Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੌੜਤੂੰਬਾ…ਲੰਘ ਗਈ ਤੂੰ ਪੈਰ ਦੱਬ ਕੇ…ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ…!

-ਵੰਦੇ ਭਾਰਤ ਟਰੇਨ...ਬਰਨਾਲੇ ਦੇ ਸਟੇਸ਼ਨ ਤੇ ਟਰੇਨ ਦਾ ਡਰਾਈਵਰ ਲੱਡੂ ਨਹੀਂ ਬਰਫ਼ੀ ਖਾਵੇਗਾ

Nirmal Pandori by Nirmal Pandori
11/09/2025
in ਪੰਜਾਬ
Reading Time: 1 min read
A A
0
ਕੌੜਤੂੰਬਾ…ਲੰਘ ਗਈ ਤੂੰ ਪੈਰ ਦੱਬ ਕੇ…ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਕੌੜਤੂੰਬਾ…!

ਬਰਨਾਲਾ,9 ਨਵੰਬਰ (ਨਿਰਮਲ ਸਿੰਘ ਪੰਡੋਰੀ)-

-ਬਰਨਾਲੇ ਦੇ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਕੂਕਾਂ ਮਾਰਦੀ ਲੰਘ ਗਈ…ਬਰਨਾਲੇ ਦੀ ਰਾਜਨੀਤੀ ਨੂੰ ਇੱਕ ਮੁੱਦਾ ਇਉਂ ਮਿਲ ਗਿਆ ਜਿਵੇਂ ਕਈ ਦਿਨਾਂ ਤੋਂ ਜੰਗਲ ਵਿੱਚ ਭਟਕਦੇ ਬਾਂਦਰ ਨੂੰ ਕੋਈ ਕੇਲਾ ਲੱਭ ਗਿਆ ਹੋਵੇ… ਬੰਦੇ ਭਾਰਤ ਟ੍ਰੇਨ ਦਾ ਬਰਨਾਲੇ ਦੇ ਸਟੇਸ਼ਨ ‘ਤੇ ਨਾ ਰੁਕਣਾ ਲੋਕਾਂ ਲਈ ਇੱਕ ਮਨੋਰੰਜਨ ਦਾ ਵਿਸ਼ਾ ਬਣ ਗਿਆ… ਸਟੇਸ਼ਨ ਤੋਂ ਕੂਕਾਂ ਮਾਰਦੀ ਲੰਘ ਰਹੀ ਟ੍ਰੇਨ ਦੀ ਵੀਡੀਓ ਕਲਿੱਪ ਦੇ ਨਾਲ ਸਾਰੇ ਉਹ ਗੀਤ ਲਗਾਏ ਗਏ ਜਿਹੜੇ ਬੇਵਫਾਈ ਦੇ ਵਿਸ਼ੇ ਨਾਲ ਸਬੰਧਿਤ ਹਨ ਜਾਂ ਫਿਰ ਆਪਣੇ ਸੱਜਣ ਨੂੰ ਕੋਈ ਉਲਾਂਭਾ ਦੇਣ ਵਾਲੇ ਗੀਤ ਹਨ…ਵੰਦੇ ਭਾਰਤ ਟਰੇਨ ਦਾ ਬਰਨਾਲੇ ਦੇ ਸਟੇਸ਼ਨ ‘ਤੇ ਨਾ ਰੁਕਣ ਨਾਲ ਸਬੰਧਿਤ ਸਭ ਤੋਂ ਮਕਬੂਲ ਰੀਲ ਮੁਹੰਮਦ ਸਦੀਕ ਦੇ ਉਹ ਗੀਤ ਵਾਲੀ ਰਹੀ “ਅਖੇ ਲੰਘ ਗਈ ਤੂੰ ਪੈਰ ਦੱਬ ਕੇ ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ…! ਹੁਣ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸਾਡੇ ਸਿਆਸੀ ਨੇਤਾ ਕਿਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਅਤੇ ਲੋਕ ਬਣ ਰਹੇ ਹਨ। ਚਰਚਾ ਇਸ ਵਿਸ਼ੇ ‘ਤੇ ਵੀ ਹੋ ਰਹੀ ਹੈ ਕਿ ਸਾਡੇ ਕੋਲ ਦੋ-ਦੋ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਵੀ ਸਾਨੂੰ ਇੱਕ ਸੁਪਰ ਫਾਸਟ ਟਰੇਨ ਨਹੀਂ ਮਿਲੀ। ਬਰਨਾਲੇ ਦੇ ਸਟੇਸ਼ਨ ਤੋਂ ਵੰਦੇ ਭਾਰਤ ਟ੍ਰੇਨ ਦਾ ਕੂਕਾਂ ਮਾਰ ਕੇ ਲੰਘ ਜਾਣ ਦਾ ਵਿਰੋਧ ਕਰਨ ਵਾਲਿਆਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਟ੍ਰੇਨ ਸਾਡੇ ਗਵਾਂਢ ਧੂਰੀ ਦੇ ਸਟੇਸ਼ਨ ‘ਤੇ ਰੁਕ ਕੇ ਗਈ ਹੈ। ਜ਼ਰਾ ਸੋਚੋ ! ਧੂਰੀ ਕੋਈ ਜ਼ਿਲ੍ਹਾ ਹੈਡਕੁਆਰਟਰ ਨਹੀਂ ਹੈ ਪਰ ਫਿਰ ਵੀ ਵੰਦੇ ਭਾਰਤ ਦਾ ਸਟਾਪੇਜ ਧੂਰੀ ਵਿਖੇ ਹੋਇਆ, ਸਾਡੇ ਕੋਲੇ ਦੋ-ਦੋ ਮੈਂਬਰ ਪਾਰਲੀਮੈਂਟ ਪਰ ਅਗਲਿਆਂ ਕੋਲ ਮੁੱਖ ਮੰਤਰੀ ਹੈ। ਧੂਰੀ ਦੀ ਨੁਮਾਇੰਦਗੀ ਬਤੌਰ ਵਿਧਾਇਕ ਕਰ ਰਹੇ ਮੁੱਖ ਮੰਤਰੀ ਨੂੰ ਕਿੱਥੋਂ ਸੁਪਨਾ ਆਇਆ ਕਿ ਬੰਦੇ ਭਾਰਤ ਫਿਰੋਜ਼ਪੁਰ ਤੋਂ ਦਿੱਲੀ ਤੱਕ ਚੱਲੇਗੀ ਅਤੇ ਸਾਡੇ ਧੂਰੀ ਹਲਕੇ ਵਿੱਚ ਦੀ ਲੰਘੇਗੀ ਅਤੇ ਇਹ ਸੁਪਨਾ ਸਾਡੇ ਮੈਂਬਰ ਪਾਰਲੀਮੈਂਟ ਨੂੰ ਕਿਉਂ ਨਹੀਂ ਆਇਆ, ਭਾਵ ਕੇਂਦਰ ਵਿੱਚ ਸਾਡੀ ਨੁਮਾਇੰਦਗੀ ਕਰ ਰਹੇ ਮਾਨਯੋਗ ਨੇਤਾ ਜੀ ਨੂੰ ਇਸ ਗੱਲ ਦੀ ਭਿਣਕ ਨਹੀਂ ਲੱਗੀ ਕਿ ਉਹਨਾਂ ਦੇ ਜੱਦੀ ਸ਼ਹਿਰ ਵਿੱਚੋਂ ਸੁਪਰ ਫਾਸਟ ਟ੍ਰੇਨ ਲੰਘ ਰਹੀ ਹੈ ਅਤੇ ਉਸਦੇ ਰੁਕਣ ਵਾਲੇ ਸਟੇਸ਼ਨਾਂ ਦੀ ਸੂਚੀ ਤਿਆਰ ਹੋ ਰਹੀ ਹੈ। ਮਾਨਯੋਗ ਐਮਪੀ ਜੀ ਅਜੇ ਕੁਝ ਦਿਨ ਪਹਿਲਾਂ ਹੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲੇ ਸਨ ਜਦ ਕਿ ਟ੍ਰੇਨ ਦੇ ਰੁਕਣ ਵਾਲੇ ਸਟੇਸ਼ਨਾਂ ਦੀ ਸੂਚੀ ਕਾਫੀ ਸਮਾਂ ਪਹਿਲਾਂ ਫਾਈਨਲ ਹੋ ਚੁੱਕੀ ਸੀ। ਰੇਲਵੇ ਰਾਜ ਮੰਤਰੀ ਨੇ ਮੈਂਬਰ ਪਾਰਲੀਮੈਂਟ ਨੂੰ ਭਰੋਸਾ ਦਿੱਤਾ ਕਿ ਸਟੇਸ਼ਨ ਬਰਨਾਲੇ ਰੁਕੇਗੀ ਪ੍ਰੰਤੂ ਮੈਂਬਰ ਪਾਰਲੀਮੈਂਟ ਨੇ ਇਸ ਭਰੋਸੇ ਨੂੰ ਪੱਕਾ ਐਲਾਨ ਸਮਝ ਕੇ ਲੱਡੂ ਵੰਡਣ ਦਾ ਐਲਾਨ ਕਰ ਦਿੱਤਾ…ਬੱਸ ਮੈਂਬਰ ਪਾਰਲੀਮੈਂਟ ਦੇ ਲੱਡੂਆਂ ਨੇ ਕਮਲ ਦੇ ਫੁੱਲ ਦੀਆਂ ਪੱਤੀਆਂ ਖੜੀਆਂ ਕਰ ਦਿੱਤੀਆਂ। ਝਾੜੂ ਵਾਲਿਆਂ ਦੇ ਲੱਡੂਆਂ ਨੇ ਟੱਲੇਵਾਲੀਏ ਢਿੱਲੋਂ ਦੇ ਕੰਨ ਖੜੇ ਕਰ ਦਿੱਤੇ ਤੇ ਫਿਰ ਪਤਾ ਨਹੀਂ ਕਿਵੇਂ ਤੇ ਕੀਹਨੇ ਮੋਤੀਚੂਰ ਦੇ ਲੱਡੂਆਂ ‘ਤੇ ਚੂਰਨ ਭੁੱਕ ਦਿੱਤਾ। ਹੁਣ ਕਮਲ ਦੇ ਫੁੱਲ ਵਾਲਿਆਂ ਨੇ ਠੋਕ ਵਜਾ ਕੇ ਐਲਾਨ ਕੀਤਾ ਕਿ ਬਰਨਾਲੇ ਦੇ ਸਟੇਸ਼ਨ ‘ਤੇ ਟਰੇਨ ਰੁਕੇਗੀ ਅਤੇ ਅਸੀਂ ਸਾਧੂ ਸੂਦ ਵਾਲੀ ਬਰਫ਼ੀ ਵੰਡਾਂਗੇ। ਲੋਕਾਂ ਦੀ ਨਜ਼ਰ ‘ਚ ਭਾਵੇਂ ਟ੍ਰੇਨ ਦੇ ਰੁਕਣ ਦੀ ਮੰਗ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਨੇ ਰੇਲਵੇ ਰਾਜ ਮੰਤਰੀ ਨਾਲ ਪਹਿਲਾਂ ਮੁਲਾਕਾਤ ਕੀਤੀ ਪ੍ਰੰਤੂ ਮਾਨਯੋਗ ਮੈਂਬਰ ਪਾਰਲੀਮੈਂਟ ਨੇ ਟਰੇਨ ਦੇ ਰੁਕਣ ਨਾਲ ਸੰਬੰਧਿਤ ਸਿਆਸੀ ਫੁੱਟਬਾਲ ਨੂੰ ਕਿੱਕ ਸਮੇਂ ਤੋਂ ਪਹਿਲਾਂ ਮਾਰ ਦਿੱਤੀ ਅਤੇ ਅਗਲਿਆਂ ਨੇ ਇਹ ਫੁੱਟਬਾਲ “ਡੀ’ ਤੋਂ ਬਾਹਰ ਹੀ ਰੋਕ ਲਈ ਅਤੇ ਹੁਣ ਉਹ ਵਾਪਸ ਇਸੇ ਫੁਟਬਾਲ ਨੂੰ ਵਾਪਸੀ ਕਿੱਕ ਮਾਰ ਕੇ ਮੈਂਬਰ ਪਾਰਲੀਮੈਂਟ ਦੀ “ਡੀ” ਵਿੱਚ ਭੇਜਣ ਦੀ ਤਿਆਰੀ ਕਰ ਰਹੇ ਹਨ। ਭਾਵ ਕਿ ਬੰਦੇ ਭਾਰਤ ਟ੍ਰੇਨ ਬਰਨਾਲੇ ਦੇ ਸਟੇਸ਼ਨ ‘ਤੇ ਰੁਕੇਗੀ ਤਾਂ ਜ਼ਰੂਰ ਪ੍ਰੰਤੂ ਸਵਾਗਤ ਸਾਧੂ ਸੂਦ ਦੀ ਬਰਫ਼ੀ ਨਾਲ ਕਮਲ ਦੇ ਫੁੱਲ ਵਾਲੇ ਕਰਨਗੇ, ਜਿਸ ਦਾ ਐਲਾਨ ਬਰਨਾਲੇ ਦੀ ਰਾਜਨੀਤੀ ਵਿੱਚ ਆਪਣੀ ਚਾਣਕੀਆ ਨੀਤੀ ਨਾਲ ਪਹਿਲਾਂ ਕਾਂਗਰਸ ਦੇ ਪਲੇਟਫਾਰਮ ‘ਤੇ ਹੁੰਦੇ ਹੋਏ ਅਤੇ ਹੁਣ ਭਾਜਪਾ ਦੇ ਪਲੇਟਫਾਰਮ ਤੋਂ ਟੱਲੇਵਾਲੀਏ ਢਿੱਲੋਂ ਨੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਠੋਕ ਵਜਾ ਕੇ ਕੀਤਾ ਹੈ। ਕੁੱਲ ਮਿਲਾ ਕੇ ਗੱਲ ਟਰੇਨ ਦੇ ਰੁਕਣ ਜਾਂ ਨਾ ਰੁਕਣ ਨਾਲ ਸੰਬੰਧਿਤ ਨਹੀਂ ਸਗੋਂ ਪੰਗਾ ਤਾਂ ਸਾਰਾ ਲੱਡੂਆਂ ਨੇ ਪਾਇਆ ਹੈ…ਸੁਣਿਐ ਕਹਿੰਦੇ ਹੁਣ ਟਰੇਨ ਦਾ ਡਰਾਈਵਰ ਬਰਨਾਲੇ ਦੇ ਸਟੇਸ਼ਨ ‘ਤੇ ਲੱਡੂ ਨਹੀਂ,ਬਰਫ਼ੀ ਖਾਵੇਗਾ ਪਰ ਕਮਲ ਦੇ ਫੁੱਲ ਵਾਲਿਆਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਜੇਕਰ ਵੰਦੇ ਭਾਰਤ ਟਰੇਨ ਦੇ ਡਰਾਈਵਰ ਨੇ ਬਰਨਾਲੇ ਦੇ ਸਟੇਸ਼ਨ ‘ਤੇ ਇਹਨਾਂ ਦੀ ਬਰਫ਼ੀ ਨਾ ਖਾਧੀ ਤਾਂ “ਇਹਨਾਂ” ਨੂੰ ਸਦਰ ਬਾਜ਼ਾਰ ਦੀਆਂ ਦੁਕਾਨਾਂ ‘ਤੇ ਚਾਹ ਦੀ ਕੱਪੀ ਪੀਣੀ ਦੁੱਭਰ ਹੋ ਜਾਵੇਗੀ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

05/05/2026
Load More
Tags: #barnalanews#malwanews #newsupdate #dailyupdate#punjabnews#punjabpolice #barnalapolice
Previous Post

ਬਰਨਾਲੇ ਦੇ ਹੋਟਲਾਂ ਖਿਲਾਫ ਕਾਰਵਾਈ ਦਾ ਮੁੱਦਾ…ਈਓ ਨੇ ਕਿਹਾ… “ਨਹੀਂ…ਅਜਿਹੀ ਕੋਈ ਗੱਲ ਨਹੀਂ ਹੁਣ ਅਸੀਂ ਪੱਕੀ ਕਾਰਵਾਈ ਕਰਾਂਗੇ”

Next Post

ਅਮਰੀਕਾ ਜਾਣਾ ਚਾਹੁੰਦੇ ਹੋ…ਤਾਂ ਪੜ੍ਹੋ ਇਹ ਖ਼ਬਰ…ਅਮਰੀਕਾ ‘ਚ ਕੁਝ ਲੋਕਾਂ ਦੀ ਐਂਟਰੀ ਹੋ ਗਈ ਬੰਦ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

by Nirmal Pandori
05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ
ਪੰਜਾਬ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

by Nirmal Pandori
05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!
ਪੰਜਾਬ

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

by Nirmal Pandori
05/05/2026
News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
Load More
Next Post
ਅਮਰੀਕਾ ਜਾਣਾ ਚਾਹੁੰਦੇ ਹੋ…ਤਾਂ ਪੜ੍ਹੋ ਇਹ ਖ਼ਬਰ…ਅਮਰੀਕਾ ‘ਚ ਕੁਝ ਲੋਕਾਂ ਦੀ ਐਂਟਰੀ ਹੋ ਗਈ ਬੰਦ

ਅਮਰੀਕਾ ਜਾਣਾ ਚਾਹੁੰਦੇ ਹੋ...ਤਾਂ ਪੜ੍ਹੋ ਇਹ ਖ਼ਬਰ...ਅਮਰੀਕਾ 'ਚ ਕੁਝ ਲੋਕਾਂ ਦੀ ਐਂਟਰੀ ਹੋ ਗਈ ਬੰਦ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend