Gee 98News

PGI ਚੰਡੀਗੜ੍ਹ ਨਾਲ ਜੁੜੀ ਅਹਿਮ ਖ਼ਬਰ… ਪੇਪਰ ਰਹਿਤ ਹੋਵੇਗਾ ਸਾਰਾ ਕੰਮ

ਚੰਡੀਗੜ੍ਹ,31 ਜੁਲਾਈ, Gee98 news service
-ਪੀਜੀਆਈ ਚੰਡੀਗੜ੍ਹ ਕਿਸੇ ਵੀ ਬਿਮਾਰੀ ਦਾ ਇਲਾਜ ਕਰਵਾਉਣ ਜਾਣ ਵਾਲੇ ਮਰੀਜ਼ਾਂ ਲਈ ਇਹ ਖ਼ਬਰ ਅਹਿਮ ਹੈ। ‌ਪੀਜੀਆਈ ਚੰਡੀਗੜ੍ਹ ਆਪਣੇ ਮੁਲਾਜ਼ਮਾਂ ਅਤੇ ਮਰੀਜ਼ਾਂ ਨਾਲ ਸਬੰਧਤ ਸਾਰਾ ਕੰਮ ਪੇਪਰ ਰਹਿਤ ਕਰਨ ਜਾ ਰਿਹਾ ਹੈ। ਇਸ ਸਬੰਧੀ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਦੱਸਿਆ ਕਿ ਇਹ ਪ੍ਰਕਿਰਿਆ 1 ਸਤੰਬਰ ਤੋਂ ਈ- ਆਫਿਸ ਰਾਹੀਂ ਸ਼ੁਰੂ ਹੋ ਜਾਵੇਗੀ। ਦੂਜੇ ਸ਼ਬਦਾਂ ਵਿੱਚ ਹੁਣ ਪੀਜੀਆਈ ਦੇ ਕੰਮ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ ਅਤੇ 1 ਸਤੰਬਰ ਤੋਂ ਫਿਜ਼ੀਕਲ ਫਾਈਲਾਂ ਦੀ ਬਜਾਏ ਡਿਜੀਟਲ ਫਾਈਲਾਂ ‘ਤੇ ਕੰਮ ਕੀਤਾ ਜਾਵੇਗਾ। ਇਸ ਨਾਲ ਫੈਸਲੇ ਲੈਣ ਵਿੱਚ ਤੇਜ਼ੀ ਆਵੇਗੀ ਅਤੇ ਡਿਜੀਟਾਈਜ਼ਡ ਡੇਟਾ ਦੀ ਉਪਲਬਧਤਾ ਨਾਲ ਕੰਮ ਵਿੱਚ ਪਾਰਦਰਸ਼ਤਾ ਵੀ ਆਵੇਗੀ। ਪੀਜੀਆਈ ਦੇ ਪ੍ਰਸ਼ਾਸਨ ਅਧੀਨ ਸਾਰੇ ਵਿਭਾਗਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਪੀਜੀਆਈ ਦੇ ਸਾਰੇ ਵਿਭਾਗਾਂ ਦੇ ਐਚਓਡੀਜ਼ ਨੂੰ ਇਸ ਨਾਲ ਜੋੜਿਆ ਜਾਵੇਗਾ।ਇਸ ਦੇ ਨਾਲ ਹੀ ਜਿਨ੍ਹਾਂ ਮਰੀਜ਼ਾਂ ਨੂੰ ਸਰਕਾਰੀ ਸਕੀਮਾਂ ਤਹਿਤ ਲਾਭ ਦਿੱਤਾ ਜਾਂਦਾ ਹੈ, ਉਨ੍ਹਾਂ ਦੀਆਂ ਫਾਈਲਾਂ ਵੀ ਈ-ਆਫਿਸ ਰਾਹੀਂ ਜਲਦੀ ਹੀ ਮਨਜ਼ੂਰ ਹੋ ਜਾਣਗੀਆਂ, ਮਰੀਜ਼ਾਂ ਨੂੰ ਇਸ ਦਾ ਜਲਦੀ ਲਾਭ ਮਿਲੇਗਾ। ਜ਼ਰੂਰੀ ਕੰਮਾਂ ਨੂੰ ਸਮੇਂ ‘ਤੇ ਪੂਰਾ ਕਰਨ ਲਈ ਇਸ ਸਿਸਟਮ ‘ਚ ਅਲਰਟ ਭੇਜਣ ਦੀ ਸੁਵਿਧਾ ਵੀ ਹੈ। ਆਯੂਸ਼ਮਾਨ ਭਾਰਤ ਯੋਜਨਾ ਤਹਿਤ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਇਹ ਸਾਰਾ ਕੰਮ ਈ-ਆਫਿਸ ਰਾਹੀਂ ਆਨਲਾਈਨ ਕੀਤਾ ਜਾਵੇਗਾ।

error: Content is protected !!