Gee 98News

ਐਡੀਸ਼ਨਲ ਏਜੀ ਨੇ ਸਰਕਾਰ ਦੇ ਮੂੰਹ ਤੋਂ ਉਤਾਰਿਆ ਮਖੌਟਾ

ਚੰਡੀਗੜ : ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮੁਕੇਸ਼ ਬੇਰੀ ਵੱਲੋਂ ਐਡਵੋਕੇਟ ਜਨਰਲ ਦੀ ਨਿਯੁਕਤੀ ਸੰਬੰਧੀ ਕੀਤੀ ਇੱਕ ਸਖ਼ਤ ਟਿੱਪਣੀ ਨੇ ਪੰਜਾਬ ਸਰਕਾਰ ਨੂੰ ਕਟਿਹਰੇ ’ਚ ਖੜਾ ਕੀਤਾ ਹੈ। ਐਡਵੋਕੇਟ ਮੁਕੇਸ਼ ਬੇਰੀ ਨੇ ਕਿਹਾ ਕਿ ਸਰਕਾਰ ਐਡਵੋਕੇਟ ਜਨਰਲ ਦੀ ਨਿਯੁਕਤੀ ਦੇ ਮਾਮਲੇ ’ਚ ਸੀਨੀਅਰ ਵਕੀਲਾਂ ਦੇ ਸਟੇਟਸ ਦਾ ਨਿਰਾਦਰ ਨਾ ਕਰੇ। ਮੁਕੇਸ਼ ਬੇਰੀ ਦੀ ਇਸ ਟਿੱਪਣੀ ਤੋਂ ਬਾਅਦ ਸਪੱਸ਼ਟ ਹੈ ਕਿ ਹੋਰ ਨਿਯੁਕਤੀਆਂ ਵਾਂਗ ਐਡਵੋਕੇਟ ਜਨਰਲ ਦੀ ਨਿਯੁਕਤੀ ਵਿੱਚ ਵੀ ਰਿਉੜੀਆਂ ਆਪਣਿਆਂ ਨੂੰ ਹੀ ਵੰਡੀਆਂ ਜਾਂਦੀਆਂ ਹਨ, ਜਦਕਿ ਕਾਨੂੰਨੀ ਪਲੇਟਫਾਰਮ ’ਤੇ ਸਰਕਾਰ ਦਾ ਸਾਰਾ ਦਾਰੋਮਦਾਰ ਐਡਵੋਕੇਟ ਜਨਰਲ ’ਤੇ ਹੀ ਟਿਕਿਆ ਹੁੰਦਾ ਹੈ। ਐਡਵੋਕੇਟ ਮੁਕੇਸ਼ ਬੇਰੀ ਦੀ ਟਿੱਪਣੀ ਨੇ ਪੰਜਾਬ ਸਰਕਾਰ ਦੇ ਮੂੰਹ ਤੋਂ ਮਖੌਟਾ ਉਤਾਰ ਦਿੱਤਾ ਹੈ।

error: Content is protected !!