਸਭ ਤੋਂ ਉੱਚੇ ਸਨਮਾਨ ਭਾਰਤ ਰਤਨ ਦੀ ਤਰਜ਼ ‘ਤੇ ਹੁਣ “ਪੰਜਾਬ ਰਤਨ” ਐਵਾਰਡ ਵੀ ਸ਼ੁਰੂ ਕੀਤਾ ਜਾਵੇਗਾ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਕੀਤਾ। ‌ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬੀਆਂ ਵੱਲੋਂ ਕੀਤੀ ਨਿਰਸਵਾਰਥ ਸੇਵਾ ਤੇ ਚੰਗੇ ਕੰਮਾਂ ਦਾ ਇਨਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਮੁੱਖ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਕਿ ਇਹ ਆਜ਼ਾਦੀ ਦਿਵਸ ਤੋਂ ਸ਼ੁਰੂ ਹੋ ਜਾਵੇਗਾ ਭਾਵ ਕਿ 15 ਅਗਸਤ 2024 ਨੂੰ ਪਹਿਲਾ ਪੰਜਾਬ ਰਤਨ ਐਵਾਰਡ ਦਿੱਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਖੇਤਰ ਵਿੱਚ ਮਿਸਾਲੀ ਕੰਮ ਕਰਨ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਨੂੰ ਇਹ ਐਵਾਰਡ ਦਿੱਤਾ ਜਾਵੇਗਾ।‌

error: Content is protected !!