ਚੰਡੀਗੜ੍ਹ ,13 ਨਵੰਬਰ, Gee98 news service-
-ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਬੇਟੇ ਦੀ ਮੌਤ ਦੇ ਮਾਮਲੇ ‘ਚ ਮੁਸਤਫ਼ਾ ਪਰਿਵਾਰ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਵਾਲੇ ਵਿਅਕਤੀ ਸਮਸੂਦੀਨ ਚੌਧਰੀ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰਾਂ ਆ ਰਹੀਆਂ ਹਨ। ਸੀਬੀਆਈ ਅਤੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਦਿੱਤੀ ਇੱਕ ਸ਼ਿਕਾਇਤ ਵਿੱਚ ਮਲੇਰਕੋਟਲਾ ਦੇ ਵਾਸੀ ਅਨਵਰ ਮਹਿਮੂਦ ਨੇ ਦੋਸ਼ ਲਗਾਏ ਹਨ ਕਿ ਸ਼ਮਸ਼ੂਦੀਨ ਚੌਧਰੀ ਦਲਾਲ ਕਿਸਮ ਦਾ ਵਿਅਕਤੀ ਹੈ ਅਤੇ ਉਸਨੇ ਬੇਨਾਮੀ ਜਾਇਦਾਦ ਬਣਾਈ ਹੋਈ ਹੈ। ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਸ਼ਮਸੂਦੀਨ ਚੌਧਰੀ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦਲਾਲ ਵਜੋਂ ਵਿਚਰਦਾ ਰਿਹਾ ਜਦੋਂ ਭੁੱਲਰ ਸੰਗਰੂਰ ਦਾ ਐਸਐਸਪੀ ਹੁੰਦਾ ਸੀ ਅਤੇ ਉਹ ਭੁੱਲਰ ਦੇ ਘਰ ਕਬਾਬ ਵੀ ਪਹੁੰਚਾਉਂਦਾ ਰਿਹਾ ਹੈ। ਸ਼ਿਕਾਇਤ ਕਰਤਾ ਅਨਵਰ ਨੇ ਕਿਹਾ ਕਿ ਜੇਕਰ ਸੀਬੀਆਈ ਚੌਧਰੀ ਦੇ ਬੈਂਕ ਖਾਤਿਆਂ ਦੀ ਜਾਂਚ ਕਰੇਗੀ ਤਾਂ ਸਾਰਾ ਕੁਝ ਆਪਣੇ ਆਪ ਕਲੀਅਰ ਹੋ ਜਾਵੇਗਾ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਹੈ ਕਿ ਚੌਧਰੀ ਦੀਆਂ ਕਈ ਦੂਜੇ ਵਿਅਕਤੀਆਂ ਦੇ ਨਾਮ ‘ਤੇ ਜਾਇਦਾਦਾਂ ਅਤੇ ਕੰਪਨੀਆਂ ਚੱਲ ਰਹੀਆਂ ਹਨ। ਦੂਜੇ ਪਾਸੇ ਸ਼ਮਸੂਦੀਨ ਚੌਧਰੀ ਨੇ ਇਹਨਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਸ ਦੀ ਪੁਲਿਸ ਅਫਸਰ ਹਰਚਰਨ ਸਿੰਘ ਭੁੱਲਰ ਨਾਲ ਕਦੇ ਵੀ ਕੋਈ ਨੇੜਤਾ ਨਹੀਂ ਰਹੀ ਹੈ।










