Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

DIG ਭੁੱਲਰ ਦੇ ਰਿਮਾਂਡ ਦੀਆਂ ਕਨਸੋਆਂ ਤੋਂ ਬਾਅਦ ਵੱਡੇ ਅਫ਼ਸਰਾਂ ਨੂੰ ਆ ਰਹੀਆਂ ਤਰੇਲੀਆਂ…!

-ਭੁੱਲਰ ਦੀ ਸਪੈਸ਼ਲ ਡਾਇਰੀ ਅਤੇ ਜਾਇਦਾਦ ਦੇ ਦਸਤਾਵੇਜਾਂ ਨੂੰ

Nirmal Pandori by Nirmal Pandori
10/23/2025
in ਪੰਜਾਬ
Reading Time: 1 min read
A A
0
DIG ਭੁੱਲਰ ਨੂੰ CBI ਨੇ ਕਿਵੇਂ ਫੜਿਆ….ਆ ਗਈ ਸਾਰੀ ਕਹਾਣੀ ਸਾਹਮਣੇ….ਪੜ੍ਹੋ ਖ਼ਬਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,24 ਅਕਤੂਬਰ, Gee98 News service-

-ਰਿਸ਼ਵਤ ਦੇ ਕੇਸ ‘ਚ ਮੁਅੱਤਲ ਕੀਤੇ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ‘ਚ ਸੀਬੀਆਈ ਦਾ ਅਗਲਾ ਕਦਮ ਪੰਜਾਬ ਦੇ ਕਈ ਵੱਡੇ ਸਿਆਸੀ ਨੇਤਾਵਾਂ, ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਨੀਂਦ ਹਰਾਮ ਕਰਨ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਦਾ ਰਿਮਾਂਡ ਲੈਣ ਦੀ ਤਿਆਰੀ ਕਰ ਲਈ ਹੈ। ਅਦਾਲਤ ਵੱਲੋਂ ਭੁੱਲਰ ਨੂੰ ਨਿਆਂਇਕ ਹਰਾਸਤ ਵਿੱਚ ਭੇਜਣ ਤੋਂ ਬਾਅਦ ਸੀਬੀਆਈ ਨੇ ਉਸਦੇ ਘਰੋਂ ਮਿਲੇ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਅਤੇ ਭੁੱਲਰ ਦੀ ਇੱਕ ਸਪੈਸ਼ਲ ਡਾਇਰੀ ਦੀ ਪੂਰੀ ਤਰ੍ਹਾਂ ਘੋਖ ਪੜ੍ਹਤਾਲ ਕਰਕੇ ਸਵਾਲਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ। ਸੂਤਰਾਂ ਅਨੁਸਾਰ ਸੀਬੀਆਈ ਨੇ ਭੁੱਲਰ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਇਸੇ ਕਰਕੇ ਰਿਮਾਂਡ ਨਹੀਂ ਮੰਗਿਆ ਸੀ ਕਿਉਂਕਿ ਇੱਕ ਤਾਂ ਤਿਉਹਾਰਾਂ ਦਾ ਸੀਜ਼ਨ ਸੀ ਅਤੇ ਦੂਜਾ ਸੀਬੀਆਈ ਕੋਲ ਠੋਸ ਸਵਾਲਾਂ ਦੀ ਸੂਚੀ ਨਹੀਂ ਸੀ, ਜਿਹੜੇ ਕਿ ਉਸਨੇ ਭੁੱਲਰ ਦੇ ਘਰੋਂ ਮਿਲੇ ਦਸਤਾਵੇਜ਼ਾਂ ਤੇ ਡਾਇਰੀ ਦੇ ਅਧਾਰ ‘ਤੇ ਹੁਣ ਤਿਆਰ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭੁੱਲਰ ਦੇ ਘਰੋਂ ਮਿਲੀ ਨਗਦੀ, ਗਹਿਣੇ ਅਤੇ ਹੋਰ ਸਮਾਨ ਸਬੰਧੀ ਸੀਬੀਆਈ ਨੇ (ਈਡੀ) ਇਨਫੋਰਸਮੈਂਟ ਡਾਇਰੈਕਟਰੋਰੇਟ ਨਾਲ ਵੀ ਜਾਣਕਾਰੀ ਸਾਂਝੀ ਕਰਨੀ ਹੈ ਜਿਸ ਤੋਂ ਬਾਅਦ ਇਸ ਮਾਮਲੇ ‘ਚ ਈਡੀ ਦੀ ਐਂਟਰੀ ਵੀ ਹੋਵੇਗੀ।
                                      ਸੂਤਰਾਂ ਅਨੁਸਾਰ ਸੀਬੀਆਈ ਵੱਲੋਂ ਭੁੱਲਰ ਦਾ ਰਿਮਾਂਡ ਲੈਣ ਦੀ ਕਨਸੋਅ ਮਿਲਣ ਤੋਂ ਬਾਅਦ ਵੱਡੇ ਸਿਆਸੀ ਆਗੂ, ਸਿਵਲ ਤੇ ਪੁਲਿਸ ਅਧਿਕਾਰੀ ਆਪਣੇ ਸੂਤਰਾਂ ਤੋਂ ਇਹ ਕਨਸੋਆਂ ਲੈ ਰਹੇ ਹਨ ਕਿ ਸੀਬੀਆਈ ਦੀ ਸੂਚੀ ਵਿੱਚ ਉਹਨਾਂ ਦਾ ਨਾਮ ਹੈ ਜਾਂ ਨਹੀਂ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਨੇ ਭੁੱਲਰ ਅਤੇ ਉਸ ਦੇ ਦਲਾਲ ਕ੍ਰਿਸ਼ਨਾਨੂੰ ਦੇ ਫੋਨ ਚੰਗੀ ਤਰ੍ਹਾਂ ਖੰਘਾਲੇ ਹਨ ਜਿਨਾਂ ਤੋਂ ਵਿੱਤੀ ਲੈਣ ਦੇਣ ਦੀ ਚੈਟ ਸਾਹਮਣੇ ਆਈ ਹੈ, ਜਿਸ ਨਾਲ ਕਈ ਕਾਰੋਬਾਰੀਆਂ, ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਤਰੇਲੀਆਂ ਆ ਰਹੀਆਂ ਹਨ। ਸੂਤਰਾਂ ਅਨੁਸਾਰ ਭੁੱਲਰ ਦੀ ਡਾਇਰੀ ਵਿੱਚ ਦਰਜ ਅਤੇ ਮੋਬਾਇਲ ਦੀ ਚੈਟ ਨਾਲ ਸੰਬੰਧਿਤ ਸਿਆਸੀ ਆਗੂਆਂ, ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹੀ ਸੁਪਨੇ ਆ ਰਹੇ ਹਨ ਕਿ ਉਨਾਂ ਨੂੰ ਕਿਸੇ ਵੇਲੇ ਵੀ ਸੀਬੀਆਈ ਦਾ ਕਾਨੂੰਨੀ ਪ੍ਰੇਮ ਪੱਤਰ ਆ ਸਕਦਾ ਹੈ। ਇਹਨਾਂ ਅਧਿਕਾਰੀਆਂ ਨੇ ਸੀਬੀਆਈ ਵੱਲੋਂ ਭੁੱਲਰ ਦਾ ਰਿਮਾਂਡ ਨਾ ਲੈਣ ਤੋਂ ਬਾਅਦ ਸੁੱਖ ਦਾ ਸਾਹ ਲਿਆ ਸੀ ਪ੍ਰੰਤੂ ਹੁਣ ਜਦੋਂ ਇਹ ਗੱਲ ਪੂਰੀ ਤਰ੍ਹਾਂ ਸਾਹਮਣੇ ਆ ਗਈ ਹੈ ਕਿ ਸੀਬੀਆਈ ਪੱਕੇ ਪੈਰੀਂ ਹੋ ਕੇ ਭੁੱਲਰ ਦੇ ਰਿਮਾਂਡ ਦੇ ਰਾਹ ਪਵੇਗੀ ਤਾਂ ਇਹਨਾਂ ਅਧਿਕਾਰੀਆਂ ਦੇ ਹੱਥ ਪੈਰ ਫੁੱਲ ਰਹੇ ਹਨ। ਇਹਨਾਂ ਵਿੱਚੋਂ ਕੁਝ ਅਧਿਕਾਰੀ ਉਹ ਹਨ ਜੋ ਚੋਰੀ ਦੀਆਂ ਕਾਰਾਂ, ਸ਼ਰਾਬ ਤਸਕਰੀ ਅਤੇ ਜਾਇਦਾਦਾਂ ਦੇ ਵਿਵਾਦਾਂ ਦੇ ਮਾਮਲਿਆਂ ਨਾਲ ਸਬੰਧਿਤ ਦਰਖ਼ਾਸਤਾਂ ਨੂੰ ਨਜਿੱਠਦੇ ਹਨ। ‌

                               ਸੀਬੀਆਈ ਵੱਲੋਂ ਡੀਆਈਜੀ ਭੁੱਲਰ ਦੇ ਰਿਮਾਂਡ ਲੈਣ ਦੀ ਜਾਣਕਾਰੀ ਇਸ ਕਰਕੇ ਵੀ ਪੁਖ਼ਤਾ ਲੱਗਦੀ ਹੈ ਕਿ ਸੀਬੀਆਈ ਨੇ ਭੁੱਲਰ ਦੇ ਬੈਂਕ ਖਾਤਿਆਂ ਤੇ ਲਾਕਰਾਂ ਨੂੰ ਵੀ ਖੋਲਣਾ ਹੈ ਜਿਸ ਵਾਸਤੇ ਮੁਲਜ਼ਮ ਦੀ ਹਾਜ਼ਰੀ ਜ਼ਰੂਰੀ ਹੁੰਦੀ ਹੈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸੀਬੀਆਈ ਨੇ ਰੋਪੜ ਰੇਂਜ ਦੇ ਅਧੀਨ ਆਉਂਦੇ ਕੁਝ ਆਈਪੀਐਸ ਅਤੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਪੁੱਛਗਿੱਛ ਵੀ ਪਿਛਲੇ ਦਿਨਾਂ ਦੌਰਾਨ ਕੀਤੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ‘ਚ ਡੀਆਈਜੀ ਭੁੱਲਰ ਦੇ ਰਿਸ਼ਵਤ ਮਾਮਲੇ ਤੋਂ ਬਾਅਦ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਪੰਜਾਬ ਪੁਲਿਸ ਦੇ ਚੋਟੀ ਦੇ ਡੀਆਈਜੀ ਰੈਂਕ ਦੇ ਅਧਿਕਾਰੀ ਨੂੰ ਸੀਬੀਆਈ ਵੱਲੋਂ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫਤਾਰੀ ਨੇ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਪੂਰੀ ਤਰ੍ਹਾਂ ਫੂਕ ਕੱਢ ਦਿੱਤੀ ਹੈ ਅਤੇ ਹੁਣ ਸੀਬੀਆਈ ਵੱਲੋਂ ਰਿਮਾਂਡ ਲਏ ਜਾਣ ਦੀਆਂ ਕਨਸੋਆਂ ਤੋਂ ਬਾਅਦ ਅਫ਼ਸਰਾਂ ਨੂੰ ਕਾਨੂੰਨੀ ਠੰਡ ਲੱਗਣੀ ਸ਼ੁਰੂ ਹੋ ਗਈ ਹੈ ਭਾਵੇਂ ਕਿ ਪੰਜਾਬ ‘ਚ ਅਜੇ ਸਰਦੀਆਂ ਦਾ ਮੌਸਮ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
Load More
Tags: #barnalanews#malwanews #newsupdate #dailyupdate#punjabnews#punjabpolice #barnalapolice
Previous Post

ਸਾਊਦੀ ਅਰਬ ਦਾ ਵੱਡਾ ਫੈਸਲਾ…ਵਿਦੇਸ਼ੀਆਂ ਲਈ ਬਦਲ ਦਿੱਤੇ ਨਿਯਮ,ਭਾਰਤੀਆਂ ਲਈ ਵੱਡੀ ਰਾਹਤ…!

Next Post

CBI ਦੀ ਰਿਪੋਰਟ ਤੋਂ ਬਾਅਦ ਹਾਈਕੋਰਟ ਨੇ ਡੀਆਈਜੀ ਭੁੱਲਰ ਦੇ ਰਿਸ਼ਤੇਦਾਰ ਇੱਕ ਵੱਡੇ ਅਧਿਕਾਰੀ ਦਾ ਕੀਤਾ ਤਬਾਦਲਾ

Nirmal Pandori

Nirmal Pandori

Related Posts

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
Load More
Next Post
CBI ਦੀ ਰਿਪੋਰਟ ਤੋਂ ਬਾਅਦ ਹਾਈਕੋਰਟ ਨੇ ਡੀਆਈਜੀ ਭੁੱਲਰ ਦੇ ਰਿਸ਼ਤੇਦਾਰ ਇੱਕ ਵੱਡੇ ਅਧਿਕਾਰੀ ਦਾ ਕੀਤਾ ਤਬਾਦਲਾ

CBI ਦੀ ਰਿਪੋਰਟ ਤੋਂ ਬਾਅਦ ਹਾਈਕੋਰਟ ਨੇ ਡੀਆਈਜੀ ਭੁੱਲਰ ਦੇ ਰਿਸ਼ਤੇਦਾਰ ਇੱਕ ਵੱਡੇ ਅਧਿਕਾਰੀ ਦਾ ਕੀਤਾ ਤਬਾਦਲਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend