Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲੇ ਦੇ ਕੁਝ ਹੋਟਲਾਂ ‘ਤੇ ਪ੍ਰਸ਼ਾਸਨ ਦਾ ਸਿਕੰਜਾ….ਕੱਢ ਦਿੱਤੇ ਨੋਟਿਸ, ਜੇ ਹੋਇਆ ਕਸੂਰ ਤਾਂ ਹੋਟਲ ਹੋਣਗੇ ਸੀਲ

-ਅਧਿਕਾਰੀਆਂ 'ਤੇ ਵੀ ਲੱਗ ਰਹੇ ਨੇ ਮਿਲੀਭੁਗਤ ਦੇ ਦੋਸ਼

Nirmal Pandori by Nirmal Pandori
09/20/2025
in ਪੰਜਾਬ
Reading Time: 1 min read
A A
0
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਮੁੱਦਾ ਭਖਣ ‘ਤੇ ਸ਼ਹਿਰ ਦੇ ਕੁਝ ਭੱਦਰ ਪੁਰਸ਼ ਵੀ ਆ ਗਏ ਮੈਦਾਨ ਵਿੱਚ

ਬਰਨਾਲਾ, 20 ਸਤੰਬਰ, Gee98 news service-

-ਬਰਨਾਲਾ ਸ਼ਹਿਰ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਨਾਂ ਲੋੜੀਦੀਆਂ ਮਨਜ਼ੂਰੀਆਂ ਤੋਂ ਚੱਲ ਰਹੇ ਹੋਟਲਾਂ ਦੇ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਬਿਲਡਿੰਗ ਨਕਸ਼ਾ/ਸੀਐਲਯੂ ਅਤੇ ਹੋਰ ਲੋੜੀਂਦੀਆਂ ਮਨਜ਼ੂਰੀਆਂ ਤੋਂ ਬਿਨਾਂ ਚੱਲ ਰਹੇ ਹੋਟਲਾਂ ਦੀਆਂ ਸ਼ਿਕਾਇਤਾਂ ਮਿਲਣ ਅਤੇ ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਸੂਤਰਾਂ ਅਨੁਸਾਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਨਗਰ ਕੌਸਲ ਬਰਨਾਲਾ ਦੇ ਕਾਰਜ ਸਾਧਕ ਅਫ਼ਸਰ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਬੇਨਿਯਮੀਆਂ ਅਧੀਨ ਚੱਲ ਰਹੇ ਹੋਟਲਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਜਿਸ ਤੋਂ ਬਾਅਦ ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਅੰਦਰ ਚੱਲ ਰਹੇ ਹੋਟਲਾਂ ਵਾਲਿਆਂ ਨੂੰ ਲਿਖ਼ਤੀ ਤੌਰ ‘ਤੇ ਨੋਟਿਸ ਕੱਢ ਦਿੱਤੇ ਗਏ ਹਨ। ਨਗਰ ਕੌਂਸਲ ਬਰਨਾਲਾ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸ਼ਹਿਰ ਦੇ 9 ਮਸ਼ਹੂਰ ਹੋਟਲਾਂ ਨੂੰ ਹੋਟਲ ਦਾ ਨਕਸ਼ਾ/ਸੀਐਲਯੂ ਅਤੇ ਹੋਰ ਲੋੜੀਂਦੀਆਂ ਮਨਜ਼ੂਰੀਆਂ ਦੇ ਦਸਤਾਵੇਜ਼ ਪੇਸ਼ ਕਰਨ ਲਈ ਨੋਟਿਸ ਕੱਢੇ ਗਏ ਹਨ, ਜਿਨਾਂ ਵਿੱਚ ਹੋਟਲ ਵੀਵਾਨ ਨੇੜੇ ਜੀ-ਮਾਲ ਬਠਿੰਡਾ ਬਾਈਪਾਸ, ਬਰਨਾਲਾ, ਹੋਟਲ ਵਲਿੰਗਟਨ ਨੇੜੇ ਤਰਕਸ਼ੀਲ ਚੌਂਕ, ਹੋਟਲ ਡਾਇਮੰਡ ਰਾਏਕੋਟ ਰੋਡ, ਬਰਨਾਲਾ, ਹੋਟਲ ਸਿਮਰ ਨੇੜੇ ਆਈ.ਟੀ.ਆਈ. ਚੌਂਕ, ਹੋਟਲ ਮਿਲਨ ਨੇੜੇ ਆਈਟੀਆਈ ਚੌਂਕ,ਹੋਟਲ ਕੈਨੇਡਾ ਨੇੜੇ ਆਈ.ਟੀ.ਆਈ ਚੌਂਕ, ਹੋਟਲ ਟੇਸਟੀ ਟੱਚ ਨੇੜੇ ਫਰਵਾਹੀ ਚੂੰਗੀ, ਬਰਨਾਲਾ,ਹੋਟਲ A23 ਨੇੜੇ ਤਰਕਸ਼ੀਲ ਚੌਂਕ, ਹੋਟਲ ਰੋਇਲ ਸਿਟੀ ਨੇੜੇ ਅਧਾਰ ਪੁਲ ਹੰਡਿਆਇਆ ਰੋਡ ਬਰਨਾਲਾ ਦੇ ਨਾਮ ਸ਼ਾਮਿਲ ਹਨ। ਨਗਰ ਕੌਂਸਲ ਬਰਨਾਲਾ ਵੱਲੋਂ ਹੋਟਲਾਂ ਨੂੰ ਕੱਢੇ ਗਏ ਨੋਟਿਸਾਂ ਦੀ ਇਬਾਰਤ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਟਲਾਂ ਵਾਲਿਆਂ ਖ਼ਿਲਾਫ਼ ਸਖ਼ਤੀ ਦਾ ਬਾਖ਼ੂਬੀ ਪਤਾ ਲੱਗ ਜਾਂਦਾ ਹੈ ਕਿ ਦਿੱਤੇ ਗਏ ਸਮੇਂ ਅੰਦਰ ਮਨਜ਼ੂਰੀਆਂ ਸਬੰਧੀ ਦਸਤਾਵੇਜ਼ ਪੇਸ਼ ਨਾ ਕਰਨ ਕਰਕੇ ਇਹਨਾਂ ਹੋਟਲਾਂ ਵਾਲਿਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

Gee98 Ads

ਪੜ੍ਹੋ….ਨਗਰ ਕੌਂਸਲ ਵੱਲੋਂ ਜਾਰੀ ਕੀਤੇ ਨੋਟਿਸ ਦੀ ਕਾਪੀ

ਵਿਸ਼ਾ-ਅਣਅਧਿਕਾਰਤ ਤੋਂ ਹੋਟਲ ਸੀਲ ਕਰਨ ਸਬੰਧੀ
ਉਪਰੋਕਤ ਤੇ ਵਿਸ਼ੇ ਦੇ ਸੰਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪ ਵੱਲੋਂ ਬਰਨਾਲਾ ਸ਼ਹਿਰ ਅੰਦਰ (ਹੋਟਲ ਦਾ ਨਾਮ) ਇੱਕ ਹੋਟਲ ਚਲਾਇਆ ਜਾ ਰਿਹਾ ਹੈ ਜਦੋਂ ਕਿ ਇਸ ਸਬੰਧੀ ਕੋਈ ਵੀ ਹੋਟਲ ਦਾ ਨਕਸ਼ਾ /ਸੀਐਲਯੂ ਨਗਰ ਕੌਂਸਲ ਬਰਨਾਲਾ ਪਾਸੋਂ ਪ੍ਰਵਾਨ ਨਹੀਂ ਹੋਇਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਵੱਲੋਂ ਇਹ ਬਿਲਡਿੰਗ ਦੀ ਵਰਤੋਂ ਅਣਧਿਕਾਰਤ ਤੌਰ ‘ਤੇ ਹੋਟਲ ਵਜੋਂ ਕੀਤੀ ਜਾ ਰਹੀ ਹੈ। ਸੋ ਆਪ ਜੀ ਨੂੰ ਇਸ ਨੋਟਿਸ ਰਾਹੀਂ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਇਸ ਸਬੰਧੀ ਆਪ ਆਪਣਾ ਕੋਈ ਪੱਖ ਪੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਸਬੰਧੀ ਮਿਤੀ 25-9-2025 ਤੱਕ ਆਪਣਾ ਪੱਖ ਨਿਮਨ ਹਸਤਾਖ਼ਰ ਪਾਸ ਪੇਸ਼ ਕੀਤਾ ਜਾਵੇ ਜੇਕਰ ਨਿਸ਼ਚਿਤ ਸਮੇਂ ਦੇ ਅੰਦਰ ਆਪ ਵੱਲੋਂ ਕੋਈ ਪੱਖ ਪੇਸ਼ ਨਹੀਂ ਕੀਤਾ ਜਾਂਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਆਪ ਇਸ ਸਬੰਧੀ ਆਪਣੇ ਪੱਖ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੇ ਹੋ ਸੋ ਆਪ ਦਾ ਜਵਾਬ ਵਾਜਬ ਨਾ ਹੋਣ ਦੀ ਸੂਰਤ ਵਿੱਚ ਜਾਂ ਆਪ ਵੱਲੋਂ ਨਿਸ਼ਚਿਤ ਸਮੇਂ ਦੇ ਅੰਦਰ ਆਪਣਾ ਪੱਖ ਪੇਸ਼ ਨਾ ਕਰਨ ਦੀ ਸੂਰਤ ਵਿੱਚ ਆਪ ਦੇ ਖ਼ਿਲਾਫ਼ ਪੰਜਾਬ ਮਿਉਂਸੀਪਲ ਐਕਟ 1911 ਅਤੇ ਪੰਜਾਬ ਮਿਉਂਸੀਪਲ ਬਿਲਡਿੰਗ ਬਾਇਲੇਜ 2018 ਤਹਿਤ ਕਾਰਵਾਈ ਕਰਦੇ ਹੋਏ ਆਪ ਦੀ ਬਿਲਡਿੰਗ ਸੀਲ ਕਰ ਦਿੱਤੀ ਜਾਵੇਗੀ। ਜਿਸ ਦੇ ਹਰਜੇ ਵਾ ਖਰਚੇ ਦੇ ਆਪ ਖੁਦ ਜ਼ਿੰਮੇਵਾਰ ਹੋਵੋਗੇ”।
ਨਗਰ ਕੌਂਸਲ ਬਰਨਾਲਾ ਵੱਲੋਂ ਹੋਟਲਾਂ ਵਾਲਿਆਂ ਨੂੰ ਕੱਢੇ ਗਏ ਨੋਟਿਸਾਂ ਦੀ ਉਪਰੋਕਤ ਇਬਾਰਤ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਈ ਵਰ੍ਹਿਆਂ ਤੋਂ ਹੋਟਲ ਦੇ ਕਾਰੋਬਾਰ ਨਾਲ ਸੰਬੰਧਿਤ ਕਾਨੂੰਨਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖਣ ਵਾਲੇ ਹੋਟਲ ਮਾਲਕ/ਸੰਚਾਲਕਾਂ ਨੂੰ ਹੁਣ ਨੰਗੇ ਪੈਰੀ ਦੌੜਨ ਵਾਂਗ ਸਬੰਧਿਤ ਦਸਤਾਵੇਜ਼ ਲੈ ਕੇ ਨਗਰ ਕੌਂਸਲ ਦੇ ਦਫ਼ਤਰ ਜਾਣਾ ਪਵੇਗਾ, ਨਹੀਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਟਲਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ‘ਤੇ ਨਗਰ ਕੌਂਸਲ ਵੱਲੋਂ ਹੋਟਲਾਂ ਵਾਲਿਆਂ ਨੂੰ ਨਕਸ਼ਾ ਪੇਸ਼ ਕਰਨ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਪ੍ਰੰਤੂ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ ਕੋਈ ਵੀ ਕਮਰਸ਼ੀਅਲ ਇਮਾਰਤ ਬਣਾਉਣ ਸਬੰਧੀ ਨਕਸ਼ਾ ਨਗਰ ਕੌਂਸਲ ਤੋਂ ਪਹਿਲਾਂ ਪਾਸ ਕਰਵਾਉਣਾ ਹੁੰਦਾ ਹੈ ਜਦਕਿ ਇਹਨਾਂ ਹੋਟਲਾਂ ਦੀਆਂ ਤਾਂ ਬਿਲਡਿੰਗਾਂ ਕਈ ਸਾਲ ਪਹਿਲਾਂ ਬਣ ਚੁੱਕੀਆਂ ਹਨ ਅਤੇ ਇਹ ਸ਼ਾਨੋ ਸ਼ੌਕਤ ਨਾਲ ਚੱਲ ਰਹੇ ਹਨ। ਸ਼ਹਿਰ ਅੰਦਰ ਇਸ ਗੱਲ ਦੀ ਵੀ ਚਰਚਾ ਹੋ ਰਹੀ ਹੈ ਕਿ ਕੁਝ ਹੋਟਲ ਪਹਿਲਾਂ ਹੋਰ ਕਿਸੇ ਕਾਰੋਬਾਰ ਲਈ ਖੋਲੀਆਂ ਦੁਕਾਨਾਂ ਦੀਆਂ ਇਮਾਰਤਾਂ ਅਤੇ ਵੱਡੇ ਪੱਧਰ ‘ਤੇ ਸੌਦਾ ਪੱਤਾ ਵੇਚਣ ਵਾਲੇ ਸੁਪਰ ਸਟੋਰਾਂ ਦੀਆਂ ਇਮਾਰਤਾਂ ਵਿੱਚ ਹੀ ਚੱਲ ਰਹੇ ਹਨ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਨਗਰ ਕੌਂਸਲ ਵੱਲੋਂ ਅਜਿਹੇ ਹੋਟਲਾਂ ਦੇ ਕਿਹੜੇ ਨਕਸ਼ੇ ਨੂੰ ਪ੍ਰਵਾਨ ਕੀਤਾ ਜਾਵੇਗਾ।‌
-ਨਗਰ ਕੌਂਸਲ ਦੇ ਈਓ ਵਿਸ਼ਾਲਦੀਪ ਨੇ ਨੋਟਿਸ ਕੱਢਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨੋਟਿਸ ਜਮਾਂ ਕਰਵਾਉਣ ਲਈ ਦਿੱਤੀ ਤਰੀਕ ਤੱਕ ਜਮਾਂ ਹੋਏ ਸਾਰੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਪੜ੍ਹਤਾਲ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਹੋਟਲ ਦੇ ਦਸਤਾਵੇਜ਼ਾਂ ਵਿੱਚ ਕੋਈ ਕਮੀ ਹੋਈ ਤਾਂ ਅੱਗੇ ਇਹ ਹੋਟਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਹੋਟਲ ਸੀਲ ਵੀ ਕੀਤੇ ਜਾ ਸਕਦੇ ਹਨ।
-ਸ਼ਹਿਰ ਅੰਦਰ ਪਿਛਲੇ ਕਈ ਵਰ੍ਹਿਆਂ ਤੋਂ ਬਿਨਾਂ ਲੋੜੀਂਦੇ ਦਸਤਾਵੇਜ਼ਾਂ ਤੋਂ ਚੱਲ ਰਹੇ ਇਹਨਾਂ ਹੋਟਲਾਂ ਦਾ ਮੁੱਦਾ ਭੱਖਣ ‘ਤੇ ਸ਼ਹਿਰ ਦੇ ਕੁਝ ਭੱਦਰਪੁਰਸ਼ਾਂ ਨੇ ਵੀ ਨੋਟਿਸ ਲੈਂਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਨਾਂ ਹੋਟਲਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਬੀਤੇ ਦਿਨੀ ਬਰਨਾਲਾ ਕਲੱਬ ਦੇ ਮੌਰਨਿੰਗ ਟੇਬਲ ‘ਤੇ ਵੀ ਇਹਨਾਂ ਹੋਟਲਾਂ ਸਬੰਧੀ ਖੁੱਲ ਕੇ ਚਰਚਾ ਹੋਈ ਜਿੱਥੇ ਮਾਰਨਿੰਗ ਟੇਬਲ ਦੇ ਸਰਗਰਮ ਆਗੂ ਮੱਖਣ ਸ਼ਰਮਾ, ਪਿਆਰਾ ਲਾਲ ਰਾਏਸਰੀਆ, ਕੁਲਤਾਰ ਸਿੰਘ ਤਾਰੀ, ਸਤੀਸ਼ ਚੀਮਾ ਸਮੇਤ ਬਾਕੀ ਮੈਂਬਰਾਂ ਨੇ ਕਿਹਾ ਕਿ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਇਸ ਮਾਮਲੇ ‘ਤੇ ਗੰਭੀਰ ਹੋਣਾ ਹੀ ਪਵੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews
Previous Post

ਦੇਵੋ ਜੀ ਦਿਲ ਖੋਲ੍ਹ ਕੇ ਦਾਨ….ਪੰਜਾਬ ਸਰਕਾਰ ਨੇ ਅੱਡੀ ਝੋਲੀ,ਹੁਣ ਲੋਕਾਂ ਦੇ ਦਾਨ ਨਾਲ ਹੋਵੇਗੀ ਹੜ੍ਹ ਪੀੜ੍ਹਤਾਂ ਦੀ ਮਦਦ

Next Post

DC ਸੰਗਰੂਰ ਨੂੰ PM ਮੋਦੀ ‘ਤੇ ਟਿੱਪਣੀ ਕਰਨੀ ਪੈ ਗਈ ਮਹਿੰਗੀ… ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਨੋਟਿਸ ਜਾਰੀ

Nirmal Pandori

Nirmal Pandori

Related Posts

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
Load More
Next Post
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

DC ਸੰਗਰੂਰ ਨੂੰ PM ਮੋਦੀ 'ਤੇ ਟਿੱਪਣੀ ਕਰਨੀ ਪੈ ਗਈ ਮਹਿੰਗੀ... ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਨੋਟਿਸ ਜਾਰੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend