ਚੰਡੀਗੜ੍ਹ ,28 ਜਨਵਰੀ, Gee98 news service-
-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਇੱਕ ਪ੍ਰਾਈਵੇਟ ਚਾਰਟਡ ਪਲੇਨ ਵਿੱਚ ਸਵਾਰ ਸਨ ਸੋ ਬਾਰਾਮਤੀ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਅਜੀਤ ਪਵਾਰ ਤੋਂ ਇਲਾਵਾ ਉਹਨਾਂ ਦਾ ਨਿੱਜੀ ਸਹਾਇਕ, ਸੁਰੱਖਿਆ ਕਰਮੀ ਅਤੇ ਜਹਾਜ਼ ਦੇ ਸਟਾਫ਼ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ। ਅਜੀਤ ਪਵਾਰ ਮੁੰਬਈ ਤੋਂ ਇੱਕ ਪ੍ਰਾਈਵੇਟ ਚਾਰਟਡ ਪਲੇਨ ਵਿੱਚ ਬਾਰਾਮਤੀ ਲਈ ਰਵਾਨਾ ਹੋਏ ਸਨ ਜਿੱਥੇ ਉਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਸਬੰਧੀ ਇੱਕ ਸਭਾ ਵਿੱਚ ਸ਼ਾਮਿਲ ਹੋਣਾ ਸੀ। ਜਾਣਕਾਰੀ ਅਨੁਸਾਰ ਇਹ ਜਹਾਜ਼ ਲੈਡਿੰਗ ਕਰਦੇ ਸਮੇਂ ਰਨਵੇ ਤੋਂ ਉਤਰ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਨੂੰ ਤੁਰੰਤ ਅੱਗ ਦੀਆਂ ਲਪਟਾਂ ਨੇ ਘੇਰ ਲਿਆ। ਸੂਤਰਾਂ ਅਨੁਸਾਰ ਇਹ ਹਾਦਸੇ ਵਿੱਚ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ਹੋ ਗਈ ਹੈ। ਪੂਨੇ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੀਤ ਪਵਾਰ ਸਮੇਤ ਛੇ ਜਣਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।










